ਵਿਸ਼ਵ ਆਨਲਾਈਨ ਸ਼ਤਰੰਜ ਓਲੰਪਿਆਡ : ਯੂਕ੍ਰੇਨ ਨੂੰ ਹਰਾ ਕੇ ਭਾਰਤ ਸੈਮੀਫਾਈਨਲ ''ਚ

Tuesday, Sep 14, 2021 - 02:19 AM (IST)

ਚੇਨਈ (ਨਿਕਲੇਸ਼ ਜੈਨ)- ਪਿਛਲੇ ਸਾਲ ਦੀ ਸੋਨ ਤਮਗਾ ਜੇਤੂ ਭਾਰਤੀ ਸ਼ਤਰੰਜ ਟੀਮ ਨੇ ਫਿਡੇ ਆਨਲਾਈਨ ਸ਼ਤਰੰਜ ਓਲੰਪਿਆਡ ਦੇ ਕੁਆਰਟਰ ਫਾਈਨਲ ਮੁਕਾਬਲੇ ਯੂਕ੍ਰੇਨ ਨੂੰ ਟਾਈਬ੍ਰੇਕ ਵਿਚ 5-1 ਨਾਲ-ਨਾਲ ਹਰਾਉਂਦੇ ਹੋਏ ਸ਼ਾਨਦਾਰ ਜਿੱਤ ਦੇ ਨਾਲ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਬੈਸਟ ਆਫ ਟੂ ਰਾਊਂਡ ਦੇ ਮੁਕਾਬਲੇ ਵਿਚ ਇਕ ਸਮੇਂ ਭਾਰਤ ਮੁਕਾਬਲੇ ਵਿਚ ਪਹਿਲਾ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਆਸਾਨੀ ਨਾਲ ਵੱਧ ਰਿਹਾ ਸੀ ਪਰ ਉਸ ਤੋਂ ਬਾਅਦ ਯੂਕ੍ਰੇਨ ਨੇ ਸ਼ਾਨਦਾਰ ਵਾਪਸੀ ਕਰਕੇ ਦੂਜਾ ਮੈਚ ਜਿੱਤ ਕੇ ਭਾਰਤ ਨੂੰ ਟਾਈਬ੍ਰੇਕ ਖੇਡਣ 'ਤੇ ਮਜ਼ਬੂਰ ਕਰ ਦਿੱਤਾ। ਪਹਿਲੇ ਮੈਚ ਵਿਚ ਭਾਰਤ ਨੂੰ ਨਿਹਾਲ ਸਰੀਨ, ਹਰਿਕਾ ਦ੍ਰੋਣਾਵਲੀ ਨੇ ਜਿੱਤਾਂ ਦਰਜ ਕਰਦੇ ਹੋਏ ਅਤੇ ਕਪਤਾਨ ਵਿਸ਼ਵਨਾਥਨ ਆਨੰਦ, ਪੇਂਟਾਲਾ ਹਰਿਕ੍ਰਿਸ਼ਣਾ ਤੇ ਵੈਸ਼ਾਲੀ ਆਰ. ਨੇ ਡਰਾਅ ਖੇਡਦੇ ਹੋਏ 4-2 ਦੀ ਸ਼ਾਨਦਾਰ ਜਿੱਤ ਹਾਸਲ ਕੀਤੀ। ਦੂਜੇ ਮੈਚ ਵਿਚ ਭਾਰਤ ਨੂੰ ਜਿੱਤ ਲਈ ਸਿਰਫ 3 ਅੰਕ ਚਾਹੀਦੇ ਸਨ ਤੇ ਇਕ ਸਮੇਂ ਭਾਰਤ ਪ੍ਰਗਿਆਨੰਦਾ ਤੇ ਹਰਿਕਾ ਦੀ ਸ਼ਾਨਦਾਰ ਜਿੱਤ ਨਾਲ ਅਤੇ ਵਿਸ਼ਵਨਾਥਨ ਆਨੰਦ ਦੇ ਵੇਸਲੀ ਇਵਾਂਚੁਕ ਨਾਲ ਡਰਾਅ ਖੇਡਣ ਨਾਲ 2.5-0.5 ਨਾਲ ਜਿੱਤ ਕੇ ਬੇਹੱਦ ਨੇੜੇ ਸੀ ਪਰ ਇਸ ਤੋਂ ਬਾਅਦ ਹੈਰਾਨੀਜਨਕ ਤੌਰ 'ਤੇ ਵਿਦਿਤ ਗੁਜਰਾਤੀ ਕਿਰਿਲ ਸੇਵੇਚੇਂਕੋ ਤੋਂ, ਹੰਪੀ ਓਸਮਾਕ ਲੁਲਿਜਾ ਤੋਂ ਅਤੇ ਵੈਸ਼ਾਲੀ ਮਾਰੀਆ ਬੇਂਡਿਨਉਕ ਹੱਥੋਂ ਹਾਰ ਗਈ ਤੇ ਭਾਰਤ ਮੈਚ 3.5-2.5 ਨਾਲ ਹਾਰ ਗਿਆ।

