ਤੀਜੇ ਟੀ20 ਤੋਂ ਪਹਿਲਾ ਦੱ. ਅਫਰੀਕਾ ਦੇ ਇਸ ਖਿਡਾਰੀ ਨੇ ਟੀਮ ਇੰਡੀਆ ਬਾਰੇ ਦਿੱਤਾ ਇਹ ਵੱਡਾ ਬਿਆਨ

Sunday, Sep 22, 2019 - 06:10 PM (IST)

ਤੀਜੇ ਟੀ20 ਤੋਂ ਪਹਿਲਾ ਦੱ. ਅਫਰੀਕਾ ਦੇ ਇਸ ਖਿਡਾਰੀ ਨੇ ਟੀਮ ਇੰਡੀਆ ਬਾਰੇ ਦਿੱਤਾ ਇਹ ਵੱਡਾ ਬਿਆਨ

ਸਪੋਰਟਸ ਡੈਸਕ— ਦੱਖਣ ਅਫਰੀਕੀ ਬੱਲੇਬਾਜ਼ ਰਾਸੀ ਵੈਨ ਡੇਰ ਡੂਸੈਨ ਨੇ ਭਾਰਤ ਖਿਲਾਫ ਹੋਣ ਵਾਲੇ ਤੀਜੇ ਟੀ20 ਮੈਚ ਤੋਂ ਪਹਿਲਾਂ ਟੀਮ ਇੰਡੀਆ ਨੂੰ ਦੁਨੀਆ ਦੀਆਂ ਮਜਬੂਤ ਟੀਮਾਂ 'ਚੋਂ ਇਕ ਦੱਸਿਆ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤੀਜਾ ਅਤੇ ਆਖਰੀ ਟੀ20 ਮੈਚ ਅੱਜ ਸ਼ਾਮ ਨੂੰ ਐਮ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਣਾ ਹੈ। ਇਸ ਮੈਚ ਨਾਲ ਪਹਿਲਾਂ ਡੂਸੈਨ ਨੇ ਕਿਹਾ, ਜਦੋਂ ਅਸੀਂ ਇੱਥੇ ਆਏ ਤਾਂ ਇਹ ਜਾਣਦੇ ਸੀ ਕਿ ਮੁਕਾਬਲਾ ਬਹੁਤ ਔਖਾ ਹੋਵੇਗਾ ਕਿਉਂਕਿ ਭਾਰਤ ਦੀ ਮੌਜੂਦਗੀ ਦੁਨੀਆ ਦਾ ਸਭ ਤੋਂ ਬਿਹਤਰੀਨ ਟੀਮਾਂ 'ਚ ਹੁੰਦੀ ਹੈ। ਅਸੀਂ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਿਆਰੀ ਨਾਲ ਇੱਥੇ ਪੁੱਜੇ ਹਾਂ।

ਇਸ ਸੀਰੀਜ਼ ਦਾ ਪਹਿਲਾ ਮੈਚ ਧਰਮਸ਼ਾਲਾ 'ਚ ਮੀਂਹ ਦੀ ਭੇਂਟ ਚੜ੍ਹ ਗਿਆ। ਮੇਜ਼ਬਾਨ ਟੀਮ ਨੇ ਮੋਹਾਲੀ 'ਚ ਦੂਜੇ ਟੀ20 ਮੈਚ 'ਚ ਦੱਖਣੀ ਅਫਰੀਕਾ ਨੂੰ ਅਸਾਨੀ ਨਾਲ 7 ਵਿਕਟਾਂ ਨਾਲ ਹਰਾਇਆ। ਡੁਸੈਨ ਨੇ ਕਿਹਾ, ਬੱਦਕਿਸਮਤੀ ਨਾਲ ਪਹਿਲਾ ਮੈਚ ਮੀਂਹ ਦੀ ਭੇਂਟ ਚੜ੍ਹਿਆ, ਪਰ ਸਾਡੇ ਕੋਲ ਸੀਰੀਜ਼ 'ਚ ਬਰਾਬਰੀ ਦਾ ਇੱਕ ਮੌਕਾ ਅਜੇ ਬਚਿਆ ਹੈ। ਮੋਹਾਲੀ 'ਚ ਜਿੱਤ ਲਈ ਭਾਰਤੀ ਗੇਂਦਬਾਜ਼ਾਂ ਨੂੰ ਕ੍ਰੈਡਿਟ ਦਿੱਤਾ ਜਾਣਾ ਚਾਹੀਦਾ ਹੈ। ਅਸੀਂ ਮੌਕੇ ਦਾ ਫਾਇਦਾ ਨਹੀਂ ਚੁੱਕ ਸਕੇ ਅਤੇ ਸਾਡੀਆਂ 10-15 ਦੌੜਾਂ ਘੱਟ ਬਣੀਆਂ। ਉਸ ਪਿੱਚ 'ਤੇ 165 ਦਾ ਸਕੋਰ ਚੰਗਾ ਹੁੰਦਾ। ਅਸੀਂ ਭਲੇ ਹੀ ਉਸ ਮੈਚ 'ਚ ਚੰਗੀ ਨਹੀਂ ਖੇਡ ਸਕੇ ਪਰ ਸਾਨੂੰ ਕਾਫ਼ੀ ਸਬਕ ਸਿੱਖਣ ਨੂੰ ਮਿਲਿਆ।

ਧਵਨ, ਰੋਹਿਤ ਅਤੇ ਕੋਹਲੀ ਦੇ ਬਾਰੇ 'ਚ ਡੁਸੈਨ ਨੇ ਕਿਹਾ, ਇਹ ਵਰਲਡ ਕਲਾਸ ਖਿਡਾਰੀ ਹੈ ਅਤੇ ਟੀ20 ਕ੍ਰਿਕਟ 'ਚ ਦੁਨੀਆ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਹਨ। ਵਿਰਾਟ ਅਤੇ ਰੋਹਿਤ ਤਾਂ ਇੰਟਰਨੈਸ਼ਨਲ ਟੀ20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਟਾਪ ਦੇ ਦੋ ਬੱਲੇਬਾਜ਼ ਹਨ।


Related News