IND vs NZ : ਭਾਰਤੀ ਤੇਜ਼ ਗੇਂਦਬਾਜ਼ਾਂ ਦੇ ਨਾਲ ਸਪਿਨਰਾਂ ’ਤੇ ਵੀ ਦੇਣਾ ਪਵੇਗਾ ਧਿਆਨ : ਹੈਨਰੀ ਨਿਕੋਲਸ

Wednesday, May 26, 2021 - 05:34 PM (IST)

IND vs NZ : ਭਾਰਤੀ ਤੇਜ਼ ਗੇਂਦਬਾਜ਼ਾਂ ਦੇ ਨਾਲ ਸਪਿਨਰਾਂ ’ਤੇ ਵੀ ਦੇਣਾ ਪਵੇਗਾ ਧਿਆਨ : ਹੈਨਰੀ ਨਿਕੋਲਸ

ਸਪੋਰਟਸ ਡੈਸਕ : ਨਿਊਜ਼ੀਲੈਂਡ ਦੇ ਬੱਲੇਬਾਜ਼ ਹੈਨਰੀ ਨਿਕੋਲਸ ਨੇ ਭਾਰਤੀ ਤੇਜ਼ ਗੇਂਦਬਾਜ਼ਾਂ ਨੂੰ ਸਮਰੱਥਾ ਦੇ ਮਾਮਲੇ ’ਚ ਆਪਣੇ ਦੇਸ਼ ਦੇ ਵਿਸ਼ਵ ਪੱਧਰੀ ਸਵਿੰਗ ਗੇਂਦਬਾਜ਼ਾ ਦੇ ਬਰਾਬਰ ਦੱਸਦਿਆਂ ਕਿਹਾ ਕਿ ਵਿਸ਼ਵ ਕ੍ਰਿਕਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ’ਚ ਉਨ੍ਹਾਂ ਨੂੰ ਰਵੀਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ ਦੀ ਸਪਿਨ ਗੇਂਦਬਾਜ਼ਾਂ ਦੀ ਜੋੜੀ ਤੋਂ ਹੋਣ ਵਾਲੇ ਖਤਰੇ ਨੂੰ ਲੈ ਕੇ ਜ਼ਿਆਦਾ ਫਿਕਰ ਹੈ। ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਡਬਲਯੂ. ਟੀ. ਸੀ. ਦੇ ਪਹਿਲੇ ਫਾਈਨਲ ’ਚ ਸਾਊਥੰਪਟਨ ਦੇ ਐਜਿਸ ਬਾਉਲ ਮੈਦਾਨ ’ਤੇ ਭਿੜਨਗੀਆਂ। ਇਸ ਦੀ ਪਿੱਚ ਆਮ ਤੌਰ ’ਤੇ ਸਪਿਨਰਾਂ ਦੇ ਲਈ ਮਦਦਗਾਰ ਹੁੰਦੀ ਹੈ। ਟੈਸਟ ’ਚ ਸ਼ਾਨਦਾਰ ਲੈਅ ’ਚ ਚੱਲ ਰਹੇ ਬਲੈਕ ਕੈਪਸ (ਨਿਊਜ਼ੀਲੈਂਡ ਦੀ ਪੁਰਸ਼ ਕ੍ਰਿਕਟ ਟੀਮ) ਦੇ ਇਸ ਖਿਡਾਰੀ ਨੇ ਆਪਣੀ ਇੰਟਰਵਿਊ ’ਚ ਕਿਹਾ ਕਿ ਭਾਰਤ ਕੋਲ ਬਹੁਤ ਵਧੀਆ ਤੇਜ਼ ਹਮਲਾ ਹੈ ਤੇ ਉਨ੍ਹਾਂ ਕੋਲ ਅਸ਼ਵਿਨ ਤੇ ਜਡੇਜਾ ਵਰਗੇ ਤਜਰਬੇਕਾਰ ਸਪਿਨਰ ਵੀ ਹਨ। ਉਹ ਦੁਨੀਆ ਭਰ ’ਚ ਚੰਗੀ ਕ੍ਰਿਕਟ ਖੇਡੇ ਹਨ ਤੇ ਉਨ੍ਹਾਂ ਦੀ ਗੇਂਦਬਾਜ਼ੀ ਸ਼ਾਨਦਾਰ ਹੈ।

