IND vs AUS 1st ODI : ਮੈਚ ਤੋਂ ਪਹਿਲਾਂ ਜਾਣੋ ਮੌਸਮ ਦੇ ਮਿਜਾਜ਼ ਅਤੇ ਪਿੱਚ ਬਾਰੇ

01/14/2020 10:16:38 AM

ਸਪੋਰਟਸ ਡੈਸਕ— ਭਾਰਤ ਅਤੇ ਆਸਟਰੇਲੀਆ ਵਿਚਾਲੇ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਮੰਗਲਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਤੇ ਖੇਡਿਆ ਜਾਵੇਗਾ। ਇਸ ਮੈਦਾਨ 'ਤੇ ਦੋਵੇਂ ਟੀਮਾਂ 13 ਸਾਲ ਬਾਅਦ ਆਹਮੋ-ਸਾਹਮਣੇ ਹੋਣਗੀਆਂ। ਵਰਤਮਾਨ ਸਮੇਂ 'ਚ ਟੀਮ ਇੰਡੀਆ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕਾਫੀ ਚੰਗੀ ਹੈ।

ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਮੈਚਾਂ ਦੇ ਕੁਝ ਜ਼ਰੂਰੀ ਤੱਥ :-
PunjabKesari
ਭਾਰਤ ਬਨਾਮ ਆਸਟਰੇਲੀਆ
ਭਾਰਤ ਅਤੇ ਆਸਟਰੇਲੀਆ ਵਿਚਾਲੇ ਅਜੇ ਤਕ ਕੁਲ 137 ਵਨ-ਡੇ ਮੈਚ ਖੇਡੇ ਗਏ ਹਨ। ਇਨ੍ਹਾਂ 'ਚੋਂ 77 ਮੈਚ ਆਸਟਰੇਲੀਆ ਨੇ ਜਿੱਤੇ ਹਨ। ਜਦਕਿ ਭਾਰਤ ਨੇ 50 ਮੈਚ ਜਿੱਤੇ ਹਨ। 10 ਮੈਚ ਬੇਨਤੀਜਾ ਰਹੇ ਹਨ।

ਵਾਨਖੇੜੇ ਸਟੇਡੀਅਮ ਦੇ ਅੰਕੜੇ
ਵਾਨਖੇੜੇ ਸਟੇਡੀਅਮ 'ਚ ਅਜੇ ਤਕ ਕੁਲ 24 ਮੈਚ ਹੋਏ ਹਨ। ਇਸ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 12 ਮੈਚ ਜਿੱਤੇ ਹਨ। ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਵੀ 12 ਮੈਚ ਜਿੱਤੇ ਹਨ। ਪਹਿਲੀ ਪਾਰੀ ਦਾ ਔਸਤ 239 ਦੌੜਾਂ ਹੈ। ਦੂਜੀ ਪਾਰੀ ਦਾ ਔਸਤ 205 ਦੌੜਾਂ ਹੈ। ਇਸ ਮੈਦਾਨ 'ਤੇ ਸਰਵਸ੍ਰੇਸ਼ਠ ਟੋਟਲ 4 ਵਿਕਟਾਂ ਦੇ ਨੁਕਸਾਨ 'ਤੇ 438 ਦੌੜਾਂ ਹੈ ਜੋ ਕਿ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ ਹੈ। ਸਭ ਤੋਂ ਘੱਟ ਟੋਟਲ 10 ਵਿਕਟਾਂ ਦੇ ਨੁਕਸਾਨ 'ਤੇ 115 ਦੌੜਾਂ ਹਨ ਜੋ ਕਿ ਬੰਗਲਾਦੇਸ਼ ਅਤੇ ਭਾਰਤ ਵਿਚਾਲੇ ਖੇਡਿਆ ਗਿਆ ਸੀ।
PunjabKesari
ਅਜਿਹੀ ਰਹੇਗੀ ਪਿੱਚ
ਦੂਜੀ ਪਾਰੀ 'ਚ ਤ੍ਰੇਲ ਆਪਣਾ ਅਸਰ ਦਿਖਾਉਂਦੀ ਹੈ। ਫਿਲਹਾਲ ਆਸਟਰੇਲੀਆਈ ਟੀਮ ਦੋ ਦਿਨਾਂ ਤੋਂ ਲਗਾਤਾਰ ਤ੍ਰੇਲ 'ਚ ਖੇਡਣ ਦੀ ਪ੍ਰੈਕਟਿਸ ਕਰ ਰਹੀ ਹੈ। ਮੁੰਬਈ ਦੇ ਵਾਨਖੇੜੇ ਦੀ ਪਿੱਚ ਹਮੇਸ਼ਾ ਤੋਂ ਬੱਲੇਬਾਜ਼ੀ ਲਈ ਚੰਗੀ ਰਹੀ ਹੈ। ਇਸ ਪਿੱਚ 'ਤੇ ਦੂਜੀ ਪਾਰੀ 'ਚ ਬੱਲੇਬਾਜ਼ੀ ਕਰਨਾ ਸੌਖਾ ਹੁੰਦਾ ਹੈ।
PunjabKesari
ਇੰਝ ਰਹੇਗਾ ਮੌਮਸ ਦਾ ਮਿਜਾਜ਼
ਹਲਕੇ ਬੱਦਲ ਤਾਂ ਜ਼ਰੂਰ ਰਹਿਣਗੇ ਪਰ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਇੱਥੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਤਕ ਜਾਵੇਗਾ ਜਦਕਿ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਅਤੇ 69 ਫੀਸਦੀ ਨਮੀ ਦੇਖਣ ਨੂੰ ਮਿਲੇਗੀ। ਤੇਜ਼ ਹਵਾ ਤੇਜ਼ ਗੇਂਦਬਾਜ਼ਾਂ ਨੂੰ ਸਵਿੰਗ 'ਚ ਮਦਦ ਕਰ ਸਕਦੀ ਹੈ।


Tarsem Singh

Content Editor

Related News