ਲੜੀ ’ਚ ਬਰਾਬਰੀ ਲਈ ਭਾਰਤੀ ਗੇਂਦਬਾਜ਼ਾਂ ਨੂੰ ਕਰਨਾ ਪਵੇਗਾ ਬਿਹਤਰ ਪ੍ਰਦਰਸ਼ਨ

Wednesday, Dec 13, 2023 - 08:06 PM (IST)

ਜੋਹਾਨਸਬਰਗ–ਦੱਖਣੀ ਅਫਰੀਕਾ ਵਿਰੁੱਧ ਕੱਲ੍ਹ ਭਾਵ ਵੀਰਵਾਰ ਨੂੰ ਤੀਜਾ ਟੀ-20 ਮੈਚ ਜਿੱਤ ਕੇ ਲੜੀ ਵਿਚ ਬਰਾਬਰੀ ਕਰਨ ਲਈ ਭਾਰਤੀ ਗੇਂਦਬਾਜ਼ਾਂ ਨੂੰ ਆਪਣੇ ਪ੍ਰਦਰਸ਼ਨ ਵਿਚ ਕਾਫੀ ਸੁਧਾਰ ਕਰਨਾ ਪਵੇਗਾ ਕਿਉਂਕਿ ਚੋਣਕਾਰਾਂ ਦੀਆਂ ਨਜ਼ਰਾਂ ਅਗਲੇ ਸਾਲ ਇਸ ਸਵਰੂਪ ਦੇ ਵਿਸ਼ਵ ਕੱਪ ਲਈ ਸਹੀ ਸੰਯੋਜਨ ਲੱਭਣ ’ਤੇ ਹੀ ਲੱਗੀਆਂ ਹਨ।

ਇਹ ਵੀ ਪੜ੍ਹੋ- ਏਸ਼ੀਆਈ ਚੈਂਪੀਅਨਸ਼ਿਪ ’ਚ ਨਹੀਂ ਖੇਡ ਸਕੇਗੀ ਮੀਰਾਬਾਈ ਚਾਨੂ
ਦੂਜੇ ਟੀ-20 ਮੈਚ ਵਿਚ ਭਾਰਤੀ ਗੇਂਦਬਾਜ਼ ਲੈਅ ਲਈ ਜੂਝਦੇ ਨਜ਼ਰ ਆਏ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ ਕ੍ਰਮਵਾਰ 15.50 ਤੇ 11.33 ਪ੍ਰਤੀ ਓਵਰ ਦੀ ਦਰ ਨਾਲ ਦੌੜਾਂ ਦਿੱਤੀਆਂ। ਮੀਂਹ ਤੇ ਤਰੇਲ ਨੇ ਉਸਦਾ ਕੰਮ ਮੁਸ਼ਕਿਲ ਕੀਤਾ ਪਰ ਦੋਵਾਂ ਦੀ ਗੇਂਦਬਾਜ਼ੀ ਵਿਚ ਕਲਪਨਾਸ਼ੀਲਤਾ ਤੇ ਕੰਟਰੋਲ ਦੀ ਘਾਟ ਵੀ ਸਾਫ ਨਜ਼ਰ ਆਈ। ਨਿੱਜੀ ਕਾਰਨਾਂ ਤੋਂ ਲੜੀ ਵਿਚੋਂ ਬਾਹਰ ਦੀਪਕ ਚਾਹਰ ਦੀ ਕਮੀ ਵੀ ਟੀਮ ਨੂੰ ਕਮੀ ਮਹਿਸੂਸ ਹੋਈ। ਜਸਪ੍ਰੀਤ ਬੁਮਰਾਹ ਵਰਗੇ ਸੀਨੀਅਰ ਦੀ ਗੈਰ-ਮੌਜੂਦਗੀ ਵਿਚ ਟੀਮ ਮੈਨੇਜਮੈਂਟ ਦਾ ਭਰੋਸਾ ਅਰਸ਼ਦੀਪ ਤੇ ਮੁਕੇਸ਼ ’ਤੇ ਸੀ ਪਰ ਦੋਵੇਂ ਅਜੇ ਤਕ ਇਸ ਭਰੋਸੇ ’ਤੇ ਖਰੇ ਨਹੀਂ ਉਤਰ ਸਕੇ ਤੇ ਦਬਾਅ ਦੇ ਪਲਾਂ ਵਿਚ ਲੈਅ ਲਈ ਜੂਝਦੇ ਦਿਸੇ। ਆਸਟ੍ਰੇਲੀਆ ਵਿਰੁੱਧ ਹਾਲੀਆ ਟੀ-20 ਲੜੀ ਵਿਚ 4-1 ਨਾਲ ਜਿੱਤ ਦੇ ਬਾਵਜੂਦ ਗੇਂਦਬਾਜ਼ੀ ਇਕਾਈ ਦੀਆਂ ਕਮੀਆਂ ਨਜ਼ਰ ਆਈਆਂ।
ਅਰਸ਼ਦੀਪ ਨੇ ਬੈਂਗਲੁਰੂ ਵਿਚ 5ਵੇਂ ਟੀ-20 ਵਿਚ ਬਿਹਤਰੀਨ ਆਖਰੀ ਓਵਰ ਕੀਤਾ ਪਰ ਉਸ ਤੋਂ ਇਲਾਵਾ ਉਸ ਨੇ ਬਾਕੀ ਚਾਰ ਮੈਚਾਂ ਵਿਚ 10.68 ਦੀ ਔਸਤ ਨਾਲ ਦੌੜਾਂ ਦਿੱਤੀਆਂ ਤੇ ਉਸ ਨੂੰ 4 ਹੀ ਵਿਕਟਾਂ ਮਿਲੀਆਂ। ਮੁਕੇਸ਼ ਨੇ ਰਫਤਾਰ ਵਧਾਈ ਹੈ ਪਰ ਰਨ ਰੇਟ ’ਤੇ ਕਾਬੂ ਨਹੀਂ ਰੱਖ ਪਾ ਰਿਹਾ ਹੈ। ਆਸਟ੍ਰੇਲੀਆ ਵਿਰੁੱਧ 4 ਮੈਚਾਂ ਵਿਚ ਉਸ ਨੇ 9.12 ਦੀ ਇਕਾਨੋਮੀ ਰੇਟ ਨਾਲ ਦੌੜਾਂ ਦਿੱਤੀਆਂ ਤੇ 4 ਵਿਕਟਾਂ ਲਈਆਂ।

