IND vs IRE: ਬਾਰਿਸ਼ ਦੀ ਭੇਟ ਚੜ੍ਹਿਆ ਤੀਜਾ T20, ਭਾਰਤ ਨੇ 2-0 ਨਾਲ ਜਿੱਤੀ ਸੀਰੀਜ਼

08/24/2023 12:01:04 AM

ਸਪੋਰਟਸ ਡੈਸਕ: ਲਗਾਤਾਰ ਬਾਰਿਸ਼ ਕਾਰਨ ਭਾਰਤ ਅਤੇ ਆਇਰਲੈਂਡ ਵਿਚਾਲੇ ਤੀਜਾ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਬੁੱਧਵਾਰ ਨੂੰ ਬਿਨਾ ਇਕ ਵੀ ਗੇਂਦ ਸੁੱਟੇ ਰੱਦ ਕਰ ਦਿੱਤਾ ਗਿਆ। ਇਸ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤ ਲਈ। ਸੱਟ ਤੋਂ ਉਭਰ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਅਗਵਾਈ 'ਚ ਭਾਰਤ ਨੇ ਮੀਂਹ ਪ੍ਰਭਾਵਿਤ ਪਹਿਲਾ ਮੈਚ ਡਕਵਰਥ ਲੁਈਸ ਮੈਥਡ ਦੇ ਆਧਾਰ 'ਤੇ ਦੋ ਦੌੜਾਂ ਨਾਲ ਅਤੇ ਦੂਜਾ 33 ਦੌੜਾਂ ਨਾਲ ਜਿੱਤਿਆ। 

ਇਹ ਖ਼ਬਰ ਵੀ ਪੜ੍ਹੋ - WhatsApp 'ਚ ਆ ਰਿਹੈ ਇਕ  ਹੋਰ ਨਵਾਂ ਫ਼ੀਚਰ, Meta ਦੇ CEO ਮਾਰਕ ਜ਼ੁਕਰਬਰਗ ਨੇ ਕੀਤਾ ਐਲਾਨ

ਮੀਂਹ ਕਾਰਨ ਆਖਰੀ ਟੀ-20 ਵਿਚ ਟਾਸ ਵੀ ਨਹੀਂ ਹੋ ਸਕਿਆ ਸੀ। ਕਈ ਜਾਂਚਾਂ ਤੋਂ ਬਾਅਦ, ਅੰਪਾਇਰਾਂ ਨੇ ਨਿਰਧਾਰਤ ਸ਼ੁਰੂਆਤੀ ਸਮੇਂ ਤੋਂ ਤਿੰਨ ਘੰਟੇ ਬਾਅਦ ਮੈਚ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ। ਸੱਟ ਤੋਂ ਪਰਤਣ ਵਾਲੇ ਦੋ ਤੇਜ਼ ਗੇਂਦਬਾਜ਼ਾਂ, ਬੁਮਰਾਹ ਅਤੇ ਪ੍ਰਸਿੱਧ ਕ੍ਰਿਸ਼ਨਾ ਲਈ ਸੀਰੀਜ਼ ਚੰਗੀ ਰਹੀ। ਦੋਵਾਂ ਨੇ ਦੋ ਮੈਚਾਂ ਵਿਚ ਚਾਰ-ਚਾਰ ਵਿਕਟਾਂ ਲਈਆਂ। ਇਨ੍ਹਾਂ ਦੋਵਾਂ ਦੀ ਹੁਣ 30 ਅਗਸਤ ਤੋਂ ਸ਼ੁਰੂ ਹੋ ਰਹੇ ਵਨ ਡੇਅ ਏਸ਼ੀਆ ਕੱਪ 'ਚ ਪ੍ਰੀਖਿਆ ਹੋਵੇਗੀ। 5 ਅਕਤੂਬਰ ਤੋਂ ਘਰੇਲੂ ਮੈਦਾਨ 'ਤੇ ਸ਼ੁਰੂ ਹੋਣ ਵਾਲੇ ਆਈ.ਸੀ.ਸੀ. ਵਨਡੇਅ ਵਿਸ਼ਵ ਕੱਪ ਤੋਂ ਪਹਿਲਾਂ ਬੁਮਰਾਹ ਦੀ ਫਾਰਮ ਅਤੇ ਫਿਟਨੈੱਸ ਭਾਰਤ ਲਈ ਅਹਿਮ ਹੋਵੇਗੀ। ਬੁਮਰਾਹ ਦੀ ਅਗਵਾਈ 'ਚ ਖੇਡੀ ਗਈ ਇਸ ਸੀਰੀਜ਼ ਨੇ ਨੌਜਵਾਨਾਂ ਨੂੰ ਅਗਲੇ ਮਹੀਨੇ ਚੀਨ 'ਚ ਹੋਣ ਵਾਲੇ ਏਸ਼ੀਆ ਕੱਪ ਦੀ ਤਿਆਰੀ ਕਰਨ ਦਾ ਮੌਕਾ ਦਿੱਤਾ, ਜਿੱਥੇ ਭਾਰਤ ਦੂਜੇ ਨੰਬਰ ਦੀ ਟੀਮ ਭੇਜੇਗਾ ਕਿਉਂਕਿ ਸੀਨੀਅਰ ਖਿਡਾਰੀ ਵਿਸ਼ਵ ਕੱਪ ਦੀ ਤਿਆਰੀ 'ਚ ਰੁੱਝੇ ਹੋਏ ਹਨ। ਚੀਨ 'ਚ ਟੀਮ ਦੀ ਅਗਵਾਈ ਕਰ ਰਹੇ ਰੁਤੂਰਾਜ ਗਾਇਕਵਾੜ ਨੂੰ ਵੈਸਟਇੰਡੀਜ਼ ਦੇ ਜ਼ਿਆਦਾਤਰ ਦੌਰੇ 'ਤੇ ਬਾਹਰ ਬੈਠਣ ਤੋਂ ਬਾਅਦ ਦੋ ਬੈਕ-ਟੂ-ਬੈਕ ਮੈਚਾਂ 'ਚ ਖੇਡਣ ਦਾ ਮੌਕਾ ਮਿਲਿਆ। ਉਸ ਨੇ ਐਤਵਾਰ ਨੂੰ ਭਾਰਤ ਦੀ 33 ਦੌੜਾਂ ਦੀ ਜਿੱਤ ਦੌਰਾਨ ਅਰਧ ਸੈਂਕੜਾ ਲਗਾਇਆ। 

