ਗੁਲਾਬੀ ਗੇਂਦ ਨਾਲ ਖੇਡੇ ਜਾਣ ਵਾਲੇ ਡੇਅ-ਨਾਈਟ ਟੈਸਟ ਨੂੰ ਲੈ ਕੇ ਸਚਿਨ ਨੇ ਕਹੀਆਂ 5 ਖਾਸ ਗੱਲਾਂ

11/20/2019 2:51:58 PM

ਸਪੋਰਟਸ ਡੈਸਕ— ਕੋਲਕਾਤਾ ਦੇ ਈਡਨ ਗਾਰਡਨ ਦੇ ਮੈਦਾਨ 'ਤੇ ਸ਼ੁੱਕਰਵਾਰ ਨੂੰ ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ ਪਹਿਲੀ ਵਾਰ ਡੇਅ-ਨਾਈਟ ਟੈਸਟ ਮੈਚ ਖੇਡਣ ਲਈ ਮੈਦਾਨ 'ਤੇ ਉਤਰਣਗੀਆਂ। ਦੋਵਾਂ ਹੀ ਟੀਮਾਂ ਦੇ ਬੱਲੇਬਾਜ਼ਾਂ ਨੇ ਕਦੇ ਗੁਲਾਬੀ ਗੇਂਦ ਦੇ ਖਿਲਾਫ ਬੱਲੇਬਾਜ਼ੀ ਨਹੀਂ ਕੀਤੀ ਹੈ, ਨਾ ਹੀ ਗੇਂਦਬਾਜ਼ਾਂ ਨੇ ਇਸ ਦੀ ਵਰਤੋਂ ਕੀਤੀ ਹੈ। ਇਸ ਡੇਅ-ਨਾਈਟ ਮੁਕਾਬਲੇ ਤੋਂ ਪਹਿਲਾਂ ਸਵਾਲ ਇਹ ਹੈ ਕਿ ਇਸ ਗੁਲਾਬੀ ਗੇਂਦ ਖਿਲਾਫ ਖਿਡਾਰੀਆਂ ਨੂੰ ਖਾਸ ਕਰ ਬੱਲੇਬਾਜ਼ਾਂ ਨੂੰ ਕਿਸ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਗੱਲ ਬੱਲੇਬਾਜ਼ੀ ਦੀ ਹੋਵੇ ਤਾਂ ਫਿਰ ਭਾਰਤ ਦੇ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਤੋਂ ਬਿਹਤਰ ਹੋਰ ਕੌਣ ਦੱਸ ਸਕਦਾ ਹੈ ਕਿ ਗੁਲਾਬੀ ਗੇਂਦ ਦੇ ਖਿਲਾਫ ਬੱਲੇਬਾਜ਼ਾਂ ਦੇ ਸਾਹਮਣੇ ਕੀ ਚੁਣੌਤੀਆਂ ਆ ਸਕਦੀਆਂ ਹਨ।PunjabKesari
ਸ਼ਾਮ ਦੇ ਸਮੇਂ ਗੁਲਾਬੀ ਗੇਂਦ ਨੂੰ ਦੇਖਣਾ ਥੋੜਾ ਹੈ ਮੁਸ਼ਕਿਲ