ਇਹ ਵੀ ਪੜ੍ਹੋ- ਅਸ਼ਵਿਨੀ-ਤਨੀਸ਼ਾ ਦੀ ਜੋੜੀ BWF ਰੈਂਕਿੰਗ ’ਚ 24ਵੇਂ ਸਥਾਨ ’ਤੇ
ਗਕਬੇਰਹਾ ਵਿਚ ਦੂਜੇ ਟੀ-20 ਵਿਚ ਵੀ ਦੋਵਾਂ ਨੇ ਨਿਰਾਸ਼ ਕੀਤਾ ਤੇ ਲੜੀ ਗਵਾਉਣ ਤੋਂ ਬਚਣ ਲਈ ਉਸ ਨੂੰ ਕੱਲ ਸ਼ਾਨਦਾਰ ਪਰਦਰਸ਼ਨ ਕਰਨਾ ਪਵੇਗਾ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੂੰ ਹੁਣ ਸਿਰਫ 4 ਟੀ-20 ਮੈਚ ਖੇਡਣੇ ਹਨ ਤੇ ਚੋਣਕਾਰਾਂ ਦਾ ਧਿਆਨ ਖਿੱਚਣ ਲਈ ਹੁਣ ਉਸਦੇ ਕੋਲ ਜ਼ਿਆਦਾ ਮੌਕਾ ਨਹੀਂ ਹਨ। ਇਕ ਸਾਲ ਤੇ 4 ਮਹੀਨਿਆਂ ਬਾਅਦ ਟੀ-20 ਮੈਚ ਖੇਡਣ ਵਾਲਾ ਰਵਿੰਦਰ ਜਡੇਜਾ ਵੀ ਪ੍ਰਭਾਵਿਤ ਨਹੀਂ ਕਰ ਸਕਿਆ।
ਰਿੰਕੂ ਸਿੰਘ ਨੇ ਇਸ ਸਵਰੂਪ ਵਿਚ ਪਹਿਲਾ ਅਰਧ ਸੈਂਕੜਾ ਬਣਾਇਆ ਤੇ ਉਹ ਆਖਰੀ ਮੈਚ ਵਿਚ ਫਿਨਿਸ਼ਰ ਦੀ ਭੂਮਿਕਾ ਨਿਭਾਉਣਾ ਚਾਹੇਗਾ। ਕਪਤਾਨ ਸੂਰਯਕੁਮਾਰ ਨੇ ਵੀ ਇਕ ਹੋਰ ਸੈਂਕੜਾ ਲਗਾਇਆ ਅਤੇ ਉਸਦੀ ਨਜ਼ਰਾਂ ਬੱਲੇ ਤੇ ਕਪਤਾਨੀ ਵਿਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਲੜੀ ਭਾਰਤ ਦੀ ਜੋਲੀ ਵਿਚ ਪਾ ਦਿੱਤੀ। ਭਾਰਤ ਨੂੰ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਤੇ ਯਸ਼ਸਵੀ ਜਾਇਸਵਾਲ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਦੋਵੇਂ ਪਿਛਲੇ ਮੈਚ ਵਿਚ ਵਾਧੂ ਉਛਾਲ ਦਾ ਸਾਹਮਣਾ ਨਹੀਂ ਕਰ ਸਕਿਆ ਤੇ ਖਾਤਾ ਖੋਲ੍ਹੇ ਬਿਨਾਂ ਰਵਾਨਾ ਹੋ ਗਏ।
ਜੋਹਾਨਸਬਰਗ ਵਿਚ ਹਾਲਾਂਕਿ ਭਾਰਤ ਨੇ ਤਿੰਨੇ ਸਵਰੂਪਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਟੀ-20 ਵਿਚ ਅਕਿੰੜਾ 3-1 ਨਾਲ ਉਸਦੇ ਪੱਖ ਵਿਚ ਹਨ। ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਗੇਰਾਲਡ ਕੋਏਤਜ਼ੀ, ਮਾਰਕੋ ਜਾਨਸੇਨ ਤੇ ਲੂੰਗੀ ਇਨਗਿਡੀ ਕੱਲ ਦਾ ਮੈਚ ਨਹੀਂ ਖੇਡ ਸਕਣਗੇ ਕਿਉਂਕਿ ਗੇਰਾਰਡ ਕੋਏਤਜ਼ੀ, ਮਾਰਕੋ ਜਾਨਸੇਨ ਤੇ ਲੂੰਗੀ ਇਨਗਿਡੀ ਕੱਲ ਦਾ ਮੈਚ ਹੀਂ ਖੇਡ ਸਕਣਗੇ।

