ਭਾਰਤ ਨੇ ਵੇਲਸ 'ਤੇ 5-1 ਦੀ ਵੱਡੀ ਜਿੱਤ ਦੇ ਨਾਲ ਸ਼ੁਰੂ ਕੀਤਾ ਮਹਿਲਾ ਜੂਨੀਅਰ ਹਾਕੀ ਵਿਸ਼ਵ ਕੱਪ ਮੁਹਿੰਮ
Saturday, Apr 02, 2022 - 08:59 PM (IST)
ਪੋਚੇਫਸਟਰੂਮ (ਦੱਖਣੀ ਅਫਰੀਕਾ)- ਭਾਰਤ ਨੇ ਪੂਲ-ਡੀ ਦੇ ਆਪਣੇ ਪਹਿਲੇ ਮੈਚ ਵਿਚ ਵੇਲਸ 'ਤੇ 5-1 ਨਾਲ ਵੱਡੀ ਜਿੱਤ ਨਾਲ ਆਪਣੇ ਐੱਫ. ਆਈ. ਐੱਚ. ਹਾਕੀ ਮਹਿਲਾ ਜੂਨੀਅਰ ਵਿਸ਼ਵ ਕੱਪ 2022 ਮੁਹਿੰਮ ਦੀ ਸ਼ੁਰੂਆਤ ਕੀਤੀ। ਫਾਰਵਰਡ ਲਾਲਰਿੰਡੀਕੀ (32, 57) ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 2 ਗੋਲ ਕਰ ਚੋਟੀ ਦੀ ਗੋਲ ਸਕੋਰਰ ਰਹੀ। ਉਸ ਤੋਂ ਇਲਾਵਾ ਲਾਲਰੇਮਸਿਆਮੀ ਹਮਾਰ (4), ਮੁਮਤਾਜ ਖਾਨ (41) ਅਤੇ ਦੀਪਿਕਾ (58) ਨੇ ਗੋਲ ਕੀਤਾ, ਜਦਕਿ ਵੇਲਸ ਦੇ ਲਈ ਮਿੱਲੀ ਹੋਲਮੇ (26) ਇਕਲੌਤਾ ਗੋਲ ਸਕੋਰਰ ਰਹੀ।
ਇਹ ਖ਼ਬਰ ਪੜ੍ਹੋ- MI v RR : ਬਟਲਰ ਨੇ ਲਗਾਇਆ ਇਸ ਸੀਜ਼ਨ ਦਾ ਪਹਿਲਾ ਸੈਂਕੜਾ, ਪਾਰੀ ਦੇ ਦੌਰਾਨ ਬਣਾਏ ਇਹ ਰਿਕਾਰਡ
ਭਾਰਤ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਆਪਣਾ ਦਬਦਬਾਅ ਬਣਾਉਣਾ ਸ਼ੁਰੂ ਕੀਤਾ। ਫਾਰਵਰਡ ਲਾਲਰੇਮਸਿਆਮੀ ਹਮਾਰ ਦੇ ਚੌਥੇ ਮਿੰਟ ਵਿਚ ਸ਼ਾਨਦਾਰ ਫੀਲਡ ਗੋਲ ਨਾਲ ਭਾਰਤ ਨੇ ਗੋਲ ਦਾ ਖਾਤਾ ਖੋਲ੍ਹਿਆ ਤੇ ਪਹਿਲੇ ਕੁਆਰਟਰ ਦੀ ਸਮਾਪਤੀ ਤੱਕ 1-0 ਦੀ ਬੜ੍ਹਤ ਨੂੰ ਬਣਾਏ ਰੱਖਿਆ। ਦੂਜਾ ਕੁਆਰਟਰ ਹਾਲਾਂਕਿ ਕਾਫੀ ਚੁਣੌਤੀਪੂਰਨ ਰਿਹਾ। ਭਾਰਤ ਤੇ ਵੇਲਸ ਵਲੋਂ ਅਟੈਕ ਅਤੇ ਡਿਫੇਂਸ ਦੋਵਾਂ ਵਿਚ ਮੁਸਤੈਦੀ ਦਿਖਾਈ ਪਰ ਆਖਿਰਕਾਰ 26ਵੇਂ ਮਿੰਟ ਵਿਚ ਵੇਲਸ ਹੋਲਮੇ ਨੇ ਸ਼ਾਨਦਾਰ ਫੀਲਡ ਗੋਲ ਨਾਲ ਸਕੋਰ ਨੂੰ 1-1 ਬਰਾਬਰ ਕਰ ਵਿਚ ਸਫਲ ਰਿਹਾ ਅਤੇ ਦੂਜਾ ਕੁਆਰਟਰ ਇਸ ਸਕੋਰ 'ਤੇ ਖਤਮ ਹੋਇਆ।
