ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਚਿਲੀ ਦੀ ਸੀਨੀਅਰ ਟੀਮ ਨੂੰ ਡਰਾਅ ’ਤੇ ਰੋਕਿਆ

Friday, Jan 22, 2021 - 11:27 PM (IST)

ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਚਿਲੀ ਦੀ ਸੀਨੀਅਰ ਟੀਮ ਨੂੰ ਡਰਾਅ ’ਤੇ ਰੋਕਿਆ

ਸੇਂਟਿਆਗੋ– ਭਾਰਤ ਦੀ ਜੂਨੀਅਰ ਬੀਬੀਆਂ ਦੀ ਹਾਕੀ ਟੀਮ ਨੇ 2 ਵਾਰ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਇੱਥੇ ਦੌਰੇ ਦੇ ਆਪਣੇ ਚੌਥੇ ਮੈਚ ਵਿਚ ਚਿਲੀ ਦੀ ਸੀਨੀਅਰ ਟੀਮ ਨੂੰ 2-2 ਨਾਲ ਬਰਾਬਰੀ ’ਤੇ ਰੋਕ ਦਿੱਤਾ। ਚਿਲੀ ਨੇ ਮਾਰਿਆਨਾ ਡੇਲ ਜੀਸਸ ਲਾਗੋਸ (21ਵੇਂ ਮਿੰਟ) ਤੇ ਫਰਨਾਂਡੋ ਵਿਲਾਗ੍ਰੇਨ (51ਵੇਂ ਮਿੰਟ) ਦੇ ਗੋਲ ਦੀ ਬਦੌਲਤ ਪ੍ਰਿੰਸ ਆਫ ਵੇਲਸ ਕੰਟਰੀ ਕਲੱਬ ਵਿਚ ਦੋ ਵਾਰ ਬੜ੍ਹਤ ਬਣਾਈ ਪਰ ਦੀਪਿਕਾ (40ਵੇਂ ਮਿੰਟ) ਤੇ ਗਗਨਦੀਪ ਕੌਰ (55ਵੇਂ ਮਿੰਟ) ਨੇ ਭਾਰਤ ਨੂੰ ਵਾਪਸੀ ਦਿਵਾਉਂਦੇ ਹੋਏ ਮੈਚ ਡਰਾਅ ਕਰਵਾ ਦਿੱਤਾ। 
ਦੌਰੇ ਦੇ ਸ਼ੁਰੂਆਤੀ ਤਿੰਨ ਮੈਚਾਂ 'ਚ ਤਿੰਨ ਜਿੱਤ ਦੇ ਨਾਲ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਨੇ ਮੈਚ 'ਚ ਤੇਜ਼ ਸ਼ੁਰੂਆਤ ਕੀਤੀ ਪਰ ਪਹਿਲੇ 15 ਮਿੰਟ 'ਚ ਚਿਲੀ ਦੇ ਡਿਫੈਂਸ ਦਾ ਕੋਈ ਵੀ ਵੱਡਾ ਮੌਕਾ ਬਣਾਉਣ 'ਚ ਅਸਫਲ ਰਹੀ। ਦੂਜੇ ਪਾਸੇ ਚਿਲੀ ਨੇ ਪਲਟਵਾਰ ਦੀ ਰਣਨੀਤੀ ਅਪਣਾਈ ਅਤੇ ਉਸ ਨੂੰ ਉਸਦਾ ਫਾਇਦਾ ਦੂਜੇ ਕੁਆਰਟਰ 'ਚ ਮਿਲਿਆ। ਭਾਰਤੀ ਟੀਮ ਸ਼ਨੀਵਾਰ ਤੇ ਐਤਵਾਰ ਨੂੰ ਚਿਲੀ ਦੀ ਸੀਨੀਅਰ ਟੀਮ ਵਿਰੁੱਧ ਦੋ ਮੁਕਾਬਲੇ ਹੋਰ ਖੇਡੇਗੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News