ਭਾਰਤ ਦਾ ਨਿਊਜ਼ੀਲੈਂਡ ਦਾ ਵਨਡੇ ਦੌਰਾ 2022 ਤੱਕ ਮੁਲਤਵੀ

09/16/2021 5:30:46 PM

ਵੈਲਿੰਗਟਨ (ਭਾਸ਼ਾ)- ਭਾਰਤ ਰੁਝੇ ਹੋਏ ਪ੍ਰੋਗਰਾਮ ਅਤੇ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਕਾਰਨ ਇਸ ਸਾਲ ਨਿਊਜ਼ੀਲੈਂਡ ਦਾ ਦੌਰਾ ਨਹੀਂ ਕਰੇਗਾ। ਭਾਰਤ ਨੂੰ ਜੇਕਰ ਨਿਊਜ਼ੀਲੈਂਡ ਵਿਚ ਵਿਸ਼ਵ ਕੱਪ ਸੁਪਰ ਲੀਗ ਦਾ ਹਿੱਸਾ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣੀ ਹੈ ਤਾਂ ਉਸ ਨੂੰ 14 ਦਿਨਾਂ ਦੇ ਇਕਾਂਤਵਾਸ 'ਚੋ ਲੰਘਣਾ ਪਵੇਗਾ। ਨਿਊਜ਼ਲੈਂਡ ਕ੍ਰਿਕਟ (ਐੱਨ.ਜੈੱਡ.ਸੀ.) ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਭਾਰਤ ਦੇ ਖਿਲਾਫ਼ ਮੈਚ ਆਸਟ੍ਰੇਲੀਆ ਵਿਚ ਅਗਲੇ ਸਾਲ ਟੀ -20 ਵਿਸ਼ਵ ਕੱਪ ਤੋਂ ਬਾਅਦ ਖੇਡੇ ਜਾਣਗੇ। ਨਿਊਜ਼ੀਲੈਂਡ ਨੂੰ ਇਸ ਸਾਲ ਨਵੰਬਰ ਵਿਚ ਦੋ ਟੈਸਟ ਅਤੇ ਤਿੰਨ ਟੀ-20 ਮੈਚਾਂ ਲਈ ਭਾਰਤ ਦਾ ਦੌਰਾ ਕਰਨਾ ਹੈ।

ਨਿਊਜ਼ੀਲੈਂਡ ਗਰਮੀਆਂ ਵਿਚ ਬੰਗਲਾਦੇਸ਼, ਨੀਦਰਲੈਂਡ ਅਤੇ ਦੱਖਣੀ ਅਫਰੀਕਾ ਦੀ ਮੇਜ਼ਬਾਨੀ ਕਰੇਗਾ, ਜਦੋਂ ਕਿ ਦੇਸ਼ ਮਾਰਚ-ਅਪ੍ਰੈਲ ਵਿਚ ਮਹਿਲਾ ਵਿਸ਼ਵ ਕੱਪ ਦਾ ਆਯੋਜਨ ਕਰੇਗਾ। ਬੰਗਲਾਦੇਸ਼ ਅਤੇ ਦੱਖਣੀ ਅਫਰੀਕਾ ਵਿਰੁੱਧ ਟੈਸਟ ਮੈਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਐੱਨ.ਜੈੱਡ.ਸੀ. ਦੇ ਮੁੱਖ ਕਾਰਜਕਾਰੀ ਡੈਵਿਡ ਵਾਈਟ ਨੇ ਕਿਹਾ, 'ਸਾਨੂੰ ਧਿਆਨ ਰੱਖਣਾ ਪਏਗਾ ਕਿ ਖਿਡਾਰੀ ਲੰਮੀ ਸਰਦੀਆਂ ਦੇ ਬਾਅਦ ਵਾਪਸ ਆਉਣਗੇ ਅਤੇ ਸਾਨੂੰ ਉਨ੍ਹਾਂ ਨੂੰ ਘਰ ਵਿਚ ਸਮਾਂ ਬਿਤਾਉਣ ਦਾ ਮੌਕਾ ਦੇਣਾ ਹੋਵੇਗਾ।' ਕ੍ਰਿਸਮਸ ਤੋਂ ਠੀਕ ਪਹਿਲਾਂ ਭਾਰਤ ਤੋਂ ਵਾਪਸੀ 'ਤੇ ਨਿਊਜ਼ੀਲੈਂਡ ਦੇ ਖਿਡਾਰੀਆਂ ਨੂੰ 14 ਦਿਨਾਂ ਦੇ ਇਕਾਂਤਵਾਸ 'ਚੋ ਲੰਘਣਾ ਹੋਵੇਗਾ। ਇਸ ਦੇ ਕਾਰਨ ਨਿਊਜ਼ੀਲੈਂਡ 26 ਦਸੰਬਰ ਤੋਂ ਬਾਕਸਿੰਗ ਡੇ ਟੈਸਟ ਦੀ ਮੇਜ਼ਬਾਨੀ ਨਹੀਂ ਕਰ ਸਕੇਗਾ ਅਤੇ ਬੰਗਲਾਦੇਸ਼ ਦੇ ਖਿਲਾਫ਼ ਪਹਿਲਾ ਮੁਕਾਬਲਾ 28 ਦਸੰਬਰ ਨੂੰ ਜਾਂ ਇਸ ਤੋਂ ਬਾਅਦ ਖੇਡਿਆ ਜਾ ਸਕਦਾ ਹੈ।


cherry

Content Editor

Related News