ਭਾਰਤ ਦੇ ਟੋਕੀਓ ’ਚ ਜਾਦੁਈ ਪ੍ਰਦਰਸ਼ਨ ਪਿੱਛੇ ਹੈ ਜਲੰਧਰ ਦੀਆਂ ਬਣੀਆਂ ‘ਹਾਕੀ ਸਟਿੱਕਸ’ ਦਾ ਯੋਗਦਾਨ

08/08/2021 7:36:46 PM

ਜਲੰਧਰ— ਟੋਕੀਓ ਓਲੰਪਿਕਸ ’ਚ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਤਿਹਾਸ ਰਚ ਦਿੱਤਾ। ਪਰ ਇਨ੍ਹਾਂ ਟੀਮਾਂ ਦੀ ਸਫਲਤਾ ਦੀ ਕੁੰਜੀ ਸਨ ਜਲੰਧਰ ਦੀਆਂ ਦੋ ਸਪੋਰਟਸ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਹਾਕੀ ਸਟਿੱਕਸ। ਟੋਕੀਓ ਓਲੰਪਿਕਸ ’ਚ ਨਿੱਕੀ ਪ੍ਰਧਾਨ ਤੇ ਸ਼ਰਮਿਲਾ ਰਾਣੀ ਨੇ ਜਲੰਧਰ ’ਚ ਬਣੀਆਂ ਹਾਕੀ ਸਟਿਕਸ ਨਾਲ ਆਪਣੇ ਵਿਰੋਧੀਆਂ ਨੂੰ ਹਰਾਉਣਾ ਪਸੰਦ ਕੀਤਾ। 

ਰਕਸ਼ਕ ਸਪੋਰਟਸ ਦੇ ਮਾਲਕ ਸੰਜੇ ਕੋਹਲੀ ਨੇ ਕਿਹਾ ਕਿ ਵਰਿਆਣਾ ਇੰਡਸਟ੍ਰੀ ਕੰਪਲੈਕਸ ’ਚ ਮੇਰੀ ਕੰਪਨੀ ਨੂੰ ਹਾਕੀ ਸਟਿਕਸ ਬਣਾਉਂਦੇ ਹੋਏ 41 ਸਾਲ ਹੋ ਗਏ ਹਨ। ਮਹਿਲਾ ਹਾਕੀ ਖਿਡਾਰੀਆਂ ਨੂੰ ਉਨ੍ਹਾਂ ਦੇ ਖੇਡ ਦੇ ਸਿਖਰ ਦੇ ਮੁਕਾਮ ’ਚ ਦੇਖਣ ਦੀ ਇੱਛਾ ਨਾਲ ਅਸੀਂ 1982 ਦੀਆਂ ਏਸ਼ੀਆਈ ਖੇਡਾਂ ਤੇ 1992 ਦੇ ਬਾਰਸੀਲੋਨਾ ਓਲੰਪਿਕਸ ਦੌਰਾਨ ਖਿਡਾਰੀਆਂ ਨੂੰ ਸਪਾਂਸਰ ਕੀਤਾ। ਹਾਲਾਂਕਿ ਮੇਰੀ ਧੀ ਅਕਾਂਸ਼ਾ ਕੋਹਲੀ (30) ਹੁਣ ਮਹਿਲਾ ਖਿਡਾਰੀਆਂ ’ਤੇ ਵਿਸ਼ੇਸ਼ ਧਿਆਨ ਦਿੰਦੀ ਹੈ, ਜਦਕਿ ਪੁੱਤਰ ਸਾਰਥਕ ਕੋਹਲੀ (25) ਇਹ ਯਕੀਨੀ ਕਰਦਾ ਹੈ ਕਿ ਪੁਰਸ਼ ਟੀਮ ਨੂੰ ਵਧੀਆ ਹਾਕੀ ਸਟਿੱਕਸ ਮੁਹੱਈਆ ਕਰਵਾਈਆਂ ਜਾਣ। 

ਇਹ ਵੀ ਪਡ਼੍ਹੋ : ਨੀਰਜ ਨੇ ਯੂਟਿਊਬ ਤੋਂ ਇਸ ਐਥਲੀਟ ਨੂੰ ਦੇਖ ਕੇ ਸਿਖਿਆ ਜੈਵਲਿਨ ਥ੍ਰੋਅ ਕਰਨਾ, ਜਾਣੋ ਇਸ ਸਟਾਰ ਖਿਡਾਰੀ ਦੀ ਕਹਾਣੀ

