CWC 2019 : ਇਸ ਮਾਮਲੇ ''ਚ ਵਿਰਾਟ ਕੋਹਲੀ ਨੇ ਕੀਤੀ ਸਮਿਥ ਦੀ ਬਰਾਬਰੀ

07/01/2019 4:21:14 AM

ਨਵੀਂ ਦਿੱਲੀ— ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਐਤਵਾਰ ਨੂੰ ਬਰਮਿੰਘਮ 'ਚ ਇੰਗਲੈਂਡ ਵਿਰੁੱਧ ਕ੍ਰਿਕਟ ਵਿਸ਼ਵ ਕੱਪ ਮੈਚ 'ਚ ਅਨੋਖਾ ਵਿਸ਼ਵ ਰਿਕਾਰਡ ਬਣਾਇਆ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਕ ਵਿਸ਼ਵ ਕੱਪ ਵਿਚ ਲਗਾਤਾਰ 5 ਅਰਧ ਸੈਂਕੜੇ ਬਣਾਉਣ ਦੇ ਆਸਟਰੇਲੀਆ ਦੇ ਸਟੀਵ ਸਮਿਥ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਸਮਿਥ ਨੇ 2015 ਵਿਚ ਪਿਛਲੇ ਵਿਸ਼ਵ ਕੱਪ ਵਿਚ ਲਗਾਤਾਰ 5 ਅਰਧ ਸੈਂਕੜੇ ਬਣਾਏ ਸਨ ਤੇ ਹੁਣ ਇਸ ਵਿਸ਼ਵ ਕੱਪ ਵਿਚ ਵਿਰਾਟ ਨੇ ਲਗਾਤਾਰ ਪੰਜ ਅਰਧ ਸੈਂਕੜੇ ਬਣਾ ਦਿੱਤੇ ਹਨ। ਵਿਰਾਟ ਨੇ ਇੰਗਲੈਂਡ ਵਿਰੁੱਧ ਮੁਕਾਬਲੇ ਵਿਚ 66 ਦੌੜਾਂ ਬਣਾ ਕੇ ਇਹ ਉਪਲੱਬਧੀ ਆਪਣੇ ਨਾਂ ਕੀਤੀ। ਵਿਰਾਟ ਇਸ ਤੋਂ ਪਹਿਲਾਂ ਪਾਕਿਸਤਾਨ ਵਿਰੁੱਧ 82, ਪਾਕਿਸਤਾਨ ਵਿਰੁੱਧ 77, ਅਫਗਾਨਿਸਤਾਨ ਵਿਰੁੱਧ 67 ਤੇ ਵੈਸਟਇੰਡੀਜ਼ ਵਿਰੁੱਧ 72 ਦੌੜਾਂ ਬਣਾ ਚੁੱਕਾ ਸੀ। ਵਿਰਾਟ ਦੇ ਕਰੀਅਰ ਦਾ ਇਹ 54ਵਾਂ ਅਰਧ ਸੈਂਕੜਾ ਸੀ। ਉਹ ਵਿਸ਼ਵ ਕੱਪ 'ਚ ਲਗਾਤਾਰ ਪੰਜ ਮੈਚਾਂ 'ਚ ਅਰਧ ਸੈਂਕੜਾ 50+ ਦੌੜਾਂ ਬਣਾਉਣ ਵਾਲੇ ਪਹਿਲੇ ਕਪਤਾਨ ਵੀ ਬਣੇ।

PunjabKesari
ਵਿਰਾਟ ਕੋਹਲੀ ਨੇ 66 ਦੌੜਾਂ ਬਣਾਉਣ ਦੇ ਲਈ 76 ਗੇਂਦਾਂ ਦਾ ਸਾਹਮਣਾ ਕੀਤਾ, ਜਿਸ 'ਚ 7 ਚੌਕੇ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਇੰਗਲੈਂਡ ਨੇ ਇਸ ਮੈਚ 'ਚ ਭਾਰਤ ਨੂੰ 31 ਦੌੜਾਂ ਨਾਲ ਹਰਾ ਦਿੱਤਾ ਤੇ ਨਾਲ ਹੀ ਇੰਗਲੈਂਡ ਨੇ ਸੈਮੀਫਾਈਨਲ 'ਚ ਜਗ੍ਹਾਂ ਬਣਾਉਣ ਦੇ ਲਈ ਆਪਣੀਆਂ ਉਮੀਦਾਂ ਕਾਇਮ ਰੱਖੀਆਂ ਹਨ। ਇੰਗਲੈਂਡ ਨੇ ਭਾਰਤ ਨੂੰ ਹਰਾ ਕੇ ਉਸਦਾ ਜੇਤੂ ਰੱਥ ਰੋਕ ਦਿੱਤਾ। ਭਾਰਤ ਨੇ ਵਿਸ਼ਵ ਕੱਪ 'ਚ ਆਪਣੇ ਲਗਾਤਾਰ 6 ਮੈਚ ਜਿੱਤੇ ਸਨ।


Gurdeep Singh

Content Editor

Related News