ਐਥਲੈਟਿਕਸ ਮਹਾਸੰਘ ਦੀ ਸਾਲਾਨਾ ਆਮ ਮੀਟਿੰਗ ਮੁਲਤਵੀ
Friday, Mar 20, 2020 - 11:54 PM (IST)

ਨਵੀਂ ਦਿੱਲੀ— ਭਾਰਤੀ ਐਥਲੈਟਿਕਸ ਮਹਾਸੰਘ (ਏ. ਐੱਫ. ਆਈ.) ਨੇ ਕੋਰੋਨਾ ਵਾਇਰਸ ਦੇ ਖਤਰੇ ਕਾਰਣ 3-5 ਅਪ੍ਰੈਲ ਤਕ ਜੈਪੁਰ 'ਚ ਹੋਣ ਵਾਲੀ ਆਪਣੀ ਕਾਰਜਕਾਰੀ ਤੇ ਸਾਲਾਨਾ ਆਮ ਮੀਟਿੰਗ ਅਗਲੇ ਹੁਕਮਾਂ ਤਕ ਮੁਲਤਵੀ ਕਰ ਦਿੱਤੀ ਹੈ। ਏ. ਐੈੱਫ. ਆਈ. ਦੇ ਮੁਖੀ ਆਦਿਲ ਸੁਮਾਰਿਵਾਲਾ ਨੇ ਸ਼ੁੱਕਰਵਾਰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਮੁਖੀ ਨੇ ਕਿਹਾ ਕਿ ਇਹ ਫੈਸਲਾ ਅਸੀਂ ਕੋਰੋਨਾ ਦੀਆਂ ਲਾਈਆਂ ਗਈਆਂ ਵੱਖ-ਵੱਖ ਯਾਤਰਾ ਪਾਬੰਦੀਆਂ ਕਾਰਣ ਲਿਆ ਹੈ ਕਿਉਂਕਿ ਸਾਡੇ ਮੈਂਬਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣਗੇ। ਨਵੀਆਂ ਮਿਤੀਆਂ ਦੀ ਸੂਚਨਾ ਮੈਂਬਰਾਂ ਨੂੰ ਹਾਲਾਤ ਨੂੰ ਦੇਖਦੇ ਹੋਏ ਦਿੱਤੀ ਜਾਵੇਗੀ।''
ਸੁਮਾਰਿਵਾਲਾ ਨੇ ਕਿਹਾ, ''ਅਸੀਂ ਨਾਲ ਹੀ ਏ. ਐੱਫ. ਆਈ. ਦੇ ਦਫਤਰ ਨੂੰ 21 ਮਾਰਚ ਤੋਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਆਫਿਸ ਸਟਾਫ ਨੂੰ ਘਰ 'ਚੋਂ ਕੰਮ ਕਰਨ ਲਈ ਕਿਹਾ ਗਿਆ ਹੈ।''