ਇੰਡੀਆ ਗੋਲਫ ਐਂਡ ਟਰਫ ਐਕਸਪੋ ਸ਼ੁਰੂ

Saturday, Apr 27, 2019 - 02:29 PM (IST)

ਇੰਡੀਆ ਗੋਲਫ ਐਂਡ ਟਰਫ ਐਕਸਪੋ ਸ਼ੁਰੂ

ਨਵੀਂ ਦਿੱਲੀ— ਇੰਡੀਆ ਗੋਲਫ ਐਂਡ ਟਰਫ ਐਕਸੋ (ਆਈ.ਜੀ.ਟੀ.ਈ) ਦਾ 8ਵਾਂ ਸੀਜ਼ਨ ਸ਼ੁੱਕਰਵਾਰ ਤੋਂ ਤਿਆਗਰਾਜ ਸਟੇਡੀਅਮ 'ਚ ਸ਼ੁਰੂ ਹੋ ਗਿਆ ਹੈ। ਦੱਖਣੀ ਏਸ਼ੀਆ ਦੇ ਇਸ ਸਭ ਤੋਂ ਵੱਡੇ ਦੋ ਰੋਜ਼ਾ ਐਕਸਪੋ 'ਚ ਲਗਭਗ 60 ਰਾਸ਼ਟਰੀ ਅਤੇ ਕੌਮਾਂਤਰੀ ਗੋਲਫ ਕਲੱਬ ਹਿੱਸਾ ਲੈਣਗੇ। 

ਪ੍ਰਦਰਸ਼ਨੀ 'ਚ ਗੋਲਫ ਦੇ ਵੱਖੋ-ਵੱਖ ਪਹਿਲੂਆਂ ਅਤੇ ਦੇਸ਼ ਦੀ ਅਰਥਵਿਵਸਥਾ 'ਚ ਇਸ ਦੇ ਯੋਗਦਾਨ 'ਤੇ ਚਰਚਾ ਕੀਤੀ ਜਾਵੇਗੀ। ਆਈ.ਜੀ.ਟੀ.ਈ. ਦਾ ਯੋਗਦਾਨ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲਾ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਭਾਰਤ ਦੇ ਸਟਾਰ ਗੋਲਫਰ ਗਗਨਜੀਤ ਭੁੱਲਰ ਪ੍ਰੋਗਰਾਮ ਦੇ ਦੂਜੇ ਦਿਨ ਗੋਲਫ 'ਤੇ ਆਪਣੇ ਵਿਚਾਰ ਰੱਖਣਗੇ। ਪ੍ਰਦਰਸ਼ਨੀ 'ਚ 500 ਤੋਂ ਵੱਧ ਨੁਮਾਇੰਦੇ ਗਲੋਬਲ ਗੋਲਫ ਇੰਡਸਟ੍ਰੀ ਦੀ ਨੁਮਾਇੰਦਗੀ ਕਰਨਗੇ।


author

Tarsem Singh

Content Editor

Related News