ਇਕ ਇੰਟਰਵੀਊ 'ਚ ਸਚਿਨ ਨੇ ਡੇ-ਨਾਈਟ ਟੈਸਟ 'ਤੇ ਕਈ ਅਹਿਮ ਗੱਲਾਂ ਕੀਤੀਆਂ। ਸਚਿਨ ਨੇ ਦੱਸਿਆ ਕਿ ਕੁਝ ਕ੍ਰਿਕਟਰਾਂ ਦੇ ਮੁਤਾਬਕ ਸ਼ਾਮ ਦੇ ਸਮੇਂ ਗੁਲਾਬੀ ਗੇਂਦ ਨੂੰ ਦੇਖਣਾ ਥੋੜਾ ਮੁਸ਼ਕਲ ਹੁੰਦਾ ਹੈ। ਸਚਿਨ ਨੇ ਕਿਹਾ ਕਿ ਸੂਰਜ ਢੱਲਦੇ ਸਮੇਂ ਗੇਂਦ ਦੀ ਸੀਮ ਘੱਟ ਦਿਖਾਈ ਦਿੰਦੀ ਹੈ ਅਤੇ ਇਹ ਗੱਲ ਕਾਫ਼ੀ ਮਾਇਨੇ ਰੱਖਦੀ ਹੈ। ਸਚਿਨ ਮੁਤਾਬਕ ਚੰਗੇ ਬੱਲੇਬਾਜ਼ ਸੀਮ ਅਤੇ ਗੇਂਦਬਾਜ਼ ਦੀ ਕਲਾਈ ਅਤੇ ਉਂਗਲਾਂ ਨੂੰ ਵੇਖਦੇ ਹਨ। ਹੁਣ ਜੇਕਰ ਗੇਂਦ ਦੀ ਸੀਮ ਹੀ ਨਾ ਦਿਖੇ ਤਾਂ ਗੇਂਦਬਾਜ਼ਾਂ ਨੂੰ ਪੜ੍ਹਨ 'ਚ ਜਰੂਰ ਮੁਸ਼ਕਲ ਆਵੇਗੀ।

ਫਲਡ ਲਾਈਟਸ ਆਨ ਹੁੰਦੇ ਹੀ ਗੇਂਦ ਕਰ ਸਕਦੀ ਹੈ ਕੁਝ ਹਰਕਤ
ਸਚਿਨ ਤੇਂਦੁਲਕਰ ਮੁਤਾਬਕ ਡੇਅ-ਨਾਈਟ ਟੈਸਟ ਦਾ ਆਖਰੀ ਸੈਸ਼ਨ ਸਭ ਤੋਂ ਅਹਿਮ ਹੋ ਸਕਦਾ ਹੈ। ਇਸ ਮੁਕਾਬਲੇ ਦਾ ਆਖਰੀ ਸੈਸ਼ਨ ਸੂਰਜ ਢੱਲਦੇ ਸਮੇਂ ਸ਼ੁਰੂ ਹੋਵੇਗਾ। ਇਸ ਦੌਰਾਨ ਫਲਡ ਲਾਈਟਸ ਆਨ ਹੋਣਗੀਆਂ, ਜਿਸ ਦੇ ਨਾਲ ਗੇਂਦ ਕੁਝ ਹਰਕਤ ਕਰ ਸਕਦੀ ਹੈ। ਇਹ ਮੈਚ ਦੇ ਦੌਰਾਨ ਹੀ ਪਤਾ ਚੱਲੇਗਾ ਕਿ ਆਖਰੀ ਸੈਸ਼ਨ 'ਚ ਗੇਂਦ ਕੀ ਕਰਦੀ ਹੈ।PunjabKesari
ਗੁਲਾਬੀ ਗੇਂਦ ਦੇ ਸਵਿੰਗ ਨੂੰ ਲੈ ਕੇ ਸਚਿਨ ਨੇ ਕਿਹਾ
ਸਚਿਨ ਤੇਂਦੁਲਕਰ ਨੇ ਕਿਹਾ ਕਿ ਗੁਲਾਬੀ ਗੇਂਦ ਥੋੜ੍ਹਾ ਜ਼ਿਆਦਾ ਸਵਿੰਗ ਹੋ ਸਕਦੀ ਹੈ ਪਰ ਰੀਵਰਸ ਸਵਿੰਗ ਦੇ ਬਾਰੇ 'ਚ ਕੁਝ ਕਿਹਾ ਨਹੀਂ ਜਾ ਸਕਦਾ। ਸਚਿਨ ਮੁਤਾਬਕ ਗੁਲਾਬੀ ਗੇਂਦ ਨਾਲ ਭਾਰਤੀ ਗੇਂਦਬਾਜ਼ਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ ਕਿਉਂਕਿ ਭਾਰਤੀ ਗੇਂਦਬਾਜ਼ਾਂ ਨੇ ਪੂਰੀ ਕ੍ਰਿਕਟ ਹੀ ਐੱਸ. ਜੀ. ਗੇਂਦਾਂ ਨਾਲ ਖੇਡੀ ਹੈ।PunjabKesari