ਇਹ ਖ਼ਬਰ ਪੜ੍ਹੋ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਨੇ ਕੀਤਾ ਸੰਨਿਆਸ ਦਾ ਐਲਾਨ


ਟਾਈਬ੍ਰੇਕ ਮੁਕਾਬਲੇ ਵਿਚ ਪੂਰੀ ਟੀਮ ਨੂੰ 3 ਮਿੰਟ+2 ਸੈਕੰਡ ਦੇ ਬਲਿਟਜ਼ ਮੁਕਾਬਲੇ ਖੇਡਣੇ ਸਨ ਤੇ ਕਪਤਾਨ ਆਨੰਦ ਨੇ ਆਪਣੀ ਜਗ੍ਹਾ ਅਧਿਭਨ ਭਾਸਕਰਨ ਨੂੰ ਮੌਕਾ ਦਿੱਤਾ ਤੇ ਅਧਿਬਨ ਨੇ ਕਿਰਿਲ ਸੇਵੇਚੇਂਕੋ ਨੂੰ ਹਰਾ ਕੇ ਭਾਰਤ ਨੂੰ ਬੜ੍ਹਤ ਦਿਵਾਈ। ਫਿਰ ਨਿਹਾਲ, ਹਰਿਕਾ ਤੇ ਵੈਸ਼ਾਲੀ ਨੇ ਵੀ ਸਿੱਧੀਆ ਜਿੱਤਾਂ ਦਰਜ ਕਰਦੇ ਹੋਏ ਭਾਰਤ ਨੂੰ 4-0 ਨਾਲ ਅੱਗੇ ਕਰ ਦਿੱਤਾ। ਵਿਦਿਤ ਤੇ ਹੰਪੀ ਨੇ ਆਪਣੇ ਮੈਚ ਡਰਾਅ ਖੇਡਦੇ ਹੋਏ ਭਾਰਤ ਨੂੰ 5-1 ਨਾਲ ਜਿੱਤ ਦਿਵਾਉਂਦੇ ਹੋਏ ਸੈਮੀਫਾਈਨਲ ਵਿਚ ਪਹੁੰਚਾ ਦਿੱਤਾ। ਹੁਣ ਸੈਮੀਫਾਈਨਲ ਵਿਚ ਭਾਰਤ ਦਾ ਮੁਕਾਬਲਾ ਕਜ਼ਾਕਿਸਤਾਨ ਤੇ ਯੂ. ਐੱਸ. ਏ. ਵਿਚਾਲੇ ਹੋਣ ਵਾਲੇ ਮੈਚ ਨੂੰ ਜਿੱਤਣ ਵਾਲੀ ਟੀਮ ਨਾਲ ਹੋਵੇਗਾ।

ਇਹ ਖ਼ਬਰ ਪੜ੍ਹੋ- ਅਸੀਂ ਸੀਰੀਜ਼ ਦਾ 5ਵਾਂ ਟੈਸਟ ਚਾਹੁੰਦੇ ਹਾਂ, ਇਕਲੌਤਾ ਟੈਸਟ ਨਹੀਂ : ਗਾਂਗੁਲੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News