ਭਾਰਤ ਦੀ 10 ਮੀਟਰ ਏਅਰ ਰਾਈਫਲ ਟੀਮ ਨੇ ਵਿਸ਼ਵ ਰਿਕਾਰਡ ਦੇ ਨਾਲ ਜਿੱਤਿਆ ਸੋਨ ਤਮਗਾ
Monday, Sep 25, 2023 - 02:22 PM (IST)
ਸਪੋਰਟਸ ਡੈਸਕ : ਏਸ਼ੀਆਈ ਖੇਡਾਂ 2023 ਦਾ ਆਯੋਜਨ ਚੀਨ ਦੇ ਹਾਂਗਜ਼ੂ ਵਿੱਚ ਕੀਤਾ ਜਾ ਰਿਹਾ ਹੈ। ਭਾਰਤ ਦੀ ਸੋਮਵਾਰ ਨੂੰ ਦੂਜੇ ਦਿਨ ਦੀ ਸ਼ੁਰੂਆਤ ਚੰਗੀ ਰਹੀ। ਨਿਸ਼ਾਨੇਬਾਜ਼ਾਂ ਦੀ 10 ਮੀਟਰ ਏਅਰ ਰਾਈਫਲ ਟੀਮ ਨੇ ਵਿਸ਼ਵ ਰਿਕਾਰਡ ਸਕੋਰ ਦੇ ਨਾਲ ਇਸ ਵਾਰ ਟੀਮ ਇੰਡੀਆ ਨੂੰ ਪਹਿਲਾ ਸੋਨ ਤਮਗਾ ਦਿਵਾਇਆ। ਇਸ ਤੋਂ ਇਲਾਵਾ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਇਸ ਤੋਂ ਬਾਅਦ ਵਿਅਕਤੀਗਤ ਮੁਕਾਬਲੇ 'ਚ ਕਾਂਸੀ ਤਮਗਾ ਜਿੱਤਿਆ।
ਇਹ ਵੀ ਪੜ੍ਹੋ : IND vs AUS, 2nd ODI : ਭਾਰਤ ਨੇ ਆਸਟ੍ਰੇਲੀਆ ਨੂੰ 99 ਦੌੜਾਂ ਨਾਲ ਹਰਾ ਕੇ ਜਿੱਤੀ ਸੀਰੀਜ਼
ਐਸ਼ਵਰਿਆ ਪ੍ਰਤਾਪ ਸਿੰਘ, ਰੁਦਰਾਂਸ਼ ਪਾਟਿਲ ਤੇ ਦਿਵਯਾਂਸ਼ ਪੰਵਾਰਦੀ ਤਿਕੜੀ ਨੇ ਦੇਸ਼ ਲਈ ਸੋਨ ਤਗਮਾ ਜਿੱਤਿਆ। ਭਾਰਤ ਨੇ ਹੁਣ ਤੱਕ 7 ਤਗਮੇ ਜਿੱਤੇ ਹਨ। ਉਸ ਨੇ ਪਹਿਲੇ ਦਿਨ ਕੁੱਲ 5 ਮੈਡਲ ਹਾਸਲ ਕੀਤੇ। ਦੂਜੇ ਦਿਨ ਵੀ ਭਾਰਤ ਨੇ ਸੋਨੇ ਦੇ ਨਾਲ ਕਾਂਸੀ ਦਾ ਤਮਗਾ ਜਿੱਤਿਆ। ਭਾਰਤ ਲਈ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਤਿੰਨ ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ।
ਇਸ ਵਿੱਚ ਐਸ਼ਵਰਿਆ ਪ੍ਰਤਾਪ ਸਿੰਘ, ਰੁਦਰਾਂਸ਼ ਪਾਟਿਲ ਤੇ ਦਿਵਯਾਂਸ਼ ਪੰਵਾਰ ਦੀ ਨੇ ਸ਼ੁਰੂ ਤੋਂ ਹੀ ਵਧੀਆ ਪ੍ਰਦਰਸ਼ਨ ਕੀਤਾ। ਇਨ੍ਹਾਂ ਤਿੰਨਾਂ ਨੇ ਤੀਜੀ ਅਤੇ ਚੌਥੀ ਸੀਰੀਜ਼ ਵਿੱਚ ਬੜ੍ਹਤ ਬਣਾਈ ਰੱਖੀ। ਚੌਥੀ ਸੀਰੀਜ਼ 'ਚ ਦਿਵਿਆਂਸ਼ 104.7, ਰੁਦਰਾਂਸ਼ ਪਾਟਿਲ 105.5 ਅਤੇ ਤੋਮਰ 105.7 ਦੀ ਬੜ੍ਹਤ ਨਾਲ ਅੱਗੇ ਸੀ। ਉਸ ਨੇ ਪੰਜਵੀਂ ਅਤੇ ਛੇਵੀਂ ਸੀਰੀਜ਼ ਵਿੱਚ ਵੀ ਇਸ ਨੂੰ ਬਰਕਰਾਰ ਰੱਖਿਆ। ਖਾਸ ਗੱਲ ਇਹ ਸੀ ਕਿ ਭਾਰਤੀ ਨਿਸ਼ਾਨੇਬਾਜ਼ਾਂ ਨੇ ਵਿਸ਼ਵ ਰਿਕਾਰਡ ਤੋੜਿਆ।
ਇਹ ਵੀ ਪੜ੍ਹੋ : ਏਸ਼ੀਆਈ ਖੇਡ : ਭਾਰਤੀ ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਸ਼ੁਰੂਆਤ, ਉਜ਼ਬੇਕਿਸਤਾਨ ਨੂੰ 16-0 ਨਾਲ ਹਰਾਇਆ
ਭਾਰਤ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਵਿਸ਼ਵ ਰਿਕਾਰਡ ਤੋੜਿਆ। ਭਾਰਤ ਨੇ ਚੀਨ ਨੂੰ 1893.7 ਅੰਕਾਂ ਨਾਲ ਪਿੱਛੇ ਛੱਡ ਦਿੱਤਾ। ਚੀਨ ਦੇ 1893.3 ਅੰਕ ਸਨ। ਮੌਜੂਦਾ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਭਾਰਤ 1893.7 ਅੰਕਾਂ ਨਾਲ ਚੋਟੀ 'ਤੇ ਹੈ। ਕੋਰੀਆ ਦੂਜੇ ਨੰਬਰ 'ਤੇ ਹੈ। ਉਸ ਦੇ 1890.1 ਅੰਕ ਹਨ। ਚੀਨ ਤੀਜੇ ਨੰਬਰ 'ਤੇ ਹੈ। ਉਸ ਦੇ 1888.2 ਅੰਕ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