ਤੁਰਕੀ ਨੂੰ ਹਰਾ ਕੇ ਭਾਰਤ ਵਿਸ਼ਵ ਜੂਨੀਅਰ ਮਿਕਸਡ ਟੀਮ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ

Thursday, Oct 03, 2024 - 01:08 PM (IST)

ਨਵੀਂ ਦਿੱਲੀ, (ਭਾਸ਼ਾ)– ਭਾਰਤ ਨੇ ਗਰੁੱਪ-ਈ ਦੇ ਆਖਰੀ ਮੈਚ ਵਿਚ ਤੁਰਕੀ ਨੂੰ 110-99 ਨਾਲ ਹਰਾ ਕੇ ਚੀਨ ਵਿਚ ਚੱਲ ਰਹੀ ਬੀ. ਡਬਲਯੂ. ਐੱਫ. ਵਿਸ਼ਵ ਜੂਨੀਅਰ ਮਿਕਸਡ ਟੀਮ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਬੈਡਮਿੰਟਨ ਵਿਸ਼ਵ ਸੰਘ (ਬੀ. ਡਬਲਯੂ. ਐੱਫ.) ਨੇ ਪਹਿਲੀ ਵਾਰ ਰਿਲੇਅ ਸਕੋਰਿੰਗ ਪ੍ਰਣਾਲੀ ਦਾ ਇਸਤੇਮਾਲ ਵਿਸ਼ਵ ਜੂਨੀਅਰ ਮਿਕਸਡ ਟੀਮ ਚੈਂਪੀਅਨਸ਼ਿਪ ਵਿਚ ਕੀਤਾ, ਜਿਸ ਨਾਲ ਜੇਤੂ ਟੀਮ ਦਾ ਮੁਕਾਬਲਾ ਜਿੱਤਣ ਲਈ 10 ਮੈਚਾਂ ਵਿਚੋਂ 110 ਅੰਕਾਂ ਤੱਕ ਪਹੁੰਚਣਾ ਹੁੰਦਾ ਹੈ।

ਪਿਛਲੇ ਮੈਚਾਂ ਵਿਚ ਪੇਰੂ, ਅਜ਼ਰਬੈਜਾਨ ਤੇ ਮਾਰੀਸ਼ਸ ਨੂੰ ਹਰਾ ਚੁੱਕੇ ਭਾਰਤ ਲਈ ਤੁਸ਼ਾਰ ਸੁਵੀਰ ਨੇ ਸ਼ੁਰੂਆਤ ਕੀਤੀ ਪਰ ਮੇਹਮਤ ਕਾਨ ਤੋਰੇਸਿਮ ਹੱਥੋਂ 7-11 ਨਾਲ ਹਾਰ ਗਿਆ। ਐੱਨ. ਸ਼੍ਰੀਨਿਧੀ ਤੇ ਯੂ. ਰੇਸ਼ਿਕਾ ਨੇ 22-18 ਨਾਲ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਲੜਕੀਆਂ ਦੇ ਸਿੰਗਲਜ਼ ਤੇ ਡਬਲਜ਼ ਮੁਕਾਬਲਿਆਂ ਵਿਚ ਭਾਰਤ ਨੇ ਬਾਜ਼ੀ ਮਾਰ ਲਈ। ਹੁਣ ਭਾਰਤ ਦਾ ਸਾਹਮਣਾ ਇੰਡੋਨੇਸ਼ੀਆ ਨਾਲ ਹੋਵੇਗਾ।


Tarsem Singh

Content Editor

Related News