IND vs SA : ਭਾਰਤ ਅੱਗੇ 208 ਦੌਡ਼ਾਂ ਦਾ ਟੀਚਾ

01/08/2018 4:18:00 PM

ਕੇਪਟਾਊਨ (ਬਿਊਰੋ)— ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਭੁਵਨੇਸ਼ਵਰ ਕੁਮਾਰ ਨੇ ਮੇਜ਼ਬਾਨ ਟੀਮ ਦੀਆਂ 12 ਦੌੜਾਂ ਦੇ ਅੰਦਰ ਹੀ ਤਿੰਨ ਵਿਕਟਾਂ ਲੈ ਲਈਆਂ। ਹਾਲਾਂਕਿ ਇਸ ਤੋਂ ਬਾਅਦ ਕਪਤਾਨ ਫਾਫ ਡੂ ਪਲੇਸਿਸ (62) ਤੇ ਏ. ਬੀ. ਡਿਵਿਲੀਅਰਸ (65) ਨੇ ਅਰਧ ਸੈਂਕੜੇ ਲਾ ਕੇ ਟੀਮ ਦੀ ਸਥਿਤੀ ਸੰਭਾਲੀ। ਭਾਰਤ ਨੇ ਟੀ ਬ੍ਰੇਕ ਤਕ ਦੱਖਣੀ ਅਫਰੀਕਾ ਦੀਆਂ 230 ਦੌੜਾਂ 'ਤੇ 7 ਵਿਕਟਾਂ ਲੈ ਲਈਆਂ ਸਨ ਪਰ ਟੀ ਬ੍ਰੇਕ ਤੋਂ ਬਾਅਦ ਉਸ ਦੇ ਹੇਠਲੇਕ੍ਰਮ ਦੇ ਬੱਲੇਬਾਜ਼ਾਂ ਨੇ ਉਪਯੋਗੀ ਪਾਰੀਆਂ ਖੇਡ ਕੇ ਆਪਣੀ ਟੀਮ ਦਾ ਸਕੋਰ 286 ਦੌੜਾਂ 'ਤੇ ਪਹੁੰਚਾ ਦਿੱਤਾ। ਕੇਸ਼ਵ ਮਹਾਰਾਜ (35), ਰਬਾਡਾ (26) ਨੇ ਦੱਖਣੀ ਅਫਰੀਕਾ ਦਾ ਸਕੋਰ 250 ਦੇ ਪਾਰ ਪਹੁੰਚਾਇਆ। ਰਬਾਡਾ ਨੂੰ ਆਫ ਸਪਿਨਰ ਆਰ. ਅਸ਼ਵਿਨ ਨੇ ਵਿਕਟਕੀਪਰ ਸਾਹਾ ਹੱਥੋਂ ਕੈਚ ਕਰਾਇਆ। ਰਬਾਡਾ 26, ਡੇਲ ਸਟੇਨ ਅਜੇਤੂ 16 ਤੇ ਮੋਰਨੇ ਮੋਰਕਲ 2 ਦੌੜਾਂ ਬਣਾਈਆਂ। ਭਾਰਤ ਨੇ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 286 ਦੌੜਾਂ 'ਤੇ ਸਮੇਟ ਦਿੱਤੀ।

ਭੁਵੀ ਨੇ ਕੱਢਿਆ 4 ਵਿਕਟਾਂ
ਭਾਰਤ ਲਈ ਭੁਵਨੇਸ਼ਵਰ ਕੁਮਾਰ ਨੇ 87 ਦੌੜਾਂ 'ਤੇ 4 ਵਿਕਟਾਂ, ਆਫ ਸਪਿਨਰ ਆਰ. ਅਸ਼ਵਿਨ ਨੇ 21 ਦੌੜਾਂ 'ਤੇ 2 ਵਿਕਟਾਂ, ਮੁਹੰਮਦ ਸ਼ੰਮੀ ਨੇ 47 ਦੌੜਾਂ 'ਤੇ ਇਕ ਵਿਕਟ, ਜਸਪ੍ਰੀਤ ਬੁਮਰਾਹ ਨੇ 73 ਦੌੜਾਂ 'ਤੇ ਇਕ ਵਿਕਟ ਤੇ ਹਾਰਦਿਕ ਪੰਡਯਾ ਨੇ 53 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ।

