ਭਾਰਤੀ ਮੁੱਕੇਬਾਜ਼ਾਂ ਨੇ ਨੇਸ਼ਨ ਕੱਪ ''ਚ ਜਿੱਤੇ 4 ਤਮਗੇ

01/21/2020 1:36:55 PM

ਨਵੀਂ ਦਿੱਲੀ : ਤਜ਼ਰਬੇਕਾਰ ਐੱਮ ਮੀਨਾ ਕੁਮਾਰੀ (54 ਕਿ.ਗ੍ਰਾ) ਸਣੇ 4 ਭਾਰਤੀ ਮੁੱਕੇਬਾਜ਼ਾਂ ਨੇ ਸਰਬੀਆ ਵਿਚ ਚਲ ਰਹੇ 9ਵੇਂ ਨੇਸ਼ਨ ਕੱਪ ਮਹਿਲਾ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਚਾਂਦੀ ਤਮਗੇ ਜਿੱਤੇ। ਚਾਰੇ ਭਾਰਤੀਆਂ ਵਿਚੋਂ ਕੋਈ ਵੀ ਫਾਈਨਲ ਵਿਚ ਜਿੱਤ ਦਰਜ ਨਹੀਂ ਕਰ ਸਕਿਆ। ਮੋਨਿਕਾ (48 ਕਿ.ਗ੍ਰਾ), ਰਿਤੁ ਗਰੇਵਾਲ (51 ਕਿ.ਗ੍ਰਾ) ਅਤੇ ਭਾਗਵਤੀ ਕਚਾਰੀ (75 ਕਿ.ਗ੍ਰਾ) ਨੂੰ ਵੀ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਪਵਿਤਰ (60 ਕਿ.ਗ੍ਰਾ) ਅਤੇ ਪਵਿਲਾਓ ਬਾਸੁਮਤਾਰੀ (64 ਕਿ.ਗ੍ਰਾ) ਨੂੰ ਕਾਂਸੀ ਤਮਗੇ ਮਿਲੇ। ਪਿਛਲੇ ਸਾਲ ਕੋਲੋਨ ਵਿਚ ਵਰਲਡ ਕੱਪ ਵਿਚ ਸੋਨ ਤਮਗਾ ਜਿੱਤਣ ਵਾਲੀ ਮੀਨਾ ਨੂੰ ਇਟਲੀ ਦੀ ਜਿਯੋਰਦਾਨਾ ਸੋਰੇਂਤਿਨੋ ਨੇ 4-1 ਨਾਲ ਹਰਾਇਆ। ਮੋਨਿਕਾ ਨੂੰ ਰੂਸ ਦੀ ਲੂਲੀਆ ਸੀ ਨੇ ਵੰਡੇ ਹੋਏ ਫੈਸਲੇ 'ਤੇ ਹਰਾਇਆ, ਜਦਕਿ ਰਿਤੁ ਚੀਨ ਦੀ ਕੇਈ ਯਾਨ ਨੇ 4-0 ਨਾਲ ਹਰਾਇਆ। ਰਾਸ਼ਟਰੀ ਚੈਂਪੀਅਨ ਕਚਾਰੀ ਨੂੰ ਮੋਰੱਕੋ ਦੀ ਖਦੀਜਾ ਮਾਰਡੀ ਨੇ 4-1 ਨਾਲ ਹਰਾਇਆ।


Related News