ਆਸਟ੍ਰੇਲੀਆ ਵਿਰੁੱਧ ਮਜ਼ਬੂਤ ਵਾਪਸੀ ਕਰ ਸਕਦੈ ਭਾਰਤ : ਜੋਸ਼ ਹੇਜ਼ਲਵੁੱਡ

Wednesday, Nov 06, 2024 - 11:50 AM (IST)

ਆਸਟ੍ਰੇਲੀਆ ਵਿਰੁੱਧ ਮਜ਼ਬੂਤ ਵਾਪਸੀ ਕਰ ਸਕਦੈ ਭਾਰਤ : ਜੋਸ਼ ਹੇਜ਼ਲਵੁੱਡ

ਸਿਡਨੀ– ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਤੋਂ ਲੜੀ ਵਿਚ ਕਰਾਰੀ ਹਾਰ ਨਾਲ ਭਾਰਤ ਦਾ ਆਤਮਵਿਸ਼ਵਾਸ ਡਗਮਗਾ ਗਿਆ ਹੋਵੇਗਾ ਪਰ ਉਸ ਨੇ ਆਪਣੀ ਟੀਮ ਨੂੰ ਚੌਕਸ ਕਰਦੇ ਹੋਏ ਕਿਹਾ ਕਿ ਭਾਰਤੀ ਟੀਮ ਜ਼ਿਆਦਾ ਹਮਲਾਵਰ ਹੋ ਕੇ 22 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਬਾਰਡਰ-ਗਾਵਸਕਰ ਟਰਾਫੀ ਵਿਚ ਜ਼ੋਰਦਾਰ ਵਾਪਸੀ ਕਰ ਸਕਦੀ ਹੈ। ਭਾਰਤ ਨੂੰ ਨਿਊਜ਼ੀਲੈਂਡ ਹੱਥੋਂ ਤਿੰਨੇ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਪਹਿਲਾ ਮੌਕਾ ਹੈ ਜਦੋਂ ਘਰੇਲੂ ਧਰਤੀ ’ਤੇ ਤਿੰਨ ਜਾਂ ਇਸ ਤੋਂ ਵੱਧ ਟੈਸਟ ਮੈਚਾਂ ਦੀ ਲੜੀ ਵਿਚ ਉਸਦਾ ਸੂਪੜਾ ਸਾਫ ਹੋਇਆ ਹੈ। ਹੇਜ਼ਲਵੁੱਡ ਨੇ ਕਿਹਾ,‘‘ਭਾਰਤ ਜ਼ਖ਼ਮੀ ਸ਼ੇਰ ਦੀ ਤਰ੍ਹਾਂ ਵਾਪਸੀ ਕਰਨ ਲਈ ਪ੍ਰਤੀਬੱਧ ਹੋਵੇਗਾ। ਲੜੀ ਸ਼ੁਰੂ ਹੋਣ ’ਤੇ ਹੀ ਸਾਨੂੰ ਪਤਾ ਲੱਗੇਗਾ ਕਿ ਚੀਜ਼ਾਂ ਕਿਵੇਂ ਅੱਗੇ ਵੱਧ ਰਹੀਆਂ ਹਨ।’’


author

Tarsem Singh

Content Editor

Related News