ਇਹ ਖ਼ਬਰ ਪੜ੍ਹੋ-ਬਟਲਰ ਨੇ ਬਣਾਇਆ IPL ਦਾ ਦੂਜਾ ਸਭ ਤੋਂ ਹੌਲੀ ਸੈਂਕੜਾ, ਸਚਿਨ-ਵਾਰਨਰ ਦੀ ਕੀਤੀ ਬਰਾਬਰੀ
ਮੈਚ ਨੂੰ ਕਾਫੀ ਹੱਦ ਤੱਕ ਆਪਣੇ ਪੱਖ ਵਿਚ ਕਰਨ ਤੋਂ ਬਾਅਦ ਭਾਰਤ ਨੇ ਚੌਥੇ ਅਤੇ ਆਖਰੀ ਕੁਆਰਟਰ ਦੇ ਆਖਰੀ ਸਮੇਂ ਵਿਚ 2 ਸ਼ਾਨਦਾਰ ਗੋਲਾਂ ਨਾਲ ਵੇਲਸ ਦੀ ਵਾਪਸੀ ਦੀ ਬਚੀ-ਕੁਚੀ ਉਮੀਦ ਵੀ ਖਤਮ ਕਰ ਦਿੱਤੀ। ਮੈਚ ਦੇ 57ਵੇਂ ਅਤੇ 58ਵੇਂ ਮਿੰਟ ਵਿਚ ਭਾਰਤ ਨੇ ਪੈਨਲਟੀ ਕਾਰਨਰ ਹਾਸਲ ਕਰਨ ਵਿਚ ਕਾਮਯਾਬ ਹੋਇਆ, ਜਿਨ੍ਹਾਂ ਨੇ ਲਾਲਰਿੰਡੀਕੀ ਅਤੇ ਦੀਪਿਕਾ ਨੇ ਗੋਲ ਵਿਚ ਤਬਦੀਲ ਕਰਨ ਵਿਚ ਕੋਈ ਗਲਤੀ ਨਹੀਂ ਕੀਤੀ ਅਤੇ ਟੀਮ ਨੂੰ 5-1 ਨਾਲ ਵੱਡੀ ਜਿੱਤ ਦਿਵਾਈ।
ਗੁਜਰਾਤ ਨੂੰ ਪਹਿਲਾ ਝਟਕਾ ਮੈਥਿਊ ਵੇਟ (2 ਗੇਂਦਾਂ ਵਿਚ 1 ਦੌੜ) ਦੇ ਰੂਪ ਵਿਚ ਲੱਗਿਆ, ਜਿਸ ਨੂੰ ਮੁਸਤਫਿਜ਼ੁਰ ਰਹਿਮਾਨ ਨੇ ਆਊਟ ਕੀਤਾ। ਦੂਜਾ ਝਟਕਾ ਵਿਜੇ ਸ਼ੰਕਰ (20 ਗੇਂਦਾਂ ਵਿਚ 12 ਦੌੜਾਂ, 1 ਚੌਕਾ) ਦੇ ਰੂਪ ਵਿਚ ਲੱਗਿਆ, ਜਿਸ ਨੂੰ ਕੁਲਦੀਪ ਯਾਦਵ ਨੇ ਆਊਟ ਕੀਤਾ। ਤੀਜਾ ਝਟਕਾ ਕਪਤਾਨ ਹਾਰਦਿਕ ਪੰਡਯਾ ਦਾ ਲੱਗਿਆ, ਜਿਸ ਨੇ 31 ਦੌੜਾਂ ਬਣਾਈਆਂ, ਜਿਸ ਵਿਚ 4 ਚੌਕੇ ਸ਼ਾਮਿਲ ਹਨ। ਹਾਰਿਦਕ ਦੀ ਵਿਕਟ ਖ਼ਲੀਲ ਅਹਿਮਦ ਹਾਸਲ ਕੀਤੀ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।