IND vs SA : ਦੂਜੇ ਟੈਸਟ ਤੋਂ ਬਾਹਰ ਹੋਣ ''ਤੇ ਧਵਨ ਦਾ ਆਇਆ ਇਹ ਜਵਾਬ

01/16/2018 12:32:39 PM

ਨਵੀਂ ਦਿੱਲੀ (ਬਿਊਰੋ)- ਸੈਂਚਰੀਅਨ ਵਿਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿਚ 3 ਵੱਡੇ ਬਦਲਾਅ ਕੀਤੇ ਗਏ। ਜਿਸ ਵਿਚੋਂ ਇਕ ਬਦਲਾਅ ਰਿਹਾ ਸ਼ਿਖਰ ਧਵਨ ਦਾ। ਉਨ੍ਹਾਂ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਰੱਖਿਆ ਗਿਆ ਅਤੇ ਕੇ.ਐੱਲ. ਰਾਹੁਲ ਨੂੰ ਮੌਕਾ ਦਿੱਤਾ ਗਿਆ। ਹਾਲਾਂਕਿ ਉਹ ਵੀ ਪਹਿਲੀ ਪਾਰੀ ਵਿਚ ਕੁਝ ਕਮਾਲ ਨਾ ਕਰ ਸਕੇ ਅਤੇ 10 ਦੌਡ਼ਾਂ ਬਣਾ ਕੇ ਆਊਟ ਹੋ ਗਏ। ਖੈਰ, ਸ਼ਿਖਰ ਧਵਨ ਕਮਬੈਕ ਦੀਆਂ ਤਿਆਰੀਆਂ ਵਿਚ ਲੱਗ ਗਏ ਹਨ। ਇਸਦਾ ਖੁਲਾਸਾ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਕੀਤਾ।

ਸ਼ਿਖਰ ਬੋਲੇ- ਹਿੰਮਤ ਨਾ ਹਾਰੋਂ

ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ- ਹਿੰਮਤ ਨਾ ਹਾਰੋਂ, ਮਿਹਨਤ ਕਰੋ ਟੀਚਾ ਖੁਦ ਮਿਲ ਜਾਵੇਗਾ। ਜ਼ਿਕਰਯੋਗ ਹੈ ਕਿ ਕੇਪਟਾਉਨ ਟੈਸਟ ਦੀਆਂ ਦੋਨਾਂ ਪਾਰੀਆਂ ਵਿਚ ਕੁਲ ਮਿਲਾ ਕੇ ਉਹ 32 ਦੌਡ਼ਾਂ ਹੀ ਬਣਾ ਸਕੇ ਸਨ। ਪਹਿਲੀ ਅਤੇ ਦੂਜੀ ਪਾਰੀ ਵਿਚ ਉਨ੍ਹਾਂ ਦਾ ਸਕੋਰ 32 ਦੌਡ਼ਾਂ ਰਿਹਾ। ਇਸ ਵਜ੍ਹਾ ਨਾਲ ਉਨ੍ਹਾਂ ਦੀ ਜਗ੍ਹਾ ਵਿਰਾਟ ਕੋਹਲੀ ਨੇ ਸੈਂਚੁਰੀਅਨ ਵਿਚ ਰਾਹੁਲ ਨੂੰ ਉਤਾਰਨ ਦਾ ਫੈਸਲਾ ਕੀਤਾ।

ਮੀਡੀਆ ਉੱਤੇ ਸ਼ੇਅਰ ਤਸਵੀਰ ਵਿਚ ਸ਼ਿਖਰ ਬੱਲੇ ਨਾਲ ਵਿਖਾਈ ਦੇ ਰਹੇ ਹਨ। ਤਸਵੀਰ ਨੂੰ ਵੇਖ ਕੇ ਅਜਿਹਾ ਲੱਗ ਰਿਹਾ ਹੈ, ਜਿਵੇਂ ਉਹ ਬੱਲੇ ਤੋਂ ਪੁੱਛ ਰਹੇ ਹੋਣ ਕਿ ਅਾਖਰ ਕਿਉਂ ਰੁੱਸਿਆ ਹੋਇਆ ਹੈ।

ਸ਼ਿਖਰ ਦੇ ਇਲਾਵਾ ਭੁਵਨੇਸ਼ਵਰ ਕੁਮਾਰ ਅਤੇ ਵਿਕਟਕੀਪਰ ਬੱਲੇਬਾਜ਼ ਰਿੱਧੀਮਾਨ ਸਾਹਾ  ਦੀ ਜਗ੍ਹਾ ਇਸ਼ਾਂਤ ਸ਼ਰਮਾ ਅਤੇ ਪਾਰਥਿਵ ਪਟੇਲ ਨੂੰ ਜਗ੍ਹਾ ਦਿੱਤੀ। ਪਹਿਲੇ ਮੈਚ ਵਿਚ ਭਾਰਤ ਨੂੰ 72 ਦੌਡ਼ਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


Related News