ਟੀ20 ਵਿਸ਼ਵ ਕੱਪ ਲਈ ਅਹਿਮ ਖਿਡਾਰੀਆਂ ਦੀ ਪਛਾਣ ਕਰ ਲਈ ਹੈ : ਰਾਠੌਰ

Tuesday, Jan 28, 2020 - 11:28 PM (IST)

ਟੀ20 ਵਿਸ਼ਵ ਕੱਪ ਲਈ ਅਹਿਮ ਖਿਡਾਰੀਆਂ ਦੀ ਪਛਾਣ ਕਰ ਲਈ ਹੈ : ਰਾਠੌਰ

ਹੈਮਿਲਟਨ— ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਨੇ ਭਾਰਤੀ ਕ੍ਰਿਕਟਰਾਂ ਦੀ ਨਵੀਂ ਪੀੜ੍ਹੀ ਨੂੰ 'ਅਵਿਸ਼ਵਾਸਯੋਗ' ਕਰਾਰ ਦਿੱਤਾ ਤੇ ਕਿਹਾ ਕਿ ਟੀਮ ਮੈਨੇਜਮੈਂਟ ਅਕਤੂਬਰ-ਨਵੰਬਰ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਅਹਿਮ ਖਿਡਾਰੀਆਂ ਦੀ ਪਛਾਣ ਕਰ ਚੁੱਕਾ ਹੈ। ਰਾਠੌਰ ਭਾਰਤ ਤੇ ਨਿਊਜ਼ੀਲੈਂਡ ਦੇ ਵਿਚ ਬੁੱਧਵਾਰ ਨੂੰ ਸੇਡਨ ਪਾਰਕ 'ਚ ਹੋਣ ਵਾਲੇ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਤੋਂ ਇਕ ਦਿਨ ਪਹਿਲਾਂ ਗੱਲ ਕਹੀ। ਭਾਰਤ ਸੀਰੀਜ਼ 'ਚ 2-0 ਨਾਲ ਅੱਗੇ ਚੱਲ ਰਿਹਾ ਹੈ। ਰਾਠੌਰ ਨੇ ਕਿਹਾ ਕਿ ਆਖਰੀ ਸਮੇਂ ਤਕ ਸਮਾਯੋਜਨ ਜਾਰੀ ਰਹੇਗਾ ਜਿੱਥੇ ਤਕ ਮੇਰੀ ਤੇ ਟੀਮ ਪ੍ਰਬੰਧਨ ਦੀ ਗੱਲ ਹੈ ਤਾਂ ਅਸੀਂ ਮਹੱਤਵਪੂਰਨ ਖਿਡਾਰੀਆਂ ਦੀ ਪਹਿਚਾਨ ਕਰ ਲਈ ਹੈ। ਅਸੀਂ ਜਾਣਦੇ ਹਾਂ ਕਿ ਸਾਡੀ ਟੀਮ ਕਿਸ ਤਰ੍ਹਾਂ ਦੀ ਹੋਵੇਗੀ। ਜੇਕਰ ਸੱਟ ਜਾ ਬਹੁਤ ਖਰਾਬ ਫਾਰਮ ਦਾ ਮਾਮਲਾ ਨਹੀਂ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਬਦਲਾਅ ਹੋਵੇਗਾ।

PunjabKesari
ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਧਿਆਨ 'ਚ ਰੱਖਦੇ ਹੋਏ ਭਾਰਤ ਨੇ ਪਿਛਲੇ ਸਾਲ ਸਤੰਬਰ ਤੋਂ ਹੀ ਪ੍ਰਯੋਗ ਸ਼ੁਰੂ ਕਰ ਦਿੱਤੇ ਸਨ ਤੇ ਉਸ ਨੇ ਸ਼੍ਰੇਅਸ ਅਈਅਰ, ਵਾਸ਼ਿੰਗਟਨ ਸੁੰਦਰ, ਦੀਪਕ ਚਾਹਰ ਤੇ ਸ਼ਿਵਮ ਦੁਬੇ ਵਰਗੇ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ। ਟੀ-20 ਟੀਮ ਨਿਊਜ਼ੀਲੈਂਡ 'ਚ ਅਸਲ 'ਚ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਤੇ ਨੌਜਵਾਨ ਖਿਡਾਰੀ ਸਫਲਤਾ 'ਚ ਅਹਿਮ ਯੋਗਦਾਨ ਦੇ ਰਹੇ ਹਨ , ਜਿਸ ਨਾਲ ਬੱਲੇਬਾਜ਼ੀ ਕੋਚ ਬਹੁਤ ਪ੍ਰਭਾਵਿਤ ਹੈ। ਰਾਠੌਰ ਨੇ ਕਿਹਾ ਕਿ ਕ੍ਰਿਕਟਰਾਂ ਦੀ ਇਹ ਨਵੀਂ ਪੀੜੀ 'ਅਵਿਸ਼ਵਾਸਯੋਗ' ਹੈ।

PunjabKesari


author

Gurdeep Singh

Content Editor

Related News