ਗਾਂਗੁਲੀ ਦੀ ਪ੍ਰਧਾਨਗੀ ''ਚ ਪਹਿਲੀ ਵਾਰ ਭਾਰਤੀ ਟੈਸਟ ਇਤਿਹਾਸ ''ਚ ਹੋਵੇਗਾ ਅਜਿਹਾ ਵੱਡਾ ਬਦਲਾਅ

10/28/2019 2:32:05 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਦੀ ਕਮਾਨ ਸੰਭਾਲਣ ਦੇ ਬਾਅਦ ਸੌਰਵ ਗਾਂਗੁਲੀ ਤੋਂ ਕਿਸੇ ਵੱਡੇ ਫੈਸਲੇ ਦੀ ਉਮੀਦ ਸੀ। ਰਿਪੋਰਟਸ ਮੁਤਾਬਕ ਬੀ. ਸੀ. ਸੀ. ਆਈ. ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਤੋਂ ਦੋਹਾਂ ਦੇਸ਼ਾਂ ਵਿਚਾਲੇ ਇਕ ਡੇ ਨਾਈਟ ਟੈਸਟ ਮੈਚ ਕਰਾਏ ਜਾਣ ਦੀ ਪੇਸ਼ਕਸ਼ ਕੀਤੀ ਹੈ। ਕ੍ਰਿਕਟ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਭਾਰਤ ਵੀ ਆਪਣੇ ਪਹਿਲੇ ਡੇ ਨਾਈਟ ਟੈਸਟ ਮੈਚ ਲਈ ਗੁਲਾਬੀ ਗੇਂਦ ਨਾਲ ਛੇਤੀ ਹੀ ਮੈਦਾਨ 'ਤੇ ਉਤਰੇਗਾ।
PunjabKesari
ਭਾਰਤ ਨੇ ਅਜੇ ਤਕ ਇਕ ਵੀ ਡੇ-ਨਾਈਟ ਟੈਸਟ ਮੈਚ ਨਹੀਂ ਖੇਡਿਆ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਕ੍ਰਿਕਟ ਆਪਰੇਸ਼ਨ ਚੇਅਰਮੈਨ ਅਕਰਮ ਖਾਨ ਨੇ ਬੀ. ਸੀ. ਸੀ. ਆਈ. ਵੱਲੋਂ ਡੇ-ਨਾਈਟ ਟੈਸਟ ਖੇਡਣ ਦੇ ਪ੍ਰਸਤਾਵ ਦੀ ਜਾਣਕਾਰੀ ਪੱਤਰਕਾਰਾਂ ਨੂੰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਆਯੋਜਨ ਕੀਤਾ ਜਾਣਾ ਹੈ। ਪਹਿਲਾ ਮੁਕਾਬਲਾ ਇੰਦੌਰ 'ਚ 14 ਤੋਂ 18 ਨਵੰਬਰ ਵਿਚਾਲੇ ਖੇਡਿਆ ਜਾਵੇਗਾ। ਜਦਕਿ ਦੂਜਾ ਟੈਸਟ ਮੈਚ ਕੋਲਕਾਤਾ 'ਚ 22 ਤੋਂ 26 ਨਵੰਬਰ ਵਿਚਾਲੇ ਖੇਡਿਆ ਜਾਣਾ ਹੈ। ਇਸੇ ਦੂਜੇ ਮੈਚ ਨੂੰ ਡੇ ਨਾਈਟ ਕਰਾਏ ਜਾਣ ਦੀ ਗੱਲ ਕੀਤੀ ਜਾ ਰਹੀ ਹੈ।


Tarsem Singh

Content Editor

Related News