6 ਮਹੀਨੇ ਬਾਅਦ ਹਾਰਦਿਕ ਪਾਂਡਯਾ ਦੀ ਹੋਵੇਗੀ ਵਾਪਸੀ, ਕਰ ਰਹੇ ਛੱਕੇ ਲਗਾਉਣ ਦੀ ਪ੍ਰੈਕਟਿਸ (ਵੀਡੀਓ)
Wednesday, Mar 11, 2020 - 01:10 PM (IST)
ਨਵੀਂ ਦਿੱਲੀ– ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡਯਾ ਇਕ ਵਾਰ ਫਿਰ ਮੈਦਾਨ ’ਚ ਦਮਦਾਰ ਖੇਡ ਦਿਖਾਉਣ ਲਈ ਤਿਆਰ ਹਨ। ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਵਨ ਡੇਅ ਸੀਰੀਜ਼ ਲਈ ਹਾਰਦਿਕ ਨੂੰ ਟੀਮ ’ਚ ਜਗ੍ਹਾ ਦਿੱਤੀ ਗਈ ਹੈ। ਸੱਟ ਲੱਗਣ ਤੋਂ ਬਾਅਦ ਵਾਪਸੀ ਕਰਦੇ ਹੋਏ ਹਾਰਦਿਕ ਨੇ ਮੁੰਬਈ ਦੇ ਇਕ ਟੀ-20 ਟੂਰਨਾਮੈਂਟ ’ਚ ਦੋ ਸੈਂਕੜੇ ਲਗਾਏ ਸਨ।
ਹਾਰਦਿਕ ਦੀ 6 ਮਹੀਨੇ ਬਾਅਦ ਭਾਰਤੀ ਟੀਮ ’ਚ ਵਾਪਸੀ ਹੋਈ ਹੈ ਅਤੇ ਦੱਖਣੀ ਅਫਰੀਕਾ ਖਿਲਾਫ ਇਸ ਵਿਚ ਟੀਮ ਨੂੰ ਕਾਫੀ ਮਜਬੂਤੀ ਮਿਲਣ ਵਾਲੀ ਹੈ। ਹਾਰਦਿਕ ਪੂਰੀ ਤਰ੍ਹਾਂ ਫਿੱਟ ਹਨ ਅਤੇ ਕਪਤਾਨ ਵਿਰਾਟ ਕੋਹਲੀ ਨੂੰ ਉਨ੍ਹਾਂ ਦੇ ਟੀਮ ’ਚ ਆਉਣ ਨਾਲ ਇਕ ਗੇਂਦਬਾਜ਼ ਅਤੇ ਬੱਲੇਬਾਜ਼ ਮਿਲਿਆ ਹੈ।
ਧਰਮਸ਼ਾਲਾ ’ਚ ਸਾਊਥ ਅਫਰੀਕਾ ਖਿਲਾਫ ਪਹਿਲਾ ਵਨ ਡੇਅ ਖੇਡਿਆ ਜਾਣਾ ਹੈ। ਬੀ.ਸੀ.ਸੀ.ਆਈ. ਨੇ ਹਾਰਦਿਕ ਪਾਂਡਯਾ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਬੱਲੇਬਾਜ਼ੀ ਪ੍ਰੈਕਟਿਸ ਕਰਦੇ ਦਿਖਾਈ ਦੇ ਰਹੇ ਹਨ। ਭਾਰਤੀ ਓਪਨਰ ਨੇ ਪਹਿਲੇ ਵਨ ਡੇਅ ’ਚ ਉਤਰਨ ਤੋਂ ਪਹਿਲਾਂ ਬੱਲੇਬਾਜ਼ੀ ਪ੍ਰੈਕਟਿਸ ਕੀਤੀ ਅਤੇ ਵੱਡੇ-ਵੱਡੇ ਸ਼ਾਟ ਲਗਾਏ। ਪਿਛਲੇ ਹਫਤੇ ਹੀ ਹਾਰਦਿਕ ਨੇ ਡੀ.ਵਾਈ. ਪਾਟਿਲ ਟੀ-20 ਲੀਕ ’ਚ 10 ਛੱਕੇ ਲਗਾਉਂਦੇ ਹੋਏ 150 ਦੌੜਾਂ ਤੋਂ ਉਪਰ ਦੀ ਤੂਫਾਨੀ ਪਾਰੀ ਖੇਡੀ ਸੀ।
THAT sound 💥🔊
— BCCI (@BCCI) March 10, 2020
