IND v NZ : ਭਾਰਤ ਦੀ ਸ਼ਾਨਦਾਰ ਜਿੱਤ, ਟੀ20 ਸੀਰੀਜ਼ 'ਚ ਨਿਊਜ਼ੀਲੈਂਡ ਨੂੰ 3-0 ਨਾਲ ਕੀਤਾ ਕਲੀਨ ਸਵੀਪ

11/21/2021 10:32:19 PM

ਕੋਲਕਾਤਾ- ਕਪਤਾਨ ਰੋਹਿਤ ਸ਼ਰਮਾ ਦੇ ਧਮਾਕੇਦਾਰ ਅਰਧ ਸੈਂਕੜੇ ਤੇ ਅਕਸ਼ਰ ਪਟੇਲ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੇ ਨਿਊਜ਼ੀਲੈਂਡ ਨੂੰ ਤੀਜੇ ਤੇ ਆਖਰੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਐਤਵਾਰ ਨੂੰ ਇੱਥੇ 73 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ ਕਲੀਨ ਸਵੀਪ ਕੀਤਾ। ਰੋਹਿਤ ਸ਼ਰਮਾ ਨੇ ਲਗਾਤਾਰ ਤੀਜੇ ਮੈਚ ਵਿਚ ਟਾਸ ਜਿੱਤਿਆ ਪਰ ਇਸ ਵਾਰ ਉਨ੍ਹਾਂ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 7 ਵਿਕਟਾਂ 'ਤੇ 184 ਦੌੜਾਂ ਬਣਾਈਆਂ ਤੇ ਫਿਰ ਨਿਊਜ਼ੀਲੈਂਡ ਨੂੰ 17.2 ਓਵਰਾਂ 'ਚ 111 ਦੌੜਾਂ 'ਤੇ ਢੇਰ ਕਰ ਦਿੱਤਾ। ਭਾਰਤ ਨੇ ਜੈਪੁਰ ਵਿਚ ਪਹਿਲਾ ਮੈਚ ਪੰਜ ਵਿਕਟਾਂ ਨਾਲ ਜਿੱਤਿਆ ਤੇ ਰਾਂਚੀ ਵਿਚ ਦੂਜਾ ਮੈਚ ਸੱਤ ਵਿਕਟਾਂ ਨਾਲ ਜਿੱਤਿਆ ਸੀ।

PunjabKesari

ਇਹ ਖ਼ਬਰ ਪੜ੍ਹੋ- SL v WI : ਡੈਬਿਊ ਮੈਚ 'ਚ ਵਿੰਡੀਜ਼ ਖਿਡਾਰੀ ਦੇ ਸਿਰ 'ਚ ਲੱਗੀ ਸੱਟ, ਹਸਪਤਾਲ 'ਚ ਦਾਖਲ

PunjabKesari
ਭਾਰਤ ਨੂੰ ਰੋਹਿਤ ਤੇ ਕਿਸ਼ਨ ਨੇ ਤੂਫਾਨੀ ਸ਼ੁਰੂਆਤ ਦਿੱਤੀ ਤੇ ਪਹਿਲੇ 6 ਓਵਰਾਂ ਵਿਚ 69 ਦੌੜਾਂ ਬਣਾਈਆਂ। ਰੋਹਿਤ ਤੇ ਕਿਸ਼ਨ ਦੋਵਾਂ ਨੇ ਹੀ ਇਸ ਦੌਰਾਨ ਖੂਬ ਸ਼ਾਟ ਲਗਾਏ। ਰੋਹਿਤ ਨੇ 56 ਦੌੜਾਂ ਦੀ ਪਾਰੀ ਦਾ ਤੀਜਾ ਛੱਕਾ ਲਗਾਉਂਦੇ ਹੋਏ ਟੀ-20 ਵਿਚ ਆਪਣੇ 150 ਛੱਕੇ ਪੂਰੇ ਕੀਤੇ। ਭਾਰਤ ਨੂੰ ਪਹਿਲਾਂ ਝਟਕਾ ਸਪਿਨਰ ਮਿਸ਼ੇਲ ਸੇਂਟਨਰ ਨੇ 7ਵੇਂ ਓਵਰ ਵਿਚ ਕਿਸ਼ਨ ਨੂੰ ਆਊਟ ਕਰ ਦਿੱਤਾ। ਕਿਸ਼ਨ ਨੇ 21 ਗੇਂਦਾਂ 'ਤੇ 29 ਦੌੜਾਂ ਵਿਚ 7 ਚੌਕੇ ਲਗਾਏ। ਅਜਿਹੇ 'ਚ ਸ਼੍ਰੇਅਸ ਅਈਅਰ (20 ਗੇਂਦਾਂ 'ਤੇ 25 ਦੌੜਾਂ) ਤੇ ਵੈਂਕਟੇਸ਼ ਅਈਅਰ (15 ਗੇਂਦਾਂ 'ਤੇ 20 ਦੌੜਾਂ), ਦੀ 36 ਦੌੜਾਂ ਦੀ ਸਾਂਝੇਦਾਰੀ, ਹਰਸ਼ਲ ਪਟੇਲ (11 ਗੇਂਦਾਂ 'ਤੇ 18 ਦੌੜਾਂ) ਤੇ ਦੀਪਕ ਚਾਹਰ (8 ਗੇਂਦਾਂ ਵਿਚ ਅਜੇਤੂ 21 ਦੌੜਾਂ) ਦੇ ਯੋਗਦਾਨ ਨਾਲ ਟੀਮ ਮਜ਼ਬੂਤ ਸਕੋਰ ਤੱਕ ਪਹੁੰਚੀ।