ਆਕਾਂਸ਼ਾ ਨੇ ਕਿਹਾ ਕਿ ਓਲੰਪਿਕਸ ਲਈ ਰਵਾਨਾ ਹੋਣ ਤੋਂ ਪਹਿਲਾਂ ਰਾਣੀ ਰਾਮਪਾਲ ਨੇ ਉਨ੍ਹਾਂ ਨੂੰ ਖ਼ਾਸ ਤੌਰ ’ਤੇ ਆਪਣੀ ਹਾਕੀ ਸਟਿੱਕ ’ਤੇ ਭਾਰਤ ਦਾ ਨਕਸ਼ਾ ਉੱਕਰਾਉਣ ਲਈ ਕਿਹਾ ਸੀ। ਉਹ ਮੈਡਲ ਲੈ ਕੇ ਵਾਪਸ ਆਉਣਾ ਚਾਹੁੰਦੀ ਸੀ। ਕਿਸੇ ਵੀ ਖਿਡਾਰੀ ਵੱਲੋਂ ਵਰਤੀ ਗਈ ਇਕ ਸੰਯੁਕਤ ਹਾਕੀ ਸਟਿਕ ਤਿਆਰ ਹੋਣ ’ਚ 14-15 ਦਿਨ ਲੈਂਦੀ ਹੈ। 

ਜਿਸ ਸ਼ਾਨਦਾਰ ਪੋਸਟਰ ’ਚ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਹਾਕੀ ਦੇ ਸਟਿੱਕ ਹੱਥ ’ਚ ਲੈ ਕੇ ਜੋਸ਼ ਨਾਲ ਚੀਕਦੇ ਹੋਏ ਦਿਖਾਈ ਦੇ ਰਹੇ ਹਨ ਉਹ ਸਾਡੇ ਜ਼ਮਾਨੇ ਦਾ ਪ੍ਰਤੀਕ ਚਿੰਨ੍ਹ ਬਣ ਗਿਆ ਹੈ। ਅਲਫ਼ਾ ਹਾਕੀ ਸਟਿੱਕਸ ਜਿਸ ਨੂੰ ਮਨਪ੍ਰੀਤ ਤੇ ਟੋਕੀਓ ਓਲੰਪਿਕਸ ਪੁਰਸ਼ ਤੇ ਮਹਿਲਾ ਟੀਮ ਦੇ 16 ਖਿਡਾਰੀ ਰਖਦੇ ਹਨ, ਉਹ ਜਲੰਧਰ ਬੇਸਡ ਇਕ ਪੂਜਾ ਇੰਟਰਪ੍ਰਾਈਜ਼ਿਜ਼ ਬਣਦੀਆਂ ਹਨ। ਪੂਜਾ ਇੰਟਰਪ੍ਰਾਈਜ਼ਿਜ਼ ਦੇ ਮਾਲਕ ਤੇ ਅਲਫ਼ਾ ਸਟਿਕਸ ਦੇ ਨਿਰਮਾਤਾ ਨਿਤਿਨ ਤੇ ਜਤਿਨ ਮਹਾਜਨ ਬਹੁਤ ਖੁਸ਼ ਹਨ। 

ਇਹ ਵੀ ਪਡ਼੍ਹੋ : ਟੋਕੀਓ ਓਲੰਪਿਕ ’ਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਹਿਮਾਚਲ ਸਰਕਾਰ ਦਾ ਖ਼ਾਸ ਤੋਹਫ਼ਾ

ਕੋਵਿਡ ਵੱਲੋਂ ਲਿਆਂਦੀ ਗਈ ਕਾਰੋਬਾਰੀ ਸੁਸਤੀ ’ਚ 41 ਸਾਲਾਂ ਬਾਅਦ ਭਾਰਤੀ ਪੁਰਸ਼ ਟੀਮ ਦੀ ਕਾਂਸੀ ਦਾ ਤਮਗ਼ਾ ਜਿੱਤਣ ਨਾਲ ਸਥਾਨਕ ਉਦਯੋਗ ’ਚ ਇਕ ਉਤਸ਼ਾਹ ਦਾ ਮਾਹੌਲ ਹੈ। ਫਰਮ ਦੀ ਬਸਤੀ ਨੌ ’ਚ ਇਸ ਖੁਸ਼ੀ ਨੂੰ ਮਨਾਉਣ ਲਈ ਬਹੁਤ ਕੁਝ ਮੌਜੂਦ ਹੈ। ਫਰਮ ਦਾ ਦਫਤਰ ਮਾਣ ਨਾਲ ਇਕ ਹਾਕੀ ਸਟਿੱਕ ਪ੍ਰਦਰਸ਼ਿਤ ਕਰਦਾ ਹੈ ਜਿਸ ’ਚ ਸਾਰੇ ਮਹਿਲਾ ਟੀਮ ਮੈਂਬਰਾਂ ਵੱਲੋਂ ਦਸਤਖ਼ਤ ਕੀਤੇ ਹਨ। 1000 ਤੋਂ 28000 ਰੁਪਏ ਦੀ ਕੀਮਤ ਵਾਲੀਆਂ ਨੀਨ, ਚਿੱਟੇ ਤੇ ਸੋਨੇ ’ਚ ਫਰਮ ਦੀਆਂ ਸਟਿੱਕਸ ਅਣਗਿਣਤ ਓਲੰਪਿਕ ਪੋਸਟਰਾਾਂ ਤੇ ਤਸਵੀਰਾਂ ਨਾਲ ਸਜੀਆਂ ਹੋਈਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News