ਸ਼੍ਰੀਲੰਕਾਈ ਨੇਤਰਹੀਨ ਟੀਮ ਨੇ ਭਾਰਤ ਤੋਂ ਜਿੱਤਿਆ ਤੀਜਾ ਮੈਚ

Tuesday, Jul 24, 2018 - 01:31 PM (IST)

ਸ਼੍ਰੀਲੰਕਾਈ ਨੇਤਰਹੀਨ ਟੀਮ ਨੇ ਭਾਰਤ ਤੋਂ ਜਿੱਤਿਆ ਤੀਜਾ ਮੈਚ

ਕੋਲੰਬੋ— ਸ਼੍ਰੀਲੰਕਾਈ ਨੇਤਰਹੀਣ ਟੀਮ ਨੇ ਭਾਰਤੀ ਟੀਮ ਨੂੰ ਸੋਮਵਾਰ ਨੂੰ ਤੀਜੇ ਟਵੰਟੀ-20 ਮੈਚ 'ਚ ਰੋਮਾਂਚਕ ਮੁਕਾਬਲੇ 'ਚ ਸਿਰਫ 9 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਇਸ ਹਾਰ ਦੇ ਬਾਵਜੂਦ ਪੰਜ ਮੈਚਾਂ ਦੀ ਸੀਰੀਜ਼ 'ਚ 2-1 ਨਾਲ ਅੱਗੇ ਹੈ। 

ਸ਼੍ਰੀਲੰਕਾ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 190 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਸ਼੍ਰੀਲੰਕਾ ਦੇ ਕਪਤਾਨ ਅਜਿਤ ਸਿਲਵਾ ਨੇ 74 ਦੌੜਾਂ ਬਣਾਈਆਂ ਅਤੇ ਭਾਰਤ ਦੀ ਪਾਰੀ 'ਚ ਦੋ ਵਿਕਟਾਂ ਵੀ ਲਈਆਂ ਜਿਸ ਨਾਲ ਉਹ 'ਮੈਨ ਆਫ ਦ ਮੈਚ' ਬਣੇ। ਵਿਸ਼ਵ ਚੈਂਪੀਅਨ ਭਾਰਤ ਦੀ ਟੀਮ 6 ਵਿਕਟਾਂ 'ਤੇ 181 ਦੌੜਾਂ ਹੀ ਬਣਾ ਸਕੀ। ਸੁਨੀਲ ਨੇ ਅਜੇਤੂ 51 ਦੌੜਾਂ ਬਣਾਈਆਂ। ਸਹਾਨ ਅਤੇ ਅਜਿਤ ਨੇ 2-2 ਵਿਕਟਾਂ ਲਈਆਂ।


Related News