IND vs SA : ਤੀਜੇ ਦਿਨ ਦੀ ਖੇਡ ਖਤਮ, ਦੱ. ਅਫਰੀਕਾ ਸਕੋਰ 17/1

Friday, Jan 26, 2018 - 09:09 PM (IST)

IND vs SA : ਤੀਜੇ ਦਿਨ ਦੀ ਖੇਡ ਖਤਮ, ਦੱ. ਅਫਰੀਕਾ ਸਕੋਰ 17/1

ਜੋਹਾਨਸਬਰਗ— ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦਾ ਆਰਖੀ ਮੈਚ ਬੁੱਧਵਾਰ ਤੋਂ ਖੇਡਿਆ ਜਾ ਰਿਹਾ ਹੈ। ਭਾਰਤ ਨੇ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤ ਦੀ ਪਹਿਲੀ ਪਾਰੀ 187 ਦੌੜਾਂ 'ਤੇ ਢੇਰ ਹੋ ਗਈ ਸੀ। ਜਵਾਬ 'ਚ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 194 ਦੌੜਾਂ 'ਤੇ ਢੇਰ ਹੋ ਗਈ ਸੀ ਤੇ 7 ਦੌੜਾਂ ਦੀ ਬੜ੍ਹਤ ਹਾਸਲ ਹੋਈ। ਦੂਜੀ ਪਾਰੀ 'ਚ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 247 ਦੌੜਾਂ ਬਣਾਈਆਂ ਤੇ ਦੱਖਣੀ ਅਫਰੀਕਾ ਸਾਹਮਣੇ ਜਿੱਤ ਲਈ 241 ਦੌੜਾਂ ਦਾ ਟੀਚਾ ਰੱਖਿਆ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਦਾ ਸਕੋਰ 17/1 ਹੈ।


Related News