ਭਾਰਤ ਤੇ ਇੰਗਲੈਂਡ ਦੇ ਖਿਡਾਰੀਆਂ ਨੇ ਡੇਵਿਡ ਲੌਰੈਂਸ ਦੇ ਸਨਮਾਨ ’ਚ ਬੰਨ੍ਹੀ ਕਾਲੀ ਪੱਟੀ
Monday, Jun 23, 2025 - 01:24 AM (IST)

ਲੀਡਸ–ਭਾਰਤ ਤੇ ਇੰਗਲੈਂਡ ਦੇ ਖਿਡਾਰੀਆਂ ਨੇ ਸਾਬਕਾ ਤੇਜ਼ ਗੇਂਦਬਾਜ਼ ਡੇਵਿਡ ਲੌਰੈਂਸ ਦੇ ਸਨਮਾਨ ਵਿਚ ਐਤਵਾਰ ਨੂੰ ਇੱਥੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਬਾਂਹ ’ਤੇ ਕਾਲੀ ਪੱਟੀ ਬੰਨ੍ਹੀ। ਲੌਰੈਂਸ ਦਾ ਐਤਵਾਰ ਨੂੰ 61 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਲੌਰੈਂਸ ਨੇ 1988 ਤੋਂ 1992 ਵਿਚਾਲੇ ਇੰਗਲੈਂਡ ਲਈ 5 ਟੈਸਟ (18 ਵਿਕਟਾਂ) ਤੇ ਇਕ ਵਨ ਡੇ (4 ਵਿਕਟਾਂ) ਖੇਡਿਆ। ਲੌਰੈਂਸ ਨੂੰ ਸਿਡ ਉਪਨਾਮ ਨਾਲ ਜਾਣਿਆ ਜਾਂਦਾ ਸੀ। ਲੌਰੈਂਸ ਇੰਗਲੈਂਡ ਵੱਲੋਂ ਖੇਡਣ ਵਾਲਾ ਬ੍ਰਿਟਿਸ਼ ਮੂਲ ਦਾ ਪਹਿਲਾ ਅਸ਼ਵੇਤ ਕ੍ਰਿਕਟਰ ਸੀ। ਉਹ ਪਿਛਲੇ ਸਾਲ ਮੋਟਰ ਨਿਊਰਾਨ ਬੀਮਾਰੀ (ਐੱਮ. ਐੱਨ. ਡੀ.) ਨਾਲ ਜੂਝ ਰਿਹਾ ਸੀ।
ਲੌਰੈਂਸ ਨੂੰ ਇਸ ਰੋਗ ਦਾ 2024 ਵਿਚ ਪਤਾ ਲੱਗਿਆ, ਜਿਸ ਦਾ ਕੋਈ ਇਲਾਜ ਨਹੀਂ ਹੈ।