ਭਾਰਤੀ ਬੱਲੇਬਾਜ਼ ਦੱਖਣੀ ਅਫਰੀਕੀ ਤੇਜ਼ ਗੇਂਦਬਾਜ਼ਾਂ ਨਾਲ ਨਜਿੱਠਣ 'ਚ ਸਮਰੱਥ : ਪੁਜਾਰਾ
Friday, Dec 24, 2021 - 02:26 AM (IST)
ਸੈਂਚੁਰੀਅਨ- ਮੱਧ ਕ੍ਰਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਕਿਹਾ ਹੈ ਕਿ ਭਾਰਤ ਦਾ ਮੌਜੂਦਾ ਬੱਲੇਬਾਜ਼ੀ ਕ੍ਰਮ ਦੱਖਣੀ ਅਫਰੀਕਾ ਵਿਚ ਤੇਜ਼ ਗੇਂਦਬਾਜ਼ਾਂ ਦੇ ਅਨੁਸਾਰ ਪਿੱਚਾਂ 'ਤੇ ਮਿਲਣ ਵਾਲੀ ਮੂਵਮੈਂਟ ਨਾਲ ਨਜਿੱਠਣ ਵਿਚ ਮਸਰੱਥ ਹੈ ਤੇ ਉਸ ਨੂੰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੱਥੇ ਚੰਗਾ ਪ੍ਰਦਰਸ਼ਨ ਕਰੇਗੀ। ਪੁਜਾਰਾ ਨੇ ਕਿਹਾ ਕਿ ਹਾਲ ਹੀ ਵਿਚ ਵਿਦੇਸ਼ਾਂ ਵਿਚ ਮਿਲੀ ਜਿੱਤ ਤੋਂ ਭਾਰਤ ਦਾ ਆਤਮਵਿਸ਼ਵਾਸ ਵਧਿਆ ਹੈ ਤੇ ਇਸਦਾ ਅਸਰ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਵਿਚ ਦਿਖਾਈ ਦੇਵੇਗਾ। ਪੁਜਾਰਾ ਨੇ ਕਿਹਾ ਕਿ ਜਦੋ ਤੁਸੀਂ ਵਿਦੇਸ਼ ਦੌਰੇ 'ਤੇ ਜਾਂਦੇ ਹੋ ਤਾਂ ਤੁਸੀਂ ਜਾਣਦੇ ਹੋ ਕਿ ਉੱਥੇ ਤੇਜ਼ੀ ਤੇ ਉਛਾਲ ਹੋਵੇਗੀ ਤੇ ਗੇਂਦ ਆਖਰੀ ਪਲਾਂ ਵਿਚ ਮੂਵ ਕਰੇਗੀ। ਭਾਰਤ ਤੋਂ ਬਾਹਰ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਹਮੇਸ਼ਾ ਵੱਡੀ ਚੁਣੌਤੀ ਹੁੰਦੀ ਹੈ।
ਇਹ ਖ਼ਬਰ ਪੜ੍ਹੋ-ਵਿੰਡੀਜ਼ ਵਿਰੁੱਧ 5 ਮੈਚਾਂ ਦੀ ਟੀ20 ਸੀਰੀਜ਼ ਦੇ ਲਈ ਇੰਗਲੈਂਡ ਟੀਮ ਦਾ ਐਲਾਨ
ਉਸ ਨੇ ਕਿਹਾ ਕਿ ਇਸ ਟੀਮ ਨੇ ਇਸ ਸਿੱਖਿਆ ਹੈ ਤੇ ਸਾਡੇ ਕੋਲ ਵਧੇਰੇ ਸੰਤੁਲਿਤ ਬੱਲੇਬਾਜ਼ੀ ਕ੍ਰਮ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਇਸ ਨਾਲ ਨਜਿੱਠਣ ਵਿਚ ਸਮਰੱਥ ਹੋਵਾਂਗੇ। ਆਪਣੀਆਂ ਤਿਆਰੀਆਂ ਨੂੰ ਦੇਖਦੇ ਹੋਏ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ। ਪੁਜਾਰਾ ਨੂੰ ਲੱਗਾ ਹੈ ਕਿ ਦੱਖਣੀ ਅਫਰੀਕਾ ਦੇ ਖੇਡਣ ਦੇ ਤਜਰਬੇ ਦਾ ਵੀ ਟੀਮ ਨੂੰ ਫਾਇਦਾ ਮਿਲੇਗਾ। ਉਸ ਨੇ ਕਿਹਾ ਜ਼ਿਆਦਾਤਰ ਭਾਰਤੀ ਖਿਡਾਰੀ ਪਹਿਲਾਂ ਦੱਖਣੀ ਅਫਰੀਕਾ ਵਿਚ ਖੇਡ ਚੁੱਕੇ ਹਨ। ਇਹ ਇਕ ਤਜਰਬੇਕਾਰ ਟੀਮ ਹੈ ਤੇ ਤਿਆਕੀ ਦੀ ਦ੍ਰਿਸ਼ਟੀ ਵਿਚ ਅਸੀਂ ਜਾਣਦੇ ਹਾਂ ਕਿ ਸਾਡੇ ਤੋਂ ਕੀ ਉਮੀਦ ਕੀਤੀ ਜਾਂਦੀ ਹੈ। ਪੁਜਾਰਾ ਨੇ ਕਿਹਾ ਕਿ ਜ਼ਿਆਦਾਤਰ ਟੀਮਾਂ ਆਪਣੇ ਘਰੇਲੂ ਹਾਲਾਤ ਵਿਚ ਚੰਗਾ ਪ੍ਰਦਰਸ਼ਨ ਕਰਦੀਆਂ ਹਨ ਤੇ ਦੱਖਣੀ ਅਫਰੀਕਾ ਟੀਮ ਵੀ ਇਸ ਤੋਂ ਪਰੇ ਨਹੀਂ ਹਨ। ਉਸ ਦੇ ਕੋਲ ਸਰਵਸ੍ਰੇਸ਼ਠ ਗੇਂਦਬਾਜ਼ੀ ਹਮਲਾ ਹੈ ਤੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ਾਂ ਵਿਚੋਂ ਇਕ ਦਾ ਸਾਮਹਮਣਾ ਕਰਨਾ ਹਮੇਸ਼ਾ ਚੁਣੌਤੀਪੂਰਨ ਰਿਹਾ ਹੈ।
ਇਹ ਖ਼ਬਰ ਪੜ੍ਹੋ- ਭਾਰਤ ਕੋਲ ਦੱਖਣੀ ਅਫਰੀਕਾ ਨੂੰ ਉਸਦੀ ਧਰਤੀ 'ਤੇ ਹਰਾਉਣ ਦਾ ਸ਼ਾਨਦਾਰ ਮੌਕਾ : ਸ਼ਾਸਤਰੀ
ਭਾਰਤ ਨੇ ਸਾਲ ਦੇ ਸ਼ੁਰੂਆਤ ਵਿਚ 4 ਮੈਚਾਂ ਦੀ ਸੀਰੀਜ਼ 'ਚ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਬਾਰਡਰ-ਗਾਵਸਕਰ ਟਰਾਫੀ ਬਰਕਰਾਰ ਰੱਖੀ ਸੀ। ਇਸ ਤੋਂ ਉਸ ਨੇ ਇੰਗਲੈਂਡ ਵਿਰੁੱਧ ਉਸਦੀ ਧਰਤੀ 'ਤੇ 4 ਮੈਚਾਂ ਵਿਚ 2-1 ਨਾਲ ਬੜ੍ਹਤ ਬਣਾ ਰੱਖੀ ਹੈ। ਕੋਵਿਡ-19 ਦੇ ਕਾਰਨ ਇਸ ਸੀਰੀਜ਼ ਦਾ 5ਵਾਂ ਟੈਸਟ ਨਹੀਂ ਹੋ ਸਕਿਆ । ਪੁਜਾਰਾ ਨੇ ਕਿਹਾ ਕਿ ਇੰਗਲੈਂਡ ਤੇ ਆਸਟਰੇਲੀਆ ਵਿਚ ਚੰਗਾ ਪ੍ਰਦਰਸ਼ਨ ਕਰਨ ਤੋਂ ਇਸ ਟੀਮ ਦੇ ਆਤਮਵਿਸ਼ਵਾਸ ਵਿਚ ਵੱਡਾ ਫਰਕ ਆਵੇਗਾ। ਇਸ ਨਾਲ ਟੀਮ ਨੂੰ ਭਰੋਸਾ ਹੋ ਗਿਆ ਹੈ ਕਿ ਅਸੀਂ ਵਿਦੇਸ਼ਾਂ ਵਿਚ ਜਿੱਤ ਸਕਦੇ ਹਾਂ, ਅਸੀਂ ਕਿਸੇ ਵੀ ਹਾਲਾਤ ਵਿਚ ਜਿੱਤ ਸਕਦੇ ਹਾਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।