ਇਹ ਖ਼ਬਰ ਪੜ੍ਹੋ- ਭਾਰਤ-ਨਿਊਜ਼ੀਲੈਂਡ ਮੈਚ ਤੋਂ ਪਹਿਲਾਂ ਪੁਲਸ ਨੇ 11 ਲੋਕਾਂ ਨੂੰ ਕੀਤਾ ਗ੍ਰਿਫਤਾਰ, ਮੈਦਾਨ 'ਤੇ ਵਧਾਈ ਗਈ ਸੁਰੱਖਿਆ

PunjabKesari
ਭਾਰਤੀ ਦੇ ਪਿੱਛਲੇ ਬੱਲੇਬਾਜ਼ਾਂ ਨੇ ਆਖਰੀ ਪੰਜ ਓਵਰਾਂ ਵਿਚ 50 ਦੌੜਾਂ ਬਣਾਈਆਂ। ਅਕਸ਼ਰ (ਤਿੰਨ ਓਵਰਾਂ ਵਿਚ 9 ਦੌੜਾਂ 'ਤੇ ਤਿੰਨ ਵਿਕਟਾਂ) ਦੇ ਸਾਹਮਣੇ ਨਿਊਜ਼ੀਲੈਂਡ ਦੇ ਬੱਲੇਬਾਜ਼ ਕਮਜ਼ੋਰ ਨਜ਼ਰ ਆਏ। ਮਾਰਟਿਨ ਗੁਪਟਿਲ ਨੇ ਸ਼ੁਰੂ ਵਿਚ ਜੀਵਨਦਾਨ ਮਿਲਣ ਤੋਂ ਬਾਅਦ 36 ਗੇਂਦਾਂ 'ਤੇ ਚਾਰ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੇ ਕੇਵਲ ਤਿੰਨ ਬੱਲੇਬਾਜ਼ ਦੋਹਰੇ ਅੰਕ ਵਿਚ ਪਹੁੰਚੇ। ਹਰਸ਼ਲ ਪਟੇਲ (ਤਿੰਨ ਓਵਰਾਂ ਵਿਚ 26 ਦੌੜਾਂ 'ਤੇ 2 ਵਿਕਟਾਂ) ਨੇ ਫਿਰ ਤੋਂ ਵਿਕਟ ਹਾਸਲ ਕਰਨ ਦਾ ਹੁਨਰ ਦਿਖਾਇਆ। ਦੀਪਕ ਨੇ 26 ਦੌੜਾਂ 'ਤੇ 1 ਵਿਕਟ ਹਾਸਲ ਕੀਤੀ।

PunjabKesari

PunjabKesari

ਪਲੇਇੰਗ ਇਲੈਵਨ :-

ਨਿਊਜ਼ੀਲੈਂਡ :- ਮਾਰਟਿਨ ਗੁਪਟਿਲ, ਡੇਰਿਲ ਮਿਸ਼ੇਲ, ਮਾਰਕ ਚੈਪਮੈਨ, ਗਲੇਨ ਫਿਲਿਪਸ, ਟਿਮ ਸੇਫਰਟ (ਵਿਕਟਕੀਪਰ), ਜਿੰਮੀ ਨੀਸ਼ਮ, ਮਿਸ਼ੇਲ ਸੈਂਟਨਰ (ਕਪਤਾਨ), ਐਡਮ ਮਿਲਨੇ, ਲਾਕੀ ਫਰਗਿਊਸਨ, ਈਸ਼ ਸੋਢੀ, ਟ੍ਰੇਂਟ ਬੋਲਟ।

ਭਾਰਤ :- ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਵੈਂਕਟੇਸ਼ ਅਈਅਰ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਹਰਸ਼ਲ ਪਟੇਲ, ਯੁਜਵੇਂਦਰ ਚਾਹਲ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News