ਭਾਰਤ ਨੇ ਏਸ਼ੀਆ ਟੀਮ ਬੈਡਮਿੰਟਨ ਚੈਂਪੀਅਨਸ਼ਿਪ 'ਚ ਕਜ਼ਾਕਿਸਤਾਨ ਨੂੰ ਹਰਾਇਆ

02/11/2020 5:48:53 PM

ਸਪੋਰਟਸ ਡੈਸਕ— ਕਿਦਾਂਬੀ ਸ਼੍ਰੀਕਾਂਤ ਦੀ ਅਗੁਵਾਈ 'ਚ ਭਾਰਤ ਨੇ ਏਸ਼ੀਆ ਟੀਮ ਬੈਡਮਿੰਟਨ ਚੈਂਪੀਅਨਸ਼ਿਪ ਦੇ ਪਹਿਲੇ ਗਰੁਪ ਮੈਚ 'ਚ ਕਜ਼ਾਕਿਸਤਾਨ ਨੂੰ 4-1 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਐਂਟਰੀ ਦੀ ਆਪਣੀਆਂ ਉਮੀਦਾਂ ਹੋਰ ਜ਼ਿਆਦਾ ਪਜ਼ਬੂਤ ਕਰ ਲਈਆਂ। ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਤੋਂ ਇਲਾਵਾ ਲਕਸ਼ੈ ਸੇਨ ਅਤੇ ਸ਼ੁਭਾਂਕਰ ਡੇ ਨੇ ਆਪਣੇ ਆਪਣੇ ਸਿੰਗਲ ਮੁਕਾਬਲੇ ਆਸਾਨੀ ਨਾਲ ਜਿੱਤੇ। ਸ਼੍ਰੀਕਾਂਤ ਨੇ ਦਮਿਤਰੀ ਪਨਾਰਿਨ ਨੂੰ 23 ਮਿੰਟਾਂ 'ਚ 21-10, 21-7 ਨਾਲ ਹਰਾਇਆ। ਉਥੇ ਹੀ ਸੇਨ ਨੇ ਆਰਥਰ ਨਿਆਜੋਵ ਨੂੰ 21 ਮਿੰਟਾਂ 'ਚ 21-13, 21- 8 ਨਾਲ ਹਰਾ ਦਿੱਤਾ।PunjabKesari
ਸ਼ੁਭਾਂਕਰ ਡੇ ਨੇ ਖੈਤਮੁਰਾਤ ਕੁਲਮਾਤੋਵ ਨੂੰ 21-11, 21-5 ਨਾਲ ਹਰਾਇਆ। ਵਰਲਡ ਚੈਂਪੀਅਨਸ਼ਿਪ ਕਾਂਸੀ ਤਮਗਾ ਜੇਤੂ ਬੀ. ਸਾਈ. ਪ੍ਰਣੀਤ ਅਤੇ ਚਿਰਾਗ ਸ਼ੇੱਟੀ ਨੂੰ ਡਬਲਜ਼ ਵਰਗ 'ਚ ਕਜ਼ਾਕਿਸਤਾਨ ਦੇ ਨਿਆਜੋਵ ਅਤੇ ਪਨਾਰਿਨ ਦੇ ਹੱਥੋਂ 21-18,16-21,19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਐੱਮ. ਆਰ. ਅਰਜੁਨ ਅਤੇ ਧਰੁਵ ਕਪਿਲਾ ਨੇ ਹਾਲਾਂਕਿ ਕਜ਼ਾਕਿਸਤਾਨ ਦੇ ਕੁਲਮਾਤੋਵ ਅਤੇ ਨਿਕਿਤਾ ਬਰਾਜਿਨ ਨੂੰ 21-14, 21-8 ਨਾਲ ਹਰਾਇਆ। ਚਾਰ ਸਾਲ ਪਹਿਲਾਂ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਨੂੰ ਗਰੁੱਪ-ਏ 'ਚ ਇੰਡੋਨੇਸ਼ੀਆ ਅਤੇ ਮੇਜ਼ਬਾਨ ਫਿਲੀਪੀਨ ਦੇ ਨਾਲ ਰੱਖਿਆ ਗਿਆ ਸੀ ਪਰ ਚੀਨ ਅਤੇ ਹਾਂਗਕਾਂਗ ਦੇ ਨਾ ਖੇਡਣ ਨਾਲ ਡਰਾਅ ਫਿਰ ਤੋਂ ਕੱਢਿਆ ਗਿਆ।


Related News