ਭਾਰਤ ਦਾ 21 ਸਾਲਾਂ ਬਾਅਦ ਹੋਵੇਗਾ ਚੀਨ ਨਾਲ ਸਾਹਮਣਾ, ਅਕਤੂਬਰ ''ਚ ਦੋਸਤਾਨਾ ਮੈਚ ਸੰਭਵ
Saturday, Jul 21, 2018 - 12:02 PM (IST)
ਨਵੀਂ ਦਿੱਲੀ (ਬਿਊਰੋ)— 2019 ਏਸ਼ੀਅਨ ਕੱਪ ਦੀ ਤਿਆਰੀ ਦੇ ਲਈ ਭਾਰਤੀ ਫੁੱਟਬਾਲ ਟੀਮ ਇਸ ਸਾਲ ਅਕਤੂਬਰ 'ਚ ਚੀਨ ਨਾਲ ਦੋ ਪੱਖੀ ਕੌਮਾਂਤਰੀ ਦੋਸਤਾਨਾ ਮੈਚ ਖੇਡੇਗੀ। ਭਾਰਤ ਦੀ 97ਵੀਂ ਰੈਂਕਿੰਗ ਵਾਲੀ ਟੀਮ 75ਵੀਂ ਰੈਂਕਿੰਗ ਵਾਲੀ ਚੀਨ ਤੋਂ ਅੱਠ ਤੋਂ 16 ਅਕਤੂਬਰ ਤਕ ਫੀਫਾ ਵਿੰਡੋ ਦੇ ਤਹਿਤ ਮੈਚ ਖੇਡੇਗੀ। ਹਾਲਾਂਕਿ ਮੈਚ ਦੀ ਮਿਤੀ ਅਜੇ ਤੈਅ ਨਹੀਂ ਹੋਈ ਹੈ ਪਰ ਏ.ਆਈ.ਐੱਫ.ਐੱਫ. ਨੇ 13 ਅਕਤੂਬਰ ਦਾ ਪ੍ਰਸਤਾਵ ਰਖਿਆ ਹੈ।
ਭਾਰਤ ਅਤੇ ਚੀਨ ਵਿਚਾਲੇ ਅਜੇ ਤੱਕ 17 ਵਾਰ ਫੁੱਟਬਾਲ ਮੁਕਾਬਲੇ ਹੋਏ ਹਨ ਜਿਸ 'ਚ ਭਾਰਤ ਨੂੰ ਇਕ ਵਾਰ ਵੀ ਜਿੱਤ ਨਹੀਂ ਮਿਲੀ। ਚੀਨ ਨੇ 12 ਮੈਚ ਜਿੱਤੇ ਜਦਕਿ 5 ਡਰਾਅ ਰਹੇ। ਆਖਰੀ ਵਾਰ ਦੋਵੇਂ ਟੀਮਾਂ 21 ਸਾਲਾਂ ਪਹਿਲਾਂ 1997 'ਚ ਕੋਚੀ 'ਚ ਨਹਿਰੂ ਕੱਪ ਦੇ ਦੌਰਾਨ ਆਪਸ 'ਚ ਭਿੜੀਆਂ ਸਨ। ਭਾਰਤ ਦੀ ਅੰਡਰ-16 ਟੀਮ ਨੇ ਹਾਲ ਹੀ 'ਚ ਚੀਨ ਦਾ ਦੌਰਾ ਕਰਕੇ ਚਾਰ ਦੇਸ਼ਾਂ ਦਾ ਸੱਦਾ ਟੂਰਨਾਮੈਂਟ ਖੇਡਿਆ ਸੀ।
