ਭਾਰਤੀ ਕੋਚਾਂ ਅਤੇ ਖਿਡਾਰੀਆਂ ਨੂੰ ਖੇਡ ਵਿਗਿਆਨ ਵਿਚ ਹੋਰ ਸਿੱਖਿਅਤ ਕਰਨ ਦੀ ਲੋੜ : ਮੈਥਿਓ

Friday, Aug 26, 2022 - 02:43 PM (IST)

ਭਾਰਤੀ ਕੋਚਾਂ ਅਤੇ ਖਿਡਾਰੀਆਂ ਨੂੰ ਖੇਡ ਵਿਗਿਆਨ ਵਿਚ ਹੋਰ ਸਿੱਖਿਅਤ ਕਰਨ ਦੀ ਲੋੜ : ਮੈਥਿਓ

ਨਵੀਂ ਦਿੱਲ (ਭਾਸ਼ਾ)- ਬਰਮਿੰਘਮ ਰਾਸ਼ਟਰ ਮੰਡਲ ਖੇਡਾਂ ’ਚ ਭਾਰਤੀ ਦਲ ਦੇ ਮੁੱਖ ਮੈਡੀਕਲ ਅਧਿਕਾਰੀ ਰਹੇ ਅਰੁਣ ਬਾਸਿਲ ਮੈਥਿਓ ਦਾ ਮੰਨਣਾ ਹੈ ਕਿ ਭਾਰਤੀ ਖਿਡਾਰੀਆਂ ਨੇ ਉੱਚ ਪੱਧਰ ’ਤੇ ਖੇਡ ਵਿਗਿਆਨ ਨੂੰ ਸਮਝਣ ਵਿਚ ਕਾਫੀ ਲੰਮਾ ਸਫਰ ਤੈਅ ਕੀਤਾ ਹੈ ਪਰ ਅਜੇ ਵੀ ਸੁਧਾਰ ਦੀ ਗੁੰਜਾਇਸ਼ ਹੈ। ਪਿਛਲੇ ਸਾਲ ਟੋਕੀਓ ਓਲੰਪਿਕਸ ਵਿਚ ਵੀ ਭਾਰਤੀ ਟੀਮ ਦੇ ਨਾਲ ਗਏ ਮੈਥਿਓ ਨੇ ਬਰਮਿੰਘਮ ਖੇਡਾਂ ਵਿਚ ਖਿਡਾਰੀਆਂ ਦੀਆਂ ਮੈਡੀਕਲ ਜ਼ਰੂਰਤਾਂ ਦੀ ਜ਼ਿੰਮੇਵਾਰੀ ਸੰਭਾਲੀ ਸੀ। ਉਨ੍ਹਾਂ ਕਿਹਾ ਕਿ,‘‘ਅੱਜ ਕੱਲ ਜ਼ਿਆਦਾਤਰ ਨੂੰ ਅਭਿਆਸ, ਆਹਾਰ, ਸੱਟਾਂ ਦੀ ਵਧੀਆ ਜਾਣਕਾਰੀ ਹੈ। ਕੋਚਾਂ ਦਾ ਧੰਨਵਾਦ ਜਿਨ੍ਹਾਂ ਕਾਰਨ ਇਹ ਸੰਭਵ ਹੋ ਸਕਿਆ। ਮੈਂ ਜ਼ਰੂਰ ਕਹਾਂਗਾ ਕਿ ਭਾਰਤੀ ਖੇਡਾਂ ਵਿਚ ਇਹ ਨਵੀਂ ਚੀਜ਼ ਹੈ ਅਤੇ ਸਰਕਾਰ ਦੀਆਂ ਨੀਤੀਆਂ ਅਤੇ ਚੰਗੀਆਂ ਰਣਨੀਤੀਆਂ ਨੂੰ ਇਸ ਦਾ ਸਿਹਰਾ ਜਾਂਦਾ ਹੈ। ਉਨ੍ਹਾਂ ਕਿਹਾ ਕਿ,‘‘ਅਜੇ ਵੀ ਸੁਧਾਰ ਦੀ ਗੁੰਜਾਇਸ਼ ਹੈ। ਖਿਡਾਰੀਆਂ ਅਤੇ ਸਹਿਯੋਗੀ ਸਟਾਫ ਨੂੰ ਖੇਡ ਵਿਗਿਆਨ ਵਿਚ ਹੋਰ ਸਿੱਖਿਅਤ ਕਰਨਾ ਹੋਵੇਗਾ। ਅਭਿਆਸ ਦਾ ਸਹੀ ਮਾਡਲ, ਖੁਰਾਕ ਅਤੇ ਸੱਟਾਂ ਤੋਂ ਬਚਾਅ ਦੀ ਰਣਨੀਤੀ, ਆਰਾਮ ਅਤੇ ਰੀਹੈਬਿਲੀਟੇਸ਼ਨ ਪ੍ਰੋਗਰਾਮ ਦੀ ਜਾਣਕਾਰੀ ਦੇਣੀ ਹੋਵੇਗੀ।’’ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜ਼ਮੀਨੀ ਪੱਧਰ ਤੋਂ ਪ੍ਰਤੀਭਾਵਾਂ ਨੂੰ ਤਲਾਸ਼ਣ ਅਤੇ ਫੋਕਸ ਕਰਨਾ ਹੋਵੇਗਾ। ਉਨ੍ਹਾਂ ਨੂੰ ਖੇਡ ਵਿਗਿਆਨ ਦੀ ਚੰਗੀ ਜਾਣਕਾਰੀ ਦੇਣੀ ਹੋਵੇਗੀ।


author

cherry

Content Editor

Related News