ICC ਟੂਨਰਾਮੈਂਟ ''ਚ ਭਾਰਤ ਦੀ ਦੱ. ਅਫਰੀਕਾ ''ਤੇ ਲਗਾਤਾਰ 6ਵੀਂ ਜਿੱਤ

Friday, Jun 07, 2019 - 12:20 AM (IST)

ICC ਟੂਨਰਾਮੈਂਟ ''ਚ ਭਾਰਤ ਦੀ ਦੱ. ਅਫਰੀਕਾ ''ਤੇ ਲਗਾਤਾਰ 6ਵੀਂ ਜਿੱਤ

ਨਵੀਂ ਦਿੱਲੀ— ਭਾਰਤ ਨੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਟੂਰਨਾਮੈਂਟਾਂ ਵਿਚ ਦੱਖਣੀ ਅਫਰੀਕਾ 'ਤੇ ਲਗਾਤਾਰ 6ਵੀਂ ਜਿੱਤ ਦਰਜ ਕੀਤੀ ਹੈ। ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਭਾਰਤ ਨੇ ਇੰਗਲੈਂਡ ਵਿਚ ਚੱਲ ਰਹੇ ਆਈ. ਸੀ. ਸੀ. ਵਿਸ਼ਵ ਕੱਪ ਵਿਚ ਬੁੱਧਵਾਰ ਨੂੰ ਦੱਖਣੀ ਅਫਰੀਕਾ ਨੂੰ ਇਕਪਾਸੜ ਅੰਦਾਜ਼ ਵਿਚ 6 ਵਿਕਟਾਂ ਨਾਲ ਹਰਾਇਆ ਸੀ। ਦੱ. ਅਫਰੀਕਾ ਨੂੰ 9 ਵਿਕਟਾਂ 'ਤੇ 227 ਦੌੜਾਂ 'ਤੇ ਰੋਕਣ ਤੋਂ ਬਾਅਦ ਭਾਰਤ ਨੇ 47.3 ਓਵਰਾਂ ਵਿਚ 4 ਵਿਕਟਾਂ 'ਤੇ 230 ਦੌੜਾਂ ਬਣਾ ਕੇ ਮੈਚ ਜਿੱਤਿਆ ਸੀ।
ਭਾਰਤ ਨੇ ਇਸ ਤਰ੍ਹਾਂ 2012 ਤੋਂ ਹੁਣ ਤਕ ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਦੱਖਣੀ ਅਫਰੀਕਾ ਨੂੰ ਲਗਾਤਾਰ 6 ਵਾਰ ਹਰਾ ਦਿੱਤਾ।  ਭਾਰਤ ਨੇ 2012 ਦੇ ਟੀ-20 ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ 'ਤੇ 1 ਦੌੜ ਨਾਲ, 2013 ਦੀ ਚੈਂਪੀਅਨਸ ਟਰਾਫੀ ਵਿਚ 26 ਦੌੜਾਂ ਨਾਲ, 2014 ਦੇ ਟੀ-20 ਵਿਸ਼ਵ ਕੱਪ ਵਿਚ 6ਵਿਕਟਾਂ ਨਾਲ, 2015 ਦੇ ਵਨ ਡੇ ਵਿਸ਼ਵ ਕੱਪ ਵਿਚ 130 ਦੌੜਾਂ ਨਾਲ, 2017 ਦੀ ਚੈਂਪੀਅਨਸ ਟਰਾਫੀ ਵਿਚ 8 ਵਿਕਟਾਂ ਨਾਲ ਅਤੇ 2019 ਦੇ ਵਿਸ਼ਵ ਕੱਪ ਵਿਚ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। 
ਦੱਖਣੀ ਅਫਰੀਕਾ ਨੂੰ ਇਸ ਟੂਰਨਾਮੈਂਟ ਵਿਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਵਨ ਡੇ ਵਿਸ਼ਵ ਕੱਪ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਦੱਖਣੀ ਅਫਰੀਕਾ ਨੇ ਲਗਾਤਾਰ 3 ਮੈਚ ਗੁਆਏ। ਦੱਖਣੀ ਅਫਰੀਕਾ ਨੂੰ ਪਹਿਲੇ ਮੁਕਾਬਲੇ ਵਿਚ ਇੰਗਲੈਂਡ ਨੇ, ਦੂਜੇ ਮੁਕਾਬਲੇ ਵਿਚ ਬੰਗਲਾਦੇਸ਼ ਨੇ ਅਤੇ ਤੀਜੇ ਮੁਕਾਬਲੇ ਵਿਚ ਭਾਰਤ ਨੇ ਹਰਾਇਆ । ਲਗਾਤਾਰ ਤਿੰਨ ਹਾਰ ਕਾਰਣ ਦੱਖਣੀ ਅਫਰੀਕਾ ਦਾ ਸੈਮੀਫਾਈਨਲ ਵਿਚ ਪਹੁੰਚਣ ਦਾ ਸੁਪਨਾ ਟੁੱਟਦਾ ਦਿਖਾਈ ਦੇ ਰਿਹਾ ਹੈ ਅਤੇ ਵਾਪਸੀ ਕਰਨ ਲਈ ਉਸ ਨੂੰ ਅਗਲੇ ਛੇ ਮੈਚਾਂ ਵਿਚ ਚਮਤਕਾਰੀ ਪ੍ਰਦਰਸ਼ਨ ਕਰਨਾ ਪਵੇਗਾ।


author

Gurdeep Singh

Content Editor

Related News