ਟੀ20 ''ਚ ਧੋਨੀ ਸਿਰਫ ਪੰਤ ਲਈ ਜਗ੍ਹਾਂ ਬਣਾਉਣਾ ਚਾਹੁੰਦੈ ਸਨ : ਕੋਹਲੀ

11/02/2018 1:14:19 AM

ਤਿਰੁਵਨੰਤਪੁਰਮ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਵਿੰਡੀਜ਼ 'ਤੇ ਜਿੱਤ ਤੋਂ ਬਾਅਦ ਕਿਹਾ ਕਿ ਮਹਿੰਦਰ ਸਿੰਘ ਧੋਨੀ ਵਨ ਡੇ ਟੀਮ ਦਾ ਅਹਿਮ ਹਿੱਸਾ ਬਣੇ ਰਹਿਣਗੇ ਤੇ ਇਸ ਅਨੁਭਵੀ ਵਿਕਟਕੀਪਰ ਬੱਲੇਬਾਜ਼ ਨੇ ਯੁਵਾ ਰਿਸ਼ਭ ਪੰਤ ਦੇ ਲਈ ਜਗ੍ਹਾਂ ਬਣਾਉਣ ਦੇ ਮੱਦੇਨਜ਼ਰ ਆਗਾਮੀ ਟੀ20 'ਚ ਨਹੀਂ ਖੇਡਣ ਦਾ ਫੈਸਲਾ ਕੀਤਾ ਹੈ। ਕੋਹਲੀ ਨੇ ਭਾਰਤ ਨੂੰ ਘਰੇਲੂ ਧਰਤੀ 'ਤੇ ਇਕ ਹੋਰ ਸੀਰੀਜ਼ 'ਚ ਜਿੱਤ ਹਾਸਲ ਕਰਵਾਉਣ ਤੋਂ ਬਾਅਦ ਕਿਹਾ ਜੇਕਰ ਮੈਂ ਗਲਤ ਨਹੀਂ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਚੋਣਕਾਰ ਪਹਿਲਾਂ ਹੀ ਇਸ ਨੂੰ ਸਪੱਸ਼ਟ ਕਰ ਚੁੱਕੇ ਹਨ। ਪਹਿਲੀ ਗੱਲ- ਉਨ੍ਹਾਂ ਨਾਲ ਗੱਲ ਹੋ ਚੁੱਕੀ ਹੈ। ਇਸ ਲਈ ਮੈਨੂੰ ਕੋਈ ਕਾਰਨ ਨਹੀਂ ਦਿਖਦਾ ਕਿ ਮੈਨੂੰ ਇੱਥੇ ਬੈਠ ਕੇ ਇਹ ਸਭ ਸਮਝਣਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਜੋ ਕੁਝ ਹੋਇਆ ਸੀ, ਚੋਣਕਾਰ ਉਹ ਸਭ ਕੁਝ ਦੱਸ ਚੁੱਕੇ ਹਨ। 
ਉਨ੍ਹਾਂ ਨੇ ਕਿਹਾ ਮੈਂ ਇਸ ਗੱਲਬਾਤ ਦਾ ਹਿੱਸਾ ਨਹੀਂ ਸੀ ਇਸ ਲਈ ਚੋਣਕਰਤਾਂ ਨੇ ਜੋ ਦੱਸਿਆ ਉਸ ਤਰ੍ਹਾਂ ਹੀ ਹੋਇਆ। ਮੈਨੂੰ ਲੱਗਦਾ ਹੈ ਕਿ ਲੋਕ ਇਸ 'ਤੇ ਜ਼ਿਆਦਾ ਹੀ ਸੋਚ ਵਿਚਾਰ ਕਰ ਰਹੇ ਹਨ ਜਦਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਮੈਂ ਆਸ ਕਰਦਾ ਹਾਂ। ਉਹ ਹੁਣ ਵੀ ਇਸ ਟੀਮ ਦਾ ਅਹਿਮ ਹਿੱਸਾ ਹੈ ਤੇ ਮੈਨੂੰ ਲੱਗਦਾ ਹੈ ਕਿ ਟੀ20 'ਚ ਪੰਤ ਵਰਗੇ ਖਿਡਾਰੀ ਨੂੰ ਹੋਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਧੋਨੀ ਨੂੰ ਵਿੰਡੀਜ਼ ਤੇ ਆਸਟਰੇਲੀਆ ਖਿਲਾਫ ਆਗਾਮੀ ਟੀ20 ਸੀਰੀਜ਼ ਦੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ ਤੇ ਇਸ ਤਰ੍ਹਾਂ ਦੀ ਵੀ ਸੰਭਾਵਨਾ ਹੈ ਕਿ ਉਹ ਭਾਰਤ ਦੇ ਲਈ ਖੇਡ ਦੇ ਇਸ ਛੋਟੇ ਫਾਰਮੈਟ 'ਚ ਕਦੀ ਨਹੀਂ ਖੇਡੇ।
ਕੋਹਲੀ ਨੇ ਕਿਹਾ ਕਿ ਇਹ ਨਿਯਮਤ ਤੌਰ 'ਤੇ ਵਨ ਡੇ 'ਚ ਸਾਡੇ ਲਈ ਖੇਡਦੇ ਹਨ ਇਸ ਲਈ ਜੇਕਰ ਦੇਖਿਆ ਜਾਵੇ ਤਾਂ ਉਹ ਨੌਜਵਾਨਾਂ ਦੀ ਮਦਦ ਕਰਨ ਦੀ ਹੀ ਕੋਸ਼ਿਸ਼ ਕਰ ਰਹੇ ਹਨ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਜਿਸ ਤਰ੍ਹਾਂ ਦਾ ਲੋਕ ਸੋਚ ਰਹੇ ਹਨ ਤੇ ਮੈਂ ਬਤੌਰ ਕਪਤਾਨ ਨਿਸ਼ਚਿਤ ਰੂਪ ਨਾਲ ਤੁਹਾਨੂੰ ਭਰੋਸਾ ਦੇ ਸਕਦਾ ਹਾਂ। ਕੋਹਲੀ ਨੇ ਮੈਚ ਤੋਂ ਬਾਅਦ ਕਿਹਾ, ''ਸਾਡੇ ਲਈ ਦੋ ਵਿਭਾਗਾਂ ਵਿਚ ਸੁਧਾਰ ਜ਼ਰੂਰੀ ਸੀ, ਜਿਸ ਵਿਚ ਤੀਜੇ ਗੇਂਦਬਾਜ਼ ਦੇ ਤੌਰ 'ਤੇ ਖਲੀਲ ਦਾ ਸ਼ਾਨਦਾਰ ਪ੍ਰਦਰਸ਼ਨ ਕਰਨਾ ਇਕ ਹੈ। ਪ੍ਰਮਾਤਮਾ ਨਾ ਕਰੇ ਜੇਕਰ ਭੁਵਨੇਸ਼ਵਰ ਕੁਮਾਰ ਜਾਂ ਜਸਪ੍ਰੀਤ ਬੁਮਰਾਹ ਜ਼ਖ਼ਮੀ ਹੋ ਗਏ ਤਾਂ ਖਲੀਲ ਦਾ ਹੋਣਾ ਚੰਗਾ ਹੈ, ਜਿਹੜਾ ਵਿਕਟਾਂ ਲੈ ਸਕਦਾ ਹੈ। ਰਾਇਡੂ ਨੇ ਵੀ ਚੌਥੇ ਕ੍ਰਮ 'ਤੇ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਾਲ ਨਿਭਾਈ ਹੈ। ਲੜੀ ਤੋਂ ਪਹਿਲਾਂ ਅਸੀਂ ਇਨ੍ਹਾਂ ਦੋਵਾਂ ਮਾਮਲਿਆਂ ਨੂੰ ਠੀਕ ਕਰਨਾ ਚਾਹੁੰਦੇ ਸੀ ਤੇ ਦੋਵਾਂ ਵਿਚ ਅਸੀਂ ਸਫਲ ਰਹੇ।''


Related News