ਭਾਰਤ ਨਾਲ ਮੈਚ ਤੋਂ ''ਤੇ ਇਮਰਾਨ ਖਾਨ ਨੇ ਪਾਕਿ ਟੀਮ ਨੂੰ ਦਿੱਤੀ ਇਹ ਸਲਾਹ
Friday, Jun 07, 2019 - 02:49 PM (IST)

ਸਪੋਰਟਸ ਡੈਸਕ— ਵਰਲਡ ਕੱਪ 'ਚ ਟੀਮ ਇੰਡੀਆ ਅਤੇ ਪਾਕਿਸਤਾਨ ਵਿਚਾਲੇ 16 ਜੂਨ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਮੁਕਾਬਲਾ ਹੋਣਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਆਪਣੀ ਟੀਮ ਦੇ ਖਿਡਾਰੀਆਂ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਉਹ ਮੈਚ ਦੇ ਦੌਰਾਨ ਸਿਰਫ ਕ੍ਰਿਕਟ 'ਤੇ ਹੀ ਫੋਕਸ ਕਰਨ। ਇਮਰਾਨ ਨੇ ਟੀਮ ਨੂੰ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਉਗਰ ਸੁਭਾਅ ਵਾਲੀ ਸੋਚ ਨਾ ਰੱਖਣ ਅਤੇ ਸਿਰਫ ਮੈਚ 'ਤੇ ਧਿਆਨ। ਦੋਹਾਂ ਟੀਮਾਂ ਵਿਚਾਲੇ ਮੈਨਚੈਸਟਰ 'ਚ ਵਰਲਡ ਕੱਪ ਲੀਗ ਦਾ ਮੁਕਾਬਲਾ ਖੇਡਿਆ ਜਾਣਾ ਹੈ।
ਪਾਕਿਸਤਾਨੀ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਇਕ ਭਾਰਤੀ ਅਖਬਾਰ ਨੂੰ ਦੱਸਿਆ ਕਿ ਇਮਰਾਨ ਖਾਨ ਨੂੰ ਇਕ ਪ੍ਰਸਤਾਵ ਭੇਜਿਆ ਗਿਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਸਰਫਰਾਜ਼ ਅਤੇ ਉਨ੍ਹਾਂ ਦੀ ਟੀਮ ਭਾਰਤ ਦੇ ਵਿਕਟ ਡਿੱਗਣ 'ਤੇ ਅਲਗ ਤਰੀਕੇ ਨਾਲ ਜਸ਼ਨ ਮਨਾਉਣਾ ਚਾਹੁੰਦੀ ਹੈ। ਪਾਕਿਸਤਾਨੀ ਟੀਮ ਦੀ ਇਸ ਦੇ ਪਿੱਛਾ ਭਾਰਤੀ ਟੀਮ ਵੱਲੋਂ ਮਾਰਚ 'ਚ ਆਰਮੀ ਕੈਪ ਪਹਿਨਣ ਦਾ ਜਵਾਬ ਦੇਣ ਦਾ ਮੰਤਵ ਸੀ। ਹਾਲਾਂਕਿ ਕਦੀ ਕ੍ਰਿਕਟਰ ਰਹੇ ਇਮਰਾਨ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਹੈ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਰਾਂਚੀ 'ਚ ਆਸਟਰੇਲੀਆ ਖਿਲਾਫ ਹੋਏ ਮੈਚ 'ਚ ਪੁਲਵਾਮਾ ਦੇ ਸ਼ਹੀਦਾਂ ਨੂੰ ਯਾਦ ਕਰਨ ਲਈ ਫੌਜ ਦੀ ਟੋਪੀ ਪਨਿਹੀ ਸੀ।
ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਅਹਿਸਾਨ ਮਨੀ ਨੇ ਵੀ ਟੀਮ ਨੂੰ ਤੈਸ਼ 'ਚ ਨਾ ਆਉਣ ਦੀ ਸਲਾਹ ਦਿੱਤੀ ਹੈ। ਅਹਿਸਾਨ ਮਨੀ ਨੇ ਕਿਹਾ, ''ਅਸੀਂ ਅਜਿਹਾ ਕੁਝ ਨਹੀਂ ਕਰਾਂਗੇ ਕਿ ਜਿਸ ਤਰ੍ਹਾਂ ਕਿ ਦੂਜੀ ਟੀਮ ਨੇ ਕੀਤਾ ਹੋਵੇ।'' ਹਾਲਾਂਕਿ ਉਨ੍ਹਾਂ ਕਿਹਾ ਕਿ ਸੈਂਕੜਾ ਲਗਾਉਣ ਦੀ ਸਥਿਤੀ 'ਚ ਕੁਝ ਹਟਕੇ ਜਸ਼ਨ ਮਨਾਇਆ ਜਾ ਸਕਦਾ ਹੈ, ਜਿਵੇਂ 2016 'ਚ ਮਿਸਬਾਹ-ਉਲ-ਹੱਕ ਨੇ ਲਾਰਡਸ 'ਚ ਸੈਂਕੜੇ ਦੇ ਬਾਅਦ ਪੁਸ਼ਅਪਸ ਕੀਤੇ ਸਨ। ਉਦੋਂ ਉਨ੍ਹਾਂ ਨੇ ਫੌਜ ਦੇ ਸਨਮਾਨ ਨੂੰ ਜਤਾਉਣ ਲਈ ਅਜਿਹਾ ਕੀਤਾ ਸੀ।