ਭਾਰਤ ਨੇ 8ਵੀਂ ਵਾਰ ਜਿੱਤੀ ਸੈਫ ਚੈਂਪੀਅਨਸ਼ਿਪ, ਛੇਤਰੀ ਨੇ ਕੀਤੀ ਮੇਸੀ ਦੇ 80 ਗੋਲਾਂ ਦੀ ਬਰਾਬਰੀ

Sunday, Oct 17, 2021 - 03:18 AM (IST)

ਮਾਲੇ : ਭਾਰਤੀ ਫੁੱਟਬਾਲ ਟੀਮ ਨੇ ਨੇਪਾਲ ਨੂੰ 3.0 ਨਾਲ ਹਰਾ ਕੇ 8ਵੀਂ ਵਾਰ ਸੈਫ ਚੈਂਪੀਅਨਸ਼ਿਪ ਖਿਤਾਬ ਜਿੱਤ ਲਿਆ ਜਦੋਂ ਕਿ ਕਪਤਾਨ ਸੁਨੀਲ ਛੇਤਰੀ ਨੇ 49ਵੇਂ ਮਿੰਟ ਵਿੱਚ ਗੋਲ ਕਰਕੇ ਲਿਯੋਨੇਲ ਮੇਸੀ ਦੇ 80 ਅੰਤਰਰਾਸ਼ਟਰੀ ਗੋਲਾਂ ਦੀ ਬਰਾਬਰੀ ਕਰ ਲਈ। ਭਾਰਤ ਲਈ ਦੂਜੇ ਹਾਫ ਵਿੱਚ ਛੇਤਰੀ, ਸੁਰੇਸ਼ ਸਿੰਘ ਅਤੇ ਸਹਿਲ ਅਬਦੁਲ ਸਮਾਦ ਨੇ ਗੋਲ ਕੀਤੇ। ਸੁਰੇਸ਼ ਨੇ 50ਵੇਂ ਅਤੇ ਸਮਾਦ ਨੇ 90ਵੇਂ ਮਿੰਟ ਵਿੱਚ ਗੋਲ ਕੀਤੇ।  

ਇਹ ਵੀ ਪੜ੍ਹੋ - ਫਰਿਜ਼ਨੋ ਪੁਲਸ ਦੁਆਰਾ ਕੀਤੇ ਗਏ ਗੈਰ-ਕਾਨੂੰਨੀ ਹਥਿਆਰ  ਬਰਾਮਦ

ਪਹਿਲੇ ਹਾਫ ਵਿੱਚ ਭਾਰਤ ਨੇ ਗੇਂਦ 'ਤੇ ਕਾਬੂ ਦੇ ਮਾਮਲੇ ਵਿੱਚ ਬਾਜੀ ਮਾਰੀ ਪਰ ਗੋਲ ਨਹੀਂ ਹੋ ਸਕਿਆ। ਛੇਤਰੀ ਨੇ ਦੂਜੇ ਹਾਫ ਦੇ ਕੁੱਝ ਮਿੰਟਾਂ ਦੇ ਅੰਦਰ ਹੀ ਗੋਲ ਕਰਕੇ ਭਾਰਤ ਨੂੰ ਬੜਤ ਦਿਵਾਈ। ਇਸਦੇ ਇੱਕ ਮਿੰਟ ਬਾਅਦ ਹੀ ਸੁਰੇਸ਼ ਨੇ ਭਾਰਤ ਦੀ ਬੜਤ ਦੁੱਗਣੀ ਕਰ ਦਿੱਤੀ। ਮੁੱਖ ਕੋਚ ਇਗੋਰ ਸਟਿਮਕ ਦੇ ਨਾਲ ਭਾਰਤ ਦਾ ਇਹ ਪਹਿਲਾ ਖਿਤਾਬ ਹੈ। ਉਹ ਜਿਰੀ ਪੇਸੇਕ (1993) ਅਤੇ ਸਟੀਫਨ ਕੋਂਸਟੇਂਟਾਇਨ (2015) ਤੋਂ ਬਾਅਦ ਤੀਸਰੇ ਵਿਦੇਸ਼ੀ ਕੋਚ ਹੋ ਗਏ ਜਿਨ੍ਹਾਂ ਦੇ ਮਾਰਗਦਰਸ਼ਨ ਵਿੱਚ ਭਾਰਤੀ ਟੀਮ ਨੇ ਇਹ ਖਿਤਾਬ ਜਿੱਤਿਆ।  

ਛੇਤਰੀ ਨੇ ਸੱਜੇ ਫਲੈਂਕ ਰਾਹੀਂ ਪ੍ਰੀਤਮ ਕੋਟਾਲ ਤੋਂ ਮਿਲੀ ਗੇਂਦ 'ਤੇ ਗੋਲ ਕਰਕੇ ਭਾਰਤ ਨੂੰ ਬੜਤ ਦਿਵਾਈ। ਇਸ ਤੋਂ ਇੱਕ ਮਿੰਟ ਬਾਅਦ ਭਾਰਤੀਆਂ ਨੇ ਫਿਰ ਹਮਲਾ ਬੋਲਕੇ ਨੇਪਾਲ ਦੇ ਡਿਫੈਂਸ ਨੂੰ ਤਬਾਹ ਕਰ ਦਿੱਤਾ। ਸੁਰੇਸ਼ ਨੇ ਇਹ ਗੋਲ ਦਾਗਿਆ। ਮਨਵੀਰ ਸਿੰਘ ਵੀ 52ਵੇਂ ਮਿੰਟ ਵਿੱਚ ਗੋਲ ਕਰਨ ਦੇ ਕਰੀਬ ਪੁਜੇ ਪਰ ਖੱਬੇ ਪੈਰ ਨਾਲ ਉਨ੍ਹਾਂ ਦਾ ਸ਼ਾਟ ਨੇਪਾਲੀ ਗੋਲਕੀਪਰ ਨੇ ਰੋਕ ਦਿੱਤਾ। ਭਾਰਤ ਲਈ ਤੀਜਾ ਗੋਲ 90ਵੇਂ ਮਿੰਟ ਵਿੱਚ ਸਮਾਦ ਨੇ ਕੀਤਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News