ਨਿਸ਼ਾਨੇਬਾਜ਼ੀ ''ਚ ਭਾਰਤ ਦੀ ਫਾਰਮ ਟੋਕੀਓ ਓਲੰਪਿਕ ਜਾਰੀ ਰਹੇਗੀ : ਰਿਜਿਜੂ

09/06/2019 11:26:43 PM

ਨਵੀਂ ਦਿੱਲੀ— ਖੇਡ ਮੰਤਰੀ ਕਿਰਨ ਰਿਜਿਜੂ ਨੇ ਹਾਲ ਹੀ ਵਿਚ ਖਤਮ ਹੋਏ ਵਿਸ਼ਵ ਕੱਪ ਵਿਚ ਭਾਰਤੀ ਨਿਸ਼ਾਨੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਤੇ ਉਮੀਦ ਜਤਾਈ ਕਿ ਅਗਲੇ ਸਾਲ ਟੋਕੀਓ ਓਲੰਪਿਕ ਵਿਚ ਇਹ ਫਾਰਮ ਬਰਕਰਾਰ ਰਹੇਗੀ। ਭਾਰਤੀ ਨਿਸ਼ਾਨੇਬਾਜ਼ੀ ਟੀਮ ਨੇ ਰੀਓ ਡੀ ਜੇਨੇਰੀਓ ਵਿਚ ਆਈ. ਐੱਸ. ਐੱਸ. ਐੱਫ. ਵਿਸ਼ਵਕੱਪ ਵਿਚ 5 ਸੋਨ ਤਮਗਿਆਂ ਸਮੇਤ ਕੁਲ 9 ਤਮਗੇ ਜਿੱਤੇ। ਰਿਜਿਜੂ ਨੇ ਟੀਮ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ''ਸਾਡੀ ਨਿਸ਼ਾਨੇਬਾਜ਼ੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਤੇ ਮੈਂ ਪੂਰੀ ਟੀਮ ਨੂੰ ਇਸਦੇ ਲਈ ਵਧਾਈ ਦਿੰਦਾ ਹਾਂ।''
ਬ੍ਰਿਟੇਨ ਦੀ ਖੇਡ ਮੰਤਰੀ ਨੂੰ ਪੱਤਰ ਲਿਖ ਕੇ ਦਖਲ ਦੇਣ ਦੀ ਕੀਤੀ ਮੰਗ :ਭਾਰਤੀ ਖੇਡ ਮੰਤਰੀ ਕਿਰਨ ਰਿਜਿਜੂ ਨੇ 2022 ਰਾਸ਼ਟਰ ਮੰਡਲ ਖੇਡਾਂ ਵਿਚੋਂ ਨਿਸ਼ਾਨੇਬਾਜ਼ੀ ਨੂੰ ਬਾਹਰ ਕਰਨ ਨੂੰ ਇਕਪਾਸੜ ਫੈਸਲਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਬ੍ਰਿਟੇਨ ਦੀ ਖੇਡ ਮੰਤਰੀ ਨੂੰ ਨਿੱਜੀ ਤੌਰ 'ਤੇ ਪੱਤਰ ਲਿਖ ਕੇ ਦਖਲ ਦੇਣ ਦੀ ਮੰਗ ਕੀਤੀ ਹੈ।
ਓਲੰਪਿਕ ਲਈ ਸਾਡੀ ਤਿਆਰੀ ਸਹੀ ਦਿਸ਼ਾ 'ਚ : ਅਪੂਰਵੀ
ਆਈ. ਐੱਸ. ਐੱਸ. ਐੱਫ. ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਮਿਕਸਡ ਟੀਮ ਈਵੈਂਟ ਵਿਚ ਸੋਨ ਤਮਗਾ ਹਾਸਲ ਕਰਨ ਵਾਲੀ ਭਾਰਤੀ ਨਿਸ਼ਾਨੇਬਾਜ਼ੀ ਅਪੂਰਵੀ ਚੰਦੇਲਾ ਨੇ ਕਿਹਾ ਕਿ ਉਸਦੀਆਂ ਅਗਲੇ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਲਈ ਤਿਆਰੀਆਂ ਸਹੀ ਦਿਸ਼ਾ ਵਿਚ ਚੱਲ ਰਹੀਆਂ ਹਨ।  ਹਾਲ ਹੀ ਵਿਚ ਬ੍ਰਾਜ਼ੀਲ 'ਚ ਖਤਮ ਹੋਏ ਆਈ. ਐੱਸ. ਐੱਸ. ਐੱਫ. ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਬਿਹਤਰੀਨ ਪ੍ਰਦਰਸ਼ਨ ਕਰ ਕੇ ਵਾਪਸ ਪਰਤੇ ਭਾਰਤੀ ਨਿਸ਼ਾਨੇਬਾਜ਼ਾਂ ਨੇ ਅੱਜ ਇੱਥੇ ਭਾਰਤੀ ਖੇਡ ਅਥਾਰਟੀ ਦਫਤਰ ਵਿਚ ਖੇਡ ਮੰਤਰੀ ਕਿਰਨ ਰਿਜਿਜੂ ਨਾਲ ਮੁਲਾਕਾਤ ਕੀਤੀ। ਅਪੂਰਵੀ ਨੇ ਕਿਹਾ, ''ਹਾਲ ਹੀ ਦੇ ਟੂਰਨਾਮੈਂਟਾਂ ਵਿਚ ਅਸੀਂ ਚੰਗਾ ਪ੍ਰਦਰਸ਼ਨ ਕੀਤਾ।  ਏਸ਼ੀਅਨ  ਚੈਂਪੀਅਨਸ਼ਿਪ ਤੋਂ ਪਹਿਲਾਂ ਕੈਂਪ ਲੱਗਣ ਦੀ ਉਮੀਦ ਹੈ, ਜਿਸ ਨਾਲ ਅਸੀਂ ਇਥੋਂ ਦੇ ਮਾਹੌਲ ਵਿਚ ਢਲ ਸਕੀਏ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟੂਰਨਾਮੈਂਟਾਂ ਵਿਚ ਵੀ ਅਸੀਂ ਬਿਹਤਰ ਕਰਾਂਗੇ। ਬ੍ਰਾਜ਼ੀਲ ਦਾ ਤਜਰਬਾ ਸਾਡੇ ਓਲੰਪਿਕ ਤੇ ਹੋਰਨਾਂ ਟੂਰਨਾਮੈਂਟਾਂ ਵਿਚ ਕੰਮ ਆਵੇਗਾ। ਸਾਡਾ ਆਤਮ-ਵਿਸ਼ਵਾਸ ਇਸ ਜਿੱਤ ਨਾਲ ਵਧਿਆ ਹੈ।''


Gurdeep Singh

Content Editor

Related News