IND vs ENG Warm Up Match : ਮੀਂਹ ਕਾਰਨ ਇਕ ਵੀ ਗੇਂਦ ਖੇਡੇ ਬਿਨਾ ਰੱਦ ਹੋਇਆ ਮੈਚ
Saturday, Sep 30, 2023 - 06:52 PM (IST)
![IND vs ENG Warm Up Match : ਮੀਂਹ ਕਾਰਨ ਇਕ ਵੀ ਗੇਂਦ ਖੇਡੇ ਬਿਨਾ ਰੱਦ ਹੋਇਆ ਮੈਚ](https://static.jagbani.com/multimedia/2023_9image_18_51_127861316matchcanceled.jpg)
ਸਪੋਰਟਸ ਡੈਸਕ- ਪਿਛਲੇ 4 ਹਫਤਿਆਂ 'ਚ ਟੀਮ ਇੰਡੀਆ ਬੈਂਗਲੁਰੂ ਤੋਂ ਕੋਲੰਬੋ, ਪੱਲੇਕੇਲੇ, ਵਾਪਸ ਕੋਲੰਬੋ, ਮੋਹਾਲੀ, ਇੰਦੌਰ ਅਤੇ ਰਾਜਕੋਟ ਤੋਂ ਹੁੰਦੀ ਹੋਈ ਗੁਹਾਟੀ ਪਹੰਚੀ ਪਹੁੰਚੀ ਪਰ ਇੰਗਲੈਂਡ ਖਿਲਾਫ ਉਨ੍ਹਾਂ ਦਾ ਅਭਿਆਸ ਮੈਚ ਮੀਂਹ ਕਾਰਨ ਰੱਦ ਹੋ ਗਿਆ। ਟੀਮ ਇੰਡੀਆ ਨੂੰ ਆਪਣੀ ਕ੍ਰਿਕਟ ਵਿਸ਼ਵ ਕੱਪ ਮੁਹਿੰਮ ਦਾ ਪਹਿਲਾ ਅਭਿਆਸ ਮੈਚ ਇੰਗਲੈਂਡ ਖਿਲਾਫ ਖੇਡਣਾ ਸੀ। ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਖਿਡਾਰੀਆਂ ਨੇ ਟਰੇਨਿੰਗ ਸੈਸ਼ਨ ਦਾ ਆਯੋਜਨ ਵੀ ਕੀਤਾ ਸੀ, ਜਿਸ 'ਚ ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਆਰ ਅਸ਼ਵਿਨ ਅਤੇ ਸ਼ਾਰਦੁਲ ਠਾਕੁਰ ਨੇ ਹਿੱਸਾ ਲਿਆ ਸੀ। ਹਾਲਾਂਕਿ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਟਾਸ ਤੋਂ ਤੁਰੰਤ ਬਾਅਦ ਮੀਂਹ ਸ਼ੁਰੂ ਹੋ ਗਿਆ, ਜਿਸ ਕਾਰਨ ਮੈਚ ਸ਼ੁਰੂ ਨਹੀਂ ਹੋ ਸਕਿਆ। ਰੁਕ-ਰੁਕ ਕੇ ਮੀਂਹ ਪਿਆ ਜਿਸ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ।
ਟੀਮਾਂ
ਇੰਗਲੈਂਡ: ਡੇਵਿਡ ਮਲਾਨ, ਹੈਰੀ ਬਰੂਕ, ਜੌਨੀ ਬੇਅਰਸਟੋ, ਜੋ ਰੂਟ, ਬੇਨ ਸਟੋਕਸ, ਜੋਸ ਬਟਲਰ (ਵਿਕਟਕੀਪਰ/ਕਪਤਾਨ), ਮੋਇਨ ਅਲੀ, ਸੈਮ ਕੁਰੇਨ, ਆਦਿਲ ਰਾਸ਼ਿਦ, ਕ੍ਰਿਸ ਵੋਕਸ, ਮਾਰਕ ਵੁੱਡ, ਲਿਆਮ ਲਿਵਿੰਗਸਟੋਨ, ਡੇਵਿਡ ਵਿਲੀ, ਰੀਸ ਟੋਪਲੇ, ਗਸ ਐਟਕਿੰਸਨ.
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਮੁਹੰਮਦ ਸ਼ੰਮੀ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਸ਼ਾਰਦੁਲ ਠਾਕੁਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