ਇਹ ਖ਼ਬਰ ਵੀ ਪੜ੍ਹੋ - ਸ਼ਰਮਨਾਕ! ਪਹਿਲਾਂ ਵਿਦਿਆਰਥੀ ਨੂੰ ਹੋਸਟਲ 'ਚ ਕਰਵਾਈ ਨਗਨ ਪਰੇਡ ਤੇ ਫ਼ਿਰ...

ਹਾਲਾਂਕਿ, ਇਹ ਲੜੀ ਆਈ.ਪੀ.ਐੱਲ. ਸਟਾਰ ਰਿੰਕੂ ਸਿੰਘ ਦੇ ਡੈਬਿਊ ਲਈ ਵੀ ਯਾਦ ਰੱਖੀ ਜਾਵੇਗੀ, ਜੋ ਆਪਣੀ ਇਕਲੌਤੀ ਪਾਰੀ ਵਿਚ ਪ੍ਰਭਾਵ ਬਣਾਉਣ ਵਿੱਚ ਕਾਮਯਾਬ ਰਿਹਾ। ਵਨਡੇ ਫਾਰਮੈਟ ਵਿਚ ਲੋਕੇਸ਼ ਰਾਹੁਲ ਦੇ ਬੈਕਅੱਪ ਸੰਜੂ ਸੈਮਸਨ ਨੇ ਦੂਜੇ ਟੀ-20 ਵਿਚ ਵੀ ਧਮਾਕੇਦਾਰ 40 ਦੌੜਾਂ ਬਣਾਈਆਂ ਪਰ ਵਿਸ਼ਵ ਕੱਪ ਟੀਮ ਵਿਚ ਉਸ ਦੇ ਥਾਂ ਬਣਾਉਣ ਦੀਆਂ ਸੰਭਾਵਨਾਵਾਂ ਘੱਟ ਹਨ। ਸ਼ਿਵਮ ਦੂਬੇ ਨੇ ਗੇਂਦ ਅਤੇ ਬੱਲੇ ਦੋਵਾਂ ਨਾਲ ਯੋਗਦਾਨ ਪਾਇਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News