ਇਹ ਵੀ ਪੜ੍ਹੋ- ਏਸ਼ੀਆਈ ਚੈਂਪੀਅਨਸ਼ਿਪ ’ਚ ਨਹੀਂ ਖੇਡ ਸਕੇਗੀ ਮੀਰਾਬਾਈ ਚਾਨੂ
ਟੀਮਾਂ ਇਸ ਤਰ੍ਹਾਂ ਹਨ: ਸੂਰਯਕੁਮਾਰ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਰਿਤੂਰਾਜ ਗਾਇਕਵਾੜ, ਤਿਲਕ ਵਰਮਾ, ਰਿੰਕੂ ਸਿੰਘ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕਟਕੀਪਰ), ਜਿਤੇਸ਼ ਸ਼ਰਮਾ (ਵਿਕਟਕੀਪਰ), ਰਵੀ ਬਿਸ਼ਨੋਈ, ਕੁਲਦੀਪ ਯਾਦਵ, ਅਸ਼ਦੀਪ ਸਿੰਘ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਦੀਪਕ ਚਾਹਰ।
ਦੱਖਣੀ ਅਫਰੀਕਾ : ਐਡਨ ਮਾਰਕ੍ਰਮ (ਕਪਤਾਨ), ਓਟਨੀਲ ਬਾਰਟਮੈਨ, ਮੈਥਿਊ ਬ੍ਰੀਟਜਕੇ, ਨਰਿੰਦਰ ਬਰਗ, ਡੋਨੋਵਨ ਫਰੇਰਾ, ਰੀਜ਼ਾ ਹੈਂਡ੍ਰਿਕਸ, ਹੈਨਰਨ ਕਲਾਸੇਨ, ਕੇਸ਼ਵ ਮਹਾਰਾਜ, ਡੇਵਿਡ ਮਿਲਰ, ਐਂਡਿਲੇ ਫਲਕਾਓ, ਤਬਰੇਜ਼ ਸ਼ੰਮਸੀ, ਟ੍ਰਿਸਟਨ ਸਟੱਬਸ ਤੇ ਲਿਜਾਡ ਵਿਲੀਅਮਸ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News