ਭਾਰਤ ਦੀ 2 ਦਹਾਕਿਆਂ ''ਚ ਸਰਵਸ਼੍ਰੇਸ਼ਠ ਰੈਂਕਿੰਗ, FIFA ''ਚ 96ਵੇਂ ਸਥਾਨ ''ਤੇ
Thursday, Jul 06, 2017 - 05:00 PM (IST)

ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਅੱਜ ਜਾਰੀ ਤਾਜ਼ਾ ਫੀਫਾ (ਫੈਡਰੇਸ਼ਨ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ) ਰੈਂਕਿੰਗ 'ਚ 96ਵੇਂ ਸਥਾਨ 'ਤੇ ਪਹੁੰਚ ਗਈ ਹੈ, ਜੋ ਉਸ ਦੀ 2 ਦਹਾਕੇ 'ਚ ਅਜੇ ਤੱਕ ਦੀ ਸਭ ਤੋਂ ਸਰਵਸ਼੍ਰੇਸ਼ਠ ਅਤੇ ਓਵਰਆਲ ਦੂਜੀ ਸਰਵਸ਼੍ਰੇਸ਼ਠ ਰੈਂਕਿੰਗ ਹੈ। ਭਾਰਤ ਦੀ ਅਜੇ ਤੱਕ ਦੀ ਸਰਵਸ਼੍ਰੇਸ਼ਠ ਫੀਫਾ ਰੈਂਕਿੰਗ 94 ਰਹੀ ਹੈ, ਜੋ ਉਸ ਨੇ ਫਰਵਰੀ 1996 'ਚ ਹਾਸਲ ਕੀਤੀ ਸੀ ਜਦਕਿ ਇਸ ਤੋਂ ਪਹਿਲਾ ਟੀਮ ਦੀ ਦੂਜੀ ਸਰਵਸ਼੍ਰੇਸ਼ਠ ਰੈਂਕਿੰਗ 99 ਸੀ, ਜਿਸ 'ਤੇ ਉਹ ਨਵੰਬਰ 1993 'ਚ ਪਹੁੰਚੀ ਸੀ। ਜਿੱਥੇ ਤੱਕ ਏਸ਼ੀਆ ਦਾ ਸੰਬੰਧ ਹੈ ਤਾਂ ਭਾਰਤ ਮਹਾਦੀਪ 'ਚ 12ਵੀਂ ਰੈਂਕਿੰਗ ਦੀ ਟੀਮ ਹੈ, ਜਦਕਿ ਇਸ ਦੌਰਾਨ ਈਰਾਨ 23ਵੇਂ ਸਥਾਨ ਨਾਲ ਚੋਟੀ 'ਤੇ ਹੈ। ਰਾਸ਼ਟਰੀ ਟੀਮ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਾਰਨ ਰੈਂਕਿੰਗ 'ਚ ਉਪਰ ਵੱਲ ਵੱਧ ਰਹੀ ਹੈ ਅਤੇ ਉਸ ਨੇ ਪਿਛਲੇ 2 ਸਾਲਾਂ 'ਚ 77 ਸਥਾਨਾਂ ਦੀ ਛਾਲ ਲਾਈ ਹੈ।
ਟੀਮ ਨੇ ਅਜੇ ਤੱਕ ਆਪਣੇ ਪਿਛਲੇ 15 ਮੈਚਾਂ 'ਚੋਂ 13 'ਚ ਜਿੱਤ ਹਾਸਲ ਕੀਤੀ ਹੈ ਅਤੇ ਪਿਛਲੇ 8 ਮੈਚਾਂ 'ਚ ਉਸ ਨੂੰ ਹਾਰ ਦਾ ਮੂੰਹ ਨਹੀਂ ਦੇਖਣਾ ਪਿਆ ਹੈ। ਜਿਸ ਨਾਲ ਭੂਟਾਨ ਖਿਲਾਫ ਅਣਅਧਿਕਾਰਤ ਮੈਚ ਵੀ ਸ਼ਾਮਲ ਹੈ, ਜਦੋਂ ਸਟੀਫਨ ਕਾਂਸਟੇਨਟਾਈਨ ਨੇ ਫਰਵਰੀ 2015 'ਚ ਦੂਜੀ ਵਾਰ ਰਾਸ਼ਟਰੀ ਟੀਮ ਦਾ ਕੋਚ ਅਹੁਦਾ ਸੰਭਾਲਿਆ ਤਾਂ ਭਾਰਤੀ ਟੀਮ 171 ਰੈਂਕਿੰਗ 'ਤੇ ਕਾਬਜ਼ ਸੀ ਅਤੇ ਮਾਰਚ 2015 'ਚ 173ਵੇਂ ਸਥਾਨ 'ਤੇ ਖਿਸਕ ਗਈ ਸੀ, ਜਦਕਿ ਉਸ ਦੇ ਮਾਰਗਦਰਸ਼ਨ 'ਚ ਭਾਰਤੀ ਟੀਮ ਨੇ ਇਕ ਵੀ ਮੈਚ ਨਹੀਂ ਖੇਡਿਆ ਸੀ ਪਰ ਇਸ ਤੋਂ ਬਾਅਦ ਟੀਮ ਨੇ ਨੇਪਾਲ ਖਿਲਾਫ 2-0 ਨਾਲ ਜਿੱਤ ਦਰਜ ਕੀਤੀ। ਅਖਿਲ ਭਾਰਤੀ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਪ੍ਰਫੁੱਲ ਪਟੇਲ ਨੇ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਭਾਰਤੀ ਫੁੱਟਬਾਲ ਲਈ ਵੱਡਾ ਕਦਮ ਹੈ। 2 ਸਾਲ ਪਹਿਲਾ ਅਸੀਂ 173 'ਤੇ ਸੀ ਅਤੇ ਹੁਣ ਅਸੀਂ ਆਪਣੀ ਦੂਜੀ ਸਰਵਸ਼੍ਰੇਸ਼ਠ ਫੀਫਾ ਰੈਂਕਿੰਗ 'ਤੇ ਪਹੁੰਚ ਗਏ ਹਾਂ। ਇਸ ਵਾਧੇ ਨਾਲ ਭਾਰਤੀ ਫੁੱਟਬਾਲ ਦੀ ਕਾਬਲਿਅਤ ਪਤਾ ਚੱਲਦੀ ਹੈ। ਰਾਸ਼ਟਰੀ ਟੀਮ ਦੇ ਖਿਡਾਰੀਆਂ, ਕੋਚ, ਸਟਾਫ ਅਤੇ ਏ. ਆਈ. ਐੱਫ. ਐੱਫ. 'ਚ ਸਾਰਿਆਂ ਨੂੰ ਵਧਾਈ।