IND VS ENG: ਚੌਥੇ ਟੈਸਟ ਲਈ ਭਾਰਤੀ ਟੀਮ ’ਚ ਹੋ ਸਕਦੇ ਹਨ ਇਹ ਬਦਲਾਅ

Saturday, Feb 27, 2021 - 01:31 PM (IST)

IND VS ENG: ਚੌਥੇ ਟੈਸਟ ਲਈ ਭਾਰਤੀ ਟੀਮ ’ਚ ਹੋ ਸਕਦੇ ਹਨ ਇਹ ਬਦਲਾਅ

ਨਵੀਂ ਦਿੱਲੀ : ਭਾਰਤੀ ਟੀਮ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿਚ ਇੰਗਲੈਂਡ ਤੋਂ 2-1 ਨਾਲ ਅੱਗੇ ਹੈ। ਉਥੇ ਹੀ ਅਹਿਮਦਾਬਾਦ ਵਿਚ ਖੇਡੇ ਗਏ ਤੀਜੇ ਟੈਸਟ ਮੈਚ ਵਿਚ ਭਾਰਤੀ ਟੀਮ ਨੇ ਮਹਿਮਾਨ ਟੀਮ ਨੂੰ 10 ਵਿਕਟਾਂ ਨਾਲ ਹਰਾਇਆ। ਹੁਣ ਚੌਥਾ ਟੈਸਟ ਆਪਣੇ ਨਾਮ ਕਰਕੇ ਭਾਰਤ ਕੋਲ ਸੀਰੀਜ਼ ਜਿੱਤਣ ਦਾ ਸ਼ਾਨਦਾਰ ਮੌਕਾ ਹੈ। ਚੌਥੇ ਮੁਕਾਬਲੇ ਲਈ ਟੀਮ ਵਿਚ ਕੁੱਝ ਬਦਲਾਅ ਵੀ ਹੋ ਸਕਦੇ ਹਨ। ਦਰਅਸਲ ਕਈ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੂੰ ਅਜੇ ਤੱਕ ਸੀਰੀਜ਼ ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ ਅਤੇ ਅਜਿਹੇ ਵਿਚ ਉਨ੍ਹਾਂ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ’ਚ ਫਿਲਹਾਲ ਪ੍ਰਵਾਸੀ ਭਾਰਤੀ ਵੋਟਰਾਂ ਨੂੰ ਨਹੀਂ ਮਿਲੇਗੀ ਡਾਕ ਵੋਟਿੰਗ ਦੀ ਸਹੂਲਤ

ਕੇ.ਐਲ. ਰਾਹੁਲ ਨੂੰ ਆਸਟ੍ਰੇਲੀਆ ਵਿਚ ਸੱਟ ਕਾਰਨ ਮੌਕਾ ਨਹੀਂ ਮਿਲਿਆ ਸੀ, ਉਥੇ ਹੀ ਇਸ ਸੀਰੀਜ਼ ਵਿਚ ਅਜੇ ਤੱਕ ਉਨ੍ਹਾਂ ਨੇ ਇਕ ਵੀ ਮੁਕਾਬਲਾ ਨਹੀਂ ਖੇਡਿਆ ਹੈ।  ਉਨ੍ਹਾਂ ਨੂੰ ਸੀਰੀਜ਼ ਲਈ ਭਾਰਤੀ ਟੀਮ ਵਿਚ ਸ਼ਾਮਲ ਜ਼ਰੂਰ ਕੀਤਾ ਗਿਆ ਸੀ ਪਰ ਪਲੇਇੰਗ ਇਲੈਵਨ ਵਿਚ ਮੌਕਾ ਨਹੀਂ ਮਿਲਿਆ। ਭਾਰਤੀ ਟੀਮ ਲਈ ਓਪਨਿੰਗ ਕਰ ਰਹੇ ਬੱਲੇਬਾਜ਼ ਸ਼ੁਭਮਨ ਗਿੱਲ ਦੀ ਪਰਫਾਰਮੈਂਸ ਪਿਛਲੇ 2 ਮੁਕਾਬਲਿਆਂ ਵਿਚ ਚੰਗੀ ਨਹੀਂ ਰਹੀ। ਗਿੱਲ ਇਨ੍ਹਾਂ ਦੋਵਾਂ ਮੁਕਾਬਲਿਆਂ ਵਿਚ ਫਲਾਪ ਰਹੇ ਹਨ। ਅਜਿਹੇ ਵਿਚ ਸ਼ੁਭਮਨ ਗਿੱਲ ਦੀ ਜਗ੍ਹਾ ਭਾਰਤੀ ਟੀਮ ਵਿਚ ਕੇ.ਐਲ. ਰਾਹੁਲ ਨੂੰ ਮੌਕਾ ਦਿੱਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਚੌਥੀ ਵਾਰ ਦਾਦੀ ਬਣ ਕੇ ਕਾਫ਼ੀ ਖ਼ੁਸ਼ ਹੈ ਸ਼ਰਮਿਲਾ ਟੈਗੋਰ, ਇਸ ਕਾਰਨ ਅਜੇ ਤੱਕ ਨਹੀਂ ਦੇਖੀ ਤੀਜੇ ਪੋਤੇ ਦੀ ਸ਼ਕਲ