ਜੇ ਸੱਟ ਦੀ ਕੋਈ ਸ਼ਿਕਾਇਤ ਨਹੀਂ ਹੋਈ ਤਾਂ 18 ਜੂਨ ਤੋਂ ਸ਼ੁਰੂ ਹੋਣ ਵਾਲੇ ਇਸ ਮੁਕਾਬਲੇ ਲਈ ਭਾਰਤੀ ਟੀਮ ਤੇਜ਼ ਗੇਂਦਬਾਜ਼ੀ ’ਚ ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ ਤੇ ਮੁਹੰਮਦ ਸ਼ੰਮੀ ਦੀ ਤਿਕੜੀ ਨਾਲ ਉਤਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜਸਪ੍ਰੀਤ ਬੁਮਰਾਹ ਤੇ ਇਸ਼ਾਂਤ ਸ਼ਰਮਾ ਦੇ ਨਾਲ ਮੁਹੰਮਦ ਸ਼ੰਮੀ ਨੇ ਪਿਛਲੇ ਕੁਝ ਸਾਲਾਂ ’ਚ ਆਪਣੇ ਹੁਨਰ ਦਾ ਲੋਹਾ ਮੰਨਵਾਇਆ ਹੈ, ਜੋ ਸਾਡੇ ਤੇਜ਼ ਗੇਂਦਬਾਜ਼ਾਂ (ਟ੍ਰੇਂਟ ਬੋਲ, ਟਿਮ ਸਾਊਥੀ ਤੇ ਨੀਲ ਵੈਗਨਰ) ਦੇ ਬਰਾਬਰ ਹਨ। ਸਾਨੂੰ ਆਪਣੇ ਗੇਂਦਬਾਜ਼ਾਂ ’ਤੇ ਅਸਲ ’ਚ ਮਾਣ ਹੈ। ਨਿਊਜ਼ੀਲੈਂਡ ਦੇ ਲਈ 37 ਟੈਸਟਾਂ ’ਚ 43 ਦੀ ਔਸਤ ਨਾਲ ਦੌੜਾਂ ਬਣਾਉਣ ਵਾਲੇ 29 ਸਾਲ ਦੇ ਇਸ ਬੱਲੇਬਾਜ਼ ਨੇ ਕਿਹਾ ਕਿ ਅਜਿਹੀ ਹਾਲਤ ’ਚ ਜੇ ਤੁਸੀਂ ਉਸ ਤਰ੍ਹਾਂ ਦੀ ਗੇਂਦਬਾਜ਼ੀ ਦਾ ਸਾਹਮਣਾ ਕਰ ਰਹੇ ਹੋ ਤਾਂ ਇਹ ਇਕ ਰੋਮਾਂਚਕ ਚੁਣੌਤੀ ਹੈ।

ਇਕ ਟੀਮ ਦੇ ਤੌਰ ’ਤੇ ਸਾਨੂੰ ਉਮੀਦ ਹੈ ਕਿ ਇਹ ਮੁਸ਼ਕਿਲ ਹੋਵੇਗਾ ਪਰ ਅਸੀਂ ਚੁਣੌਤੀ ਲਈ ਤਿਆਰ ਹਾਂ। ਟੀਮ ਦੇ ਉਨ੍ਹਾਂ ਦੇ ਸਾਥੀ ਡੇਵੋਨ ਕਾਨਵੇ ਨੇ ਅਭਿਆਸ ਦੌਰਾਨ ਪਿੱਚ ’ਤੇ ਮਿੱਟੀ ਦਾ ਬੁਰਾਦਾ ਪਾਇਆ ਸੀ ਤੇ ਨਿਕੋਲਸ ਨੇ ਉਨ੍ਹਾਂ ਦੀ ਇਸ ਰਣਨੀਤੀ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਇਕ ‘ਵੱਖਰੇ ਸਥਾਨ’ ਉਤੇ ਖੇਡਣਗੇ, ਜਿਥੇ ਸਪਿਨਰਾਂ ਨੂੰ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇੰਗਲੈਂਡ ਆਉਣ ਤੋਂ ਪਹਿਲਾਂ ਅਸੀਂ ਕੈਂਪ ’ਚ ਇਹੀ ਪ੍ਰਯੋਗ ਕੀਤਾ ਸੀ। ਇਸ ਤੋਂ ਪਹਿਲਾਂ ਜ਼ਿਆਦਾ ਸਪਿਨ ਲੈਣ ਵਾਲੀਆਂ ਗੇਂਦਾਂ ਖਿਲਾਫ ਅਭਿਆਸ ਕਰਨ ’ਚ ਸਫਲ ਰਹੇ। ਇਸ ਲਈ ਰਾਖਵੇਂ ਸਥਾਨ ’ਤੇ ਖੇਡਦੇ ਹੋਏ ਸਾਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿ ਉਥੇ ਕ੍ਰਿਕਟ ਕਿਵੇਂ ਹੋਵੇਗੀ। ਸਾਨੂੰ ਇਸ ਦੇ ਨਾਲ ਹੀ ਅਸ਼ਵਿਨ ਤੇ ਰਵੀ ਜਡੇਜਾ ਦੀ ਗੇਂਦਬਾਜ਼ੀ ਦੇ ਖਿਲਾਫ ਤਿਆਰ ਰਹਿਣ ਦੀ ਲੋੜ ਹੈ। ਨਿਕੋਲਸ ਨਿਊਜ਼ੀਲੈਂਡ ਦੀ ਉਸ ਟੀਮ ਦਾ ਹਿੱਸਾ ਸੀ, ਜਿਸ ਨੇ 2020 ਦੀ ਸ਼ੁਰੂਆਤ ’ਚ ਦੋ ਘਰੇਲੂ ਟੈਸਟਾਂ ’ਚ ਭਾਰਤ ਨੂੰ ਤਿੰਨ ਦਿਨਾਂ ਦੇ ਅੰਦਰ ਹਰਾ ਦਿੱਤਾ। ਟੀਮ ਨੂੰ ਡਬਲਯੂ. ਟੀ. ਸੀ. ਦੇ ਫਾਈਨਲ ’ਚ ਇਸ ਨਾਲ ਆਤਮਵਿਸ਼ਵਾਸ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਇਕ ਰੋਮਾਂਚਕ ਚੁਣੌਤੀ ਹੈ ਕਿਉਂਕਿ ਆਖਿਰਕਾਰ ਅਸੀਂ ਵੱਖਰੇ ਸਥਾਨ ’ਤੇ ਟੈਸਟ ਮੈਚ ਖੇਡਾਂਗੇ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਲਈ ਹਾਲਾਤ ਇਕੋ ਜਿਹੇ ਹੋਣਗੇ।

ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਇਕ ਸੈਸ਼ਨ (2019-20) 2-0 ਨਾਲ ਹਰਾਇਆ ਪਰ ਅਸੀਂ ਜਾਣਦੇ ਹਾਂ ਤੇ ਸਵੀਕਾਰਦੇ ਹਾਂ ਕਿ ਇਹ ਇਕ ਵੱਖਰੀ ਤਰ੍ਹਾਂ ਦੀ ਚੁਣੌਤੀ ਹੈ। ਇਕ ਸਮੂਹ ਦੇ ਤੌਰ ’ਤੇ ਅਸੀਂ ਭਾਰਤ ਖਿਲਾਫ਼ ਉਸ ਸੀਰੀਜ਼ ’ਚ ਜਿੱਤ ਨਾਲ ਸਾਡਾ ਆਤਮਵਿਸ਼ਵਾਸ ਬਹੁਤ ਵਧਿਆ ਹੈ। ਜ਼ਾਹਿਰ ਹੈ ਕਿ ਨੰਬਰ ਇਕ ਤੇ ਦੋ ਦਾ ਫਾਈਨਲ ਖੇਡਣਾ ਵੀ ਚੁਣੌਤੀ ਹੈ। ਪਿਛਲੇ ਤਿੰਨ ਟੈਸਟ (ਚਾਰ ਪਾਰੀਆਂ) ’ਚ ਦੋ ਸੈਂਕੜੇ ਤੇ ਇਕ ਅਰਧ ਸੈਂਕੜਾ ਲਾਉਣ ਵਾਲੇ ਨਿਕੋਲਸ ਨੇ ਕਿਹਾ ਕਿ ਇਹ ਚੰਗਾ ਹੈ ਕਿ ਮੈਂ ਕੁਝ ਵੱਡੀਆਂ ਪਾਰੀਆਂ ਖੇਡ ਸਕਿਆ। ਇਸ ਤੋਂ ਇਕ ਸੈਸ਼ਨ ਪਹਿਲਾਂ ਵੀ ਮੈਂ ਵਧੀਆ ਖੇਡ ਰਿਹਾ ਸੀ ਪਰ ਉਸ ਨੂੰ ਵੱਡੀ ਪਾਰੀ ’ਚ ਬਦਲਣ ’ਚ ਨਾਕਾਮ ਰਿਹਾ ਸੀ। ਪਿੱਚ ’ਤੇ ਥੋੜ੍ਹਾ ਸਮਾਂ ਬਿਤਾਉਣ ਤੋਂ ਬਾਅਦ ਮੇਰੀ ਕੋਸ਼ਿਸ਼ ਲੰਮੀ ਪਾਰੀ ਖੇਡਣ ਦੀ ਹੁੰਦੀ ਹੈ। ਗਰਮੀਆਂ ਦੇ ਸੈਸ਼ਨ ’ਚ ਕੁਝ ਪਾਰੀਆਂ ’ਚ ਅਜਿਹਾ ਕਰਨ ਦੀ ਖੁਸ਼ੀ ਹੈ। ਕੁਝ ਟੈਸਟ ਮੈਚਾਂ ’ਚ ਜਿੱਤ ਨਾਲ ਉਸ ਨੂੰ ਚੰਗਾ ਯੋਗਦਾਨ ਮੰਨਿਆ ਜਾਵੇਗਾ।


author

Manoj

Content Editor

Related News