ਭਾਰਤ ਦੀ ਪਹਿਲੀ ਪਾਰੀ
ਭਾਰਤ ਦੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਖਾਸ ਤੌਰ 'ਤੇ ਓਪਨਰ ਸ਼ਿਖਰ ਧਵਨ (16) ਤੇ ਕਪਤਾਨ ਵਿਰਾਟ ਕੋਹਲੀ (5) ਨੇ ਗੈਰ-ਜ਼ਿੰਮੇਵਾਰਾਨਾ ਤਰੀਕੇ ਨਾਲ ਆਪਣੀਆਂ ਵਿਕਟਾਂ ਗੁਆ ਦਿੱਤੀਆਂ। ਓਪਨਰ ਮੁਰਲੀ ਵਿਜੇ (1) ਨੇ ਵਰਨੇਨ ਫਿਲੈਂਡਰ ਦੀ ਗੇਂਦ 'ਤੇ ਡੀਨ ਐਲਗਰ ਨੂੰ ਆਸਾਨ ਕੈਚ ਦਿੱਤਾ। ਸ਼ਿਖਰ ਨੇ ਵਾਪਸੀ ਕਰ ਰਹੇ ਤੇਜ਼ ਗੇਂਦਬਾਜ਼ ਡੇਲ ਸਟੇਨ ਦੀ ਗੇਂਦ ਨੂੰ ਗੈਰ-ਜ਼ਰੂਰੀ ਸ਼ਾਟ ਮਾਰਨ ਦੀ ਕੋਸ਼ਿਸ਼ ਵਿਚ ਉੱਚਾ ਖੇਡ ਦਿੱਤਾ ਤੇ ਸਟੇਨ ਨੇ ਕੈਚ ਫੜ ਲਿਆ।

ਦੂਜੇ ਦਿਨ ਸ਼ੁਰੂਆਤ ਵਿਚ ਭਾਰਤੀ ਟੀਮ ਨੂੰ ਰੋਹਿਤ (11) ਦੇ ਰੂਪ ਵਿਚ ਚੌਥਾ ਝਟਕਾ ਲੱਗਾ। ਲੰਚ ਬਰੇਕ ਤੱਕ ਭਾਰਤ ਦਾ ਸਕੋਰ 4 ਵਿਕਟਾਂ ਉੱਤੇ 76 ਦੌਡ਼ਾਂ ਸੀ। ਉਸ ਤੋਂ ਬਾਅਦ ਅਸ਼ਵਿਨ (12), ਸਾਹਾ (0) 'ਤੇ ਚਲਦੇ ਬਣੇ। ਫਿਰ ਭੁਵੀ ਨੇ ਪੰਡਯਾ ਨੇ ਮਿਲ ਕੇ ਪਾਰੀ ਨੂੰ ਅੱਗੇ ਤੋਰਿਆ ਪਰ ਭੁਵੀ ਅਫਰੀਕੀ ਗੇਂਦਬਾਜ਼ੀ ਅੱਗੇ ਜ਼ਿਆਦਾ ਸਮਾਂ ਨਾ ਟਿੱਕ ਸਕੇ ਤੇ 25 ਦੌੜਾਂ ਬਣਾ ਕੇ ਆਊਟ ਹੋ ਗਏ। ਪੰਡਯਾ ਨੇ ਵਧੀਆ ਪਾਰੀ ਖੇਡੀ ਪਰ ਉਹ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਲਗਾਉਣ ਤੋਂ ਖੁੰਝ ਗਏ ਤੇ 93 ਦੇ ਸਕੋਰ 'ਤੇ ਮੋਰਕਲ ਦੀ ਗੇਂਦ 'ਤੇ ਡੀ ਕੌਕ ਨੂੰ ਆਪਣੇ ਕੈਚ ਦੇ ਬੈਠੇ। ਉਸ ਤੋਂ ਬਾਅਦ ਬੁਮਰਾਹ ਵੀ 2 ਦੌੜਾਂ ਬਣਾ ਕੇ ਚਲਦੇ ਬਣੇ। ਇਸ ਤਰ੍ਹਾਂ ਭਾਰਤ ਦੀ ਪਹਿਲੀ ਪਾਰੀ 209 ਦੌਡ਼ਾਂ ਉੱਤੇ ਆਲਆਊਟ ਹੋ ਗਈ ਸੀ।