ਜਸਪ੍ਰੀਤ ਬੁਮਰਾਹ ਦੀ ਜਗ੍ਹਾ ਇਸ ਮੁਕਾਬਲੇ ਵਿਚ ਸਿਰਾਜ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਦਰਅਸਲ ਅਹਿਮਦਾਬਾਦ ਦੇ ਮੋਟੇਰਾ ਵਿਚ ਤੀਜੇ ਮੈਚ ਵਿਚ ਬੁਮਰਾਹ ਅਤੇ ਇਸ਼ਾਂਤ ਨੇ ਸਿਰਫ਼ 11 ਓਪਰ ਪਾਏ ਸਨ। ਬਾਕੀ ਕੰਮ ਸਪਿਨਰ ਨੇ ਹੀ ਕਰ ਦਿੱਤਾ। ਅਜਿਹੇ ਵਿਚ ਹੋ ਸਕਦਾ ਹੈ ਕਿ ਬੁਮਰਾਹ ਨੂੰ ਇਸ ਟੈਸਟ ਵਿਚ ਆਰਾਮ ਦਿੱਤਾ ਜਾਏ ਅਤੇ ਉਨ੍ਹਾਂ ਦੀ ਜਗ੍ਹਾ ਸਿਰਾਜ ਪਲੇਇੰਗ ਇਲੈਵਨ ਵਿਚ ਹੋਵੇ।

ਇਹ ਵੀ ਪੜ੍ਹੋ: PM ਮੋਦੀ ਦੇ ਨਾਮ ਇਕ ਹੋਰ ਅੰਤਰਰਾਸ਼ਟਰੀ ਐਵਾਰਡ, ਵਾਤਾਵਰਣ ’ਚ ਉਨ੍ਹਾਂ ਦੇ ਯੋਗਦਾਨ ਦੀ ਮੁਰੀਦ ਹੋਈ ਦੁਨੀਆ

ਕੁਲਦੀਪ ਯਾਦਵ ਨੂੰ ਕਾਫ਼ੀ ਸਮੇਂ ਬਾਅਦ ਦੂਜੇ ਟੈਸਟ ਮੈਚ ਵਿਚ ਮੌਕਾ ਦਿੱਤਾ ਗਿਆ ਸੀ ਪਰ ਉਨ੍ਹਾਂ ਤੋਂ ਜ਼ਿਆਦਾ ਗੇਂਦਬਾਜ਼ੀ ਨਹੀਂ ਕਰਾਈ ਗਈ ਸੀ। ਹਾਲਾਂਕਿ ਉਨ੍ਹਾਂ ਨੇ ਫਿਰ ਵੀ 2 ਵਿਕਟਾਂ ਲਈਆਂ। ਉਥੇ ਹੀ ਤੀਜੇ ਟੈਸਟ ਮੈਚ ਵਿਚੋਂ ਇਕ ਵਾਰ ਫਿਰ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਤੀਜੇ ਟੈਸਟ ਵਿਚ ਅਹਿਮਦਾਬਾਦ ਦੀ ਪਿੱਚ ’ਤੇ ਗੇਂਦ ਟਰਨ ਲੈ ਰਹੀ ਸੀ ਅਤੇ ਵਾਸ਼ਿੰਗਟਨ ਸੁੰਦਰ ਤੋਂ ਜ਼ਿਆਦਾ ਗੇਂਦਬਾਜ਼ੀ ਨਹੀਂ ਕਰਾਈ ਗਈ ਸੀ। ਅਜਿਹੇ ਵਿਚ ਕਿਆਸ ਲਗਾਏ ਜਾ ਰਹੇ ਹਨ ਕਿ ਕੁਲਦੀਪ ਯਾਦਵ ਨੂੰ ਚੌਥੇ ਟੈਸਟ ਲਈ ਪਲੇਇੰਗ ਇਲੈਵਨ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

cherry

Content Editor

Related News