WHACKED - courtesy @hardikpandya7 #TeamIndia #INDvsSA pic.twitter.com/YKFTDHRoEU
ਆਖਰੀ ਮੈਚ ਦੱਖਣੀ ਅਫਰੀਕਾ ਖਿਲਾਫ ਖੇਡਿਆ
ਦੱਖਣੀ ਅਫਰੀਕਾ ਖਿਲਾਫ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਵਨ ਡੇਅ ਸੀਰੀਜ਼ ਲਈ ਹਾਰਦਿਕ ਜੰਮ ਕੇ ਪਸੀਨਾ ਵਹਾ ਰਹੇ ਹਨ। ਪਿਛਲੀ ਵਾਰ ਉਨ੍ਹਾਂ ਨੇ ਸਤੰਬਰ ’ਚ ਦੱਖਣੀ ਅਫਰੀਕਾ ਖਿਲਾਫ ਹੀ ਆਪਣਾ ਆਖਰੀ ਮੈਚ ਖੇਡਿਆ ਸੀ। 6 ਮਹੀਨੇ ਬਾਅਦ ਹਾਰਦਿਕ ਦੀ ਵਾਪਸੀ ਇਕ ਵਾਰ ਫਿਰ ਤੋਂ ਦੱਖਣੀ ਅਫਰੀਕਾ ਖਿਲਾਫ ਹੀ ਹੋ ਰਹੀ ਹੈ।
3 ਵਨ-ਡੇ ਮੈਚਾਂ ਦਾ ਸ਼ੈਡਿਊਲ ਇਸ ਤਰ੍ਹਾਂ ਹੈ...
1. ਭਾਰਤ ਬਨਾਮ ਦੱਖਣੀ ਅਫਰੀਕਾ, ਪਹਿਲਾ ਮੈਚ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਧਰਮਸ਼ਾਲਾ
2. ਭਾਰਤ ਬਨਾਮ ਦੱਖਣੀ ਅਫਰੀਕਾ, ਦੂਜਾ ਵਨ-ਡੇ ਭਾਰਤ ਰਤਨ ਅਟਲ ਬਿਹਾਰੀ ਵਾਜਪੇਈ ਏਕਾਨਾ ਕ੍ਰਿਕਟ ਸਟੇਡੀਅਮ, ਲਖਨਊ
3. ਭਾਰਤ ਬਨਾਮ ਦੱਖਣੀ ਅਫਰੀਕਾ, ਤੀਜਾ ਵਨ-ਡੇ ਈਡਨ ਗਾਰਡਨ, ਕੋਲਕਾਤਾ।
ਟੀਮ ਇੰਡੀਆ : ਸ਼ਿਖਰ ਧਵਨ, ਪਿ੍ਰਥਵੀ ਸ਼ਾਅ, ਵਿਰਾਟ ਕੋਹਲੀ (ਕਪਤਾਨ), ਕੇ. ਐੱਲ. ਰਾਹੁਲ, ਮਨੀਸ਼ ਪਾਂਡੇ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਨਵਦੀਪ ਸੈਣੀ, ਕੁਲਦੀਪ ਯਾਦਵ ਤੇ ਸ਼ੁਭਮਨ ਗਿੱਲ।
ਦੱਖਣੀ ਅਫਰੀਕੀ ਟੀਮ : ਕਵਿੰਟਨ ਡੀ ਕਾਕ (ਕਪਤਾਨ ਤੇ ਵਿਕਟਕੀਪਰ), ਟੇਮਬਾ ਬਾਵੁਮਾ, ਰੇਸੀ ਵੈਨ ਡੇਰ, ਡੂਸਨ, ਫਾਫ ਡੁ ਪਲੇਸਿਸ, ਕਾਈਲ ਵੇਰੀਏਨੇ, ਹੈਨਰਿਕ ਕਲਾਸੇਨ, ਡੇਵਿਡ ਮਿਲਰ, ਜਾਨ-ਜਾਨ ਜੋਟਸ, ਐਂਡਿਲੇ ਫੇਹਲੁਕਵੇਓ, ਲੁੰਗੀ ਐਨਗਿਡੀ, ਲੁਥੋ ਸਿਪਾਮਲਾ, ਬੇਊਰਨ ਹੁਰਨ, ਬੇਊਰਨ ਹੁਰੀਯਾਰ, ਜਾਰਜ ਲਿੰਡੇ, ਕੇਸ਼ਵ ਮਹਾਰਾਜ।