ਮੀਂਹ ਦੀ ਰੁਕਾਵਟ ਕਾਰਨ ਤੀਜੇ ਦਿਨ ਦਾ ਖੇਡ ਨਹੀਂ ਹੋ ਸਕਿਆ ਸੀ।

 

ਚੌਥੇ ਦਿਨ ਦੀ ਸ਼ੁਰੂਆਤ ਵਿਚ ਹੀ ਅਫਰੀਕਾ ਨੂੰ ਪਹਿਲਾਂ 66 ਦੇ ਸਕੋਰ ਉੱਤੇ ਅਮਲਾ (4) ਤੇ ਦੂਜਾ ਰਬਾਡਾ (5) ਦੇ ਰੂਪ ਵਿਚ 2 ਵੱਡੇ ਝਟਕੇ ਲੱਗੇ। ਉਸ ਤੋਂ ਬਾਅਦ ਡੂ ਪਲੇਸੀ ਆਪਣਾ ਖਾਤਾ ਵੀ ਨਹੀਂ ਖੋਲ ਸਕੇ ਤੇ ਬੁਮਰਾਹ ਦੀ ਗੇਂਦ ਉੱਤੇ ਚਲਦੇ ਬਣੇ। ਡੀ ਕੌਕ (8), ਫਿਲੈਂਡਰ (0), ਕੇਸ਼ਵ ਮਹਾਰਾਜ (15), ਮੋਰਕੇਲ (2) ਵੀ ਜਲਦੀ ਜਲਦੀ ਆਪਣਾ ਵਿਕਟ ਦੇ ਕੇ ਚਲਦੇ ਬਣੇ ਤੇ ਸਟੇਨ ਨਾਟਆਊਟ ਰਹੇ। ਇਸ ਤਰ੍ਹਾਂ ਦੂਜੀ ਪਾਰ ਵਿਚ ਅਫਰੀਕਾ 130 ਉੱਤੇ ਆਲਆਊਟ ਹੋ ਗਏ ਤੇ ਭਾਰਤ ਅੱਗੇ 208 ਦੌਡ਼ਾਂ ਦਾ ਟੀਚਾ ਰੱਖਿਆ।

ਅਫਰੀਕਾ ਦੀ ਦੂਜੀ ਪਾਰੀ 'ਚ ਭਾਰਤ ਵਲੋਂ ਭੁਵਨੇਸ਼ਵਰ ਤੇ ਹਾਰਦਿਕ ਪੰਡਯਾ 2-2, ਬੁਮਰਾਹ ਤੇ ਸ਼ਮੀ ਨੇ 3-3 ਵਿਕਟਾਂ ਹਾਸਲ ਕੀਤੀਆਂ। ਉੱਥੇ ਹੀ ਸਪਿਨਰ ਅਸ਼ਵਿਨ ਨੂੰ ਬਿਨ੍ਹਾਂ ਕੋਈ ਵਿਕਟ ਦੇ ਪਰਤਣਾ ਪਿਆ।


Related News