IND vs WI 1st Test: ਭਾਰਤ ਨੇ ਪਾਰੀ ਤੇ 140 ਦੌੜਾਂ ਨਾਲ ਜਿੱਤਿਆ ਮੈਚ, ਜਡੇਜਾ-ਸਿਰਾਜ ਚਮਕੇ
Saturday, Oct 04, 2025 - 01:52 PM (IST)

ਸਪੋਰਟਸ ਡੈਸਕ- ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਭਾਰਤ ਨੇ ਵੈਸਟਇੰਡੀਜ਼ ਨੂੰ ਇਕ ਪਾਰੀ ਤੇ 140 ਦੌੜਾਂ ਨਾਲ ਹਰਾਇਆ।
ਮੈਚ ਵਿਚ ਪਹਿਲਾਂ ਵੈਸਟਇੰਡੀਜ਼ ਆਪਣੀ ਪਹਿਲੀ ਪਾਰੀ 'ਚ ਖਰਾਬ ਬੱਲੇਬਾਜ਼ੀ ਕਾਰਨ 162 ਦੌੜਾਂ 'ਤੇ ਸਿਮਟ ਗਈ। ਭਾਰਤ ਲਈ ਸਿਰਾਜ ਨੇ 3 ਜਦਕਿ ਜਡੇਜਾ ਨੇ 4 ਵਿਕਟਾਂ ਲਈਆਂ। ਇਸ ਮਗਰੋਂ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ ਲੋਕੇਸ਼ ਰਾਹੁਲ, ਧਰੁਵ ਜੁਰੇਲ ਤੇ ਰਵਿੰਦਰ ਜਡੇਜਾ ਦੇ ਸੈਂਕੜਿਆਂ ਦੇ ਦਮ 'ਤੇ 448 ਦੌੜਾਂ ਬਣਾਈਆਂ ਤੇ 286 ਦੌੜਾਂ ਬੜ੍ਹਤ ਹਾਸਲ ਕੀਤੀ। ਤੀਜੇ ਦਿਨ ਖੇਡਦੇ ਹੋਏ ਵੈਸਟਇੰਡੀਜ਼ ਦੂਜੀ ਪਾਰੀ ਦੌਰਾਨ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਦੀ ਬਦੌਲਤ 162 ਦੌੜਾਂ 'ਤੇ ਸਿਮਟ ਗਈ ਤੇ ਭਾਰਤ ਇਕ ਪਾਰੀ ਤੇ 140 ਦੌੜਾਂ ਨਾਲ ਮੈਚ ਜਿੱਤ ਗਿਆ। ਵੈਸਟਇੰਡੀਜ਼ ਦੀ ਦੂਜੀ ਪਾਰੀ 'ਚ ਸਿਰਾਜ ਨੇ 4 ਤੇ ਬੁਮਰਾਹ ਨੇ 3 ਵਿਕਟਾਂ ਲਈਆਂ।