ਤਰੇਲ ਸਭ ਤੋਂ ਵੱਡਾ ਫੈਕਟਰ ਬਣ ਸਕਦੀ ਹੈ ਇਸ ਮੁਕਾਬਲੇ 'ਚ
ਸਚਿਨ ਮੁਤਾਬਕ ਡੇਅ-ਨਾਈਟ ਟੈਸਟ ਦੌਰਾਨ ਤਰੇਲ ਸਭ ਤੋਂ ਵੱਡਾ ਫੈਕਟਰ ਬਣ ਸਕਦੀ ਹੈ। ਜੇਕਰ ਤਰੇਲ ਡਿੱਗਦੀ ਹੈ ਤਾਂ ਇਸ ਦਾ ਅਸਰ ਕਿੰਨੀ ਦੇਰ ਤੱਕ ਰਹੇਗਾ ਅਤੇ ਇਹ ਖੇਡ ਨੂੰ ਕਿੰਨਾ ਪ੍ਰਭਾਵਿਤ ਕਰੇਗੀ ਇਹ ਮੈਚ ਦੇ ਦੌਰਾਨ ਹੀ ਪਤਾ ਚੱਲੇਗਾ।PunjabKesari
ਟੈਸਟ 'ਚ ਗੇਂਦ ਅਤੇ ਬੱਲੇ ਵਿਚਾਲੇ ਸੰਤੁਲਨ ਬੈਠਾਉਣਾ ਰਹੇਗਾ ਜਰੂਰੀ
ਡੇਅ-ਨਾਈਟ ਟੈਸਟ ਨੂੰ ਲੈ ਕੇ ਸਚਿਨ ਦਾ ਕਹਿਣਾ ਹੈ ਕਿ ਇਸ ਮੁਕਾਬਲੇ ਲਈ ਦਰਸ਼ਕਾਂ 'ਚ ਸ਼ੁਰੂਆਤੀ ਉਤਸ਼ਾਹ ਜਰੂਰ ਰਹੇਗਾ ਅਤੇ ਇਹ ਟੈਸਟ ਮੈਚ ਨੂੰ ਰੋਮਾਂਚਕ ਬਣਾਵੇਗਾ। ਸਚਿਨ ਨੇ ਹਾਲਾਂਕਿ ਜ਼ੋਰ ਦਿੱਤਾ ਕਿ ਟੈਸਟ ਮੈਚਾਂ 'ਚ ਗੇਂਦ ਅਤੇ ਬੱਲੇ 'ਚ ਸੰਤੁਲਨ ਬੈਠਾਉਣਾ ਜਰੂਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਗੁਲਾਬੀ ਗੇਂਦ ਤੋਂ ਪਹਿਲਾ ਸੈਸ਼ਨ ਵੀ ਕਾਫੀ ਮਹੱਤਵਪੂਰਨ ਰਹੇਗਾ। ਸਚਿਨ ਨੇ ਕਿਹਾ ਕਿ ਕੋਲਕਾਤਾ ਦਾ ਡੇਅ- ਨਾਈਟ ਟੈਸਟ ਇਕ ਅਜਿਹਾ ਆਧਾਰ ਹੈ, ਜੋ ਤੈਅ ਕਰੇਗਾ ਕਿ ਲੋਕ ਕੀ ਸਹੀ 'ਚ ਸਟੇਡੀਅਮ ਆਉਣਾ ਚਾਹੁੰਦੇ ਹਨ ਜਾਂ ਨਹੀਂ।PunjabKesari


Related News