IND vs NZ ; ਮੀਂਹ ਕਾਰਨ ਦੇਰ ਨਾਲ ਹੋਈ ਟਾਸ, ਭਾਰਤ ਨੇ ਚੁਣੀ ਗੇਂਦਬਾਜ਼ੀ, ਪਲੇਇੰਗ-11 'ਚ ਹੋਇਆ ਵੱਡਾ ਬਦਲਾਅ

Tuesday, Nov 10, 2026 - 10:35 AM (IST)

IND vs NZ ; ਮੀਂਹ ਕਾਰਨ ਦੇਰ ਨਾਲ ਹੋਈ ਟਾਸ, ਭਾਰਤ ਨੇ ਚੁਣੀ ਗੇਂਦਬਾਜ਼ੀ, ਪਲੇਇੰਗ-11 'ਚ ਹੋਇਆ ਵੱਡਾ ਬਦਲਾਅ

ਸਪੋਰਟਸ ਡੈਸਕ- ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 5 ਵਨਡੇ ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਹੈਮਿਲਟਨ ਦੇ ਸੈਡਨ ਪਾਰਕ 'ਚ ਖੇਡਿਆ ਜਾ ਰਿਹਾ ਹੈ। ਮੀਂਹ ਕਾਰਨ ਕਾਫ਼ੀ ਲੰਬੇ ਇੰਤਜ਼ਾਰ ਮਗਰੋਂ ਹੋਈ ਟਾਸ 'ਚ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਮੀਂਹ ਕਾਰਨ ਦੇਰੀ ਨਾਲ ਸ਼ੁਰੂ ਹੋਏ ਇਸ ਮੁਕਾਬਲੇ ਨੂੰ 10-10 ਓਵਰ ਛੋਟਾ ਕਰ ਦਿੱਤਾ ਗਿਆ ਹੈ ਤੇ ਦੋਵੇਂ ਪਾਰੀਆਂ 40-40 ਓਵਰ ਖੇਡਣਗੀਆਂ

ਭਾਰਤੀ ਟੀਮ 5 ਮੈਚਾਂ ਦੀ ਸੀਰੀਜ਼ 'ਚ 2-0 ਨਾਲ ਅੱਗੇ ਚੱਲ ਰਹੀ ਹੈ। ਇਸ ਤੋਂ ਪਹਿਲਾਂ ਲੜੀ ਦੇ ਪਹਿਲੇ 2 ਮੈਚਾਂ 'ਚ ਵੀ ਮੀਂਹ ਪੈਣ ਕਾਰਨ ਇਨ੍ਹਾਂ ਨੂੰ ਛੋਟਾ ਕਰਨਾ ਪਿਆ ਸੀ ਤੇ ਦੋਵੇਂ ਮੈਚਾਂ 'ਚ ਭਾਰਤ ਨੇ ਡਕਵਰਥ-ਲੁਈਸ (DLS) ਨਿਯਮ ਤਹਿਤ ਜਿੱਤ ਦਰਜ ਕੀਤੀ ਸੀ। ਇਸ ਮੈਚ 'ਚ ਭਾਰਤ ਨੇ ਕੋਈ ਬਦਲਾਅ ਨਹੀਂ ਕੀਤਾ ਤੇ ਪਿਛਲੇ ਮੈਚ ਵਾਲੀ ਪਲੇਇੰਗ-11 ਨਾਲ ਹੀ ਉਤਰਿਆ ਹੈ, ਜਦਕਿ ਜਦਕਿ ਨਿਊਜ਼ੀਲੈਂਡ ਨੇ ਬਲੇਅਰ ਟਿਕਨਰ ਦੀ ਜਗ੍ਹਾ ਮੈਥਿਊ ਫਿਸ਼ਰ ਨੂੰ ਟੀਮ 'ਚ ਸ਼ਾਮਲ ਕੀਤਾ ਹੈ।

ਭਾਰਤੀ ਪਲੇਇੰਗ-11
ਰੋਹਿਤ ਸ਼ਰਮਾ, ਸ਼ੁਭਮਨ ਗਿੱਲ (ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇ.ਐੱਲ. ਰਾਹੁਲ (ਵਿਕਟਕੀਪਰ), ਨਮਨ ਧੀਰ, ਅੰਸ਼ੁਲ ਕੰਬੋਜ, ਆਕਿਬ ਨਬੀ, ਗੁਰਨੂਰ ਬਰਾੜ, ਅਰਸ਼ਦੀਪ ਸਿੰਘ।

ਨਿਊਜ਼ੀਲੈਂਡ ਪਲੇਇੰਗ 11
ਵਿਲ ਯੰਗ, ਟਿਮ ਸੇਈਫਰਟ, ਹੈਨਰੀ ਨਿਕਲਸ, ਡੈਰਿਲ ਮਿਚਲ, ਟੌਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਿਚਲ ਸੈਂਟਨਰ (ਕਪਤਾਨ), ਨੇਥਨ ਸਮਿਥ, ਕਾਇਲ ਜੈਮੀਸਨ, ਜੈਕਬ ਡਫੀ, ਮੈਥਿਊ ਫਿਸ਼ਰ।


author

Harpreet SIngh

Content Editor

Related News