ਭਾਰਤ ਦੀ ਹੰਪੀ ਤੇ ਹਰਿਕਾ ’ਤੇ ਰਹਿਣਗੀਅਾਂ ਨਜ਼ਰਾਂ
Friday, Jun 19, 2020 - 11:11 AM (IST)
ਨਵੀਂ ਦਿੱਲੀ (ਨਿਕਲੇਸ਼ ਜੈਨ)– ਕੌਮਾਂਤਰੀ ਸ਼ਤਰੰਜ ਮਹਾਸੰਘ 20 ਜੁਲਾਈ ਤਕ ਮਹਿਲਾ ਇੰਟਰਨੈਸ਼ਨਲ ਅਾਨਲਾਈਨ ਸ਼ਤਰੰਜ ਟੂਰਨਾਮੈਂਟ ਅਾਯੋਜਿਤ ਕਰਨ ਜਾ ਰਿਹਾ ਹੈ, ਜਿਸ ਵਿਚ ਵਿਸ਼ਵ ਦੀਅਾਂ ਮਹਿਲਾ ਖਿਡਾਰੀ ਹਿੱਸਾ ਲੈਂਦੀਅਾਂ ਨਜ਼ਰ ਅਾਉਣ ਵਾਲੀਅਾਂ ਹਨ। ਪ੍ਰਤੀਯੋਗਿਤਾ 4 ਗੇੜ ਵਿਚ ਖੇਡੀ ਜਾਵੇਗੀ। ਸਵਿਸ ਟੂਰਨਾਮੈਂਟ, ਪਲੇਅ ਅਾਫ ਕੁਅਾਲੀਫਾਇਰ, ਗ੍ਰਾਂ. ਪ੍ਰੀ. ਤੇ ਸੁਪਰ ਫਾਈਨਲ।
ਪਹਿਲੇ ਗੇੜ ਵਿਚ 6 ਵੱਡੇ ਸਵਿਸ ਟੂਰਨਾਮੈਂਟ ਹੋਣਗੇ, ਜਿਨ੍ਹਾਂ ਵਿਚ 9, 13 ਤੇ 21 ਰਾਊਂਡ ਵਾਲੇ 2 ਟੂਰਨਾਮੈਂਟ ਖੇਡੇ ਜਾਣਗੇ, ਜਿਸ ਵਿਚ ਹਰ ਟੂਰਨਾਮੈਂਟ ਵਿਚ ਕੁਲ 8 ਖਿਡਾਰੀ ਅਗਲੇ ਗੇੜ ਲਈ ਟਿਕਟ ਹਾਸਲ ਕਰਨਗੇ, ਮਤਲਬ ਇਸ ਗੇੜ ਵਿਚ ਕੁਲ 48 ਖਿਡਾਰੀਅਾਂ ਦੀ ਚੋਣ ਹੋਵੇਗਾ। ਦੂਜੇ ਗੇੜ ਵਿਚ ਪਲੇਅ ਅਾਫ ਕੁਅਾਲੀਫਾਇਰ ਮੁਕਾਬਲੇ ਹੋਣਗੇ ਤੇ ਇਨ੍ਹਾਂ ਖਿਡਾਰੀਅਾਂ ਵਿਚ ਹੁਣ 12 ਖਿਡਾਰੀ ਹੀ ਤੀਜੇ ਗੇੜ ਮਤਲਬ ਗ੍ਰਾਂ. ਪ੍ਰੀ. ਵਿਚ ਪਹੁੰਚਣਗੇ। ਤੀਜੇ ਗੇੜ ਵਿਚ ਗ੍ਰਾਂ. ਪ੍ਰੀ. ਦੇ ਮੁਕਾਬਲੇ ਖੇਡੇ ਜਾਣਗੇ, ਜਿਸ ਵਿਚ 12 ਖਿਡਾਰੀ ਜਿਹੜੇ ਪਲੇਅ ਅਾਫ ਤੋਂ ਤੇ 9 ਖਿਡਾਰੀ ਜਿਹੜੇ ਕਿ ਵਿਸ਼ਵ ਸ਼ਤਰੰਜ ਸੰਘ ਵਲੋਂ ਨਾਮਜ਼ਦ ਹੋਣਗੇ, ਖੇਡਣਗੇ। ਚੌਥੇ ਗੇੜ ਵਿਚ ਫਿਡੇ ਗ੍ਰਾਂ. ਪ੍ਰੀ. ਦੇ ਦੋ ਸਭ ਤੋਂ ਬਿਹਤਰੀਨ ਖਿਡਾਰੀ ਸੁਪਰ ਫਾਈਨਲ ਮੁਕਾਬਲਾ 20 ਜੁਲਾਈ ਮਤਲਬ ਵਿਸ਼ਵ ਦਿਵਸ ਦੇ ਦਿਨ ਖੇਡਣਗੇ। ਭਾਰਤ ਤੋਂ ਕੋਨੇਰੂ ਹੰਪੀ ਤੇ ਹਰਿਕਾ ਦ੍ਰੋਣਾਵਲੀ ਸਿੱਧੇ ਫਿਡੇ ਗ੍ਰਾਂ. ਪ੍ਰੀ. ਵਿਚ ਨਜ਼ਰ ਅਾ ਸਕਦੀਅਾਂ ਹਨ ਜਦਕਿ ਚੋਟੀ ਦੀਅਾਂ ਮਹਿਲਾ ਖਿਡਾਰੀ ਪਹਿਲੇ ਹੀ ਗੇੜ ਵਿਚ ਖੇਡਦੀਅਾਂ ਨਜ਼ਰ ਅਾ ਸਕਦੀਅਾਂ ਹਨ