ਨਿਊਜ਼ੀਲੈਂਡ ਖਿਲਾਫ ਸੀਰੀਜ਼ 'ਚ ਭਾਰਤ ਦੀ ਜਿੱਤ-ਹਾਰ ਦਾ ਰੈਂਕਿੰਗ 'ਤੇ ਪਵੇਗਾ ਵੱਡਾ ਅਸਰ

01/22/2020 12:32:52 PM

ਸਪੋਰਟਸ ਡੈਸਕ— ਆਸਟਰੇਲੀਆ ਨੂੰ ਵਨ ਡੇ ਸੀਰੀਜ਼ 'ਚ 2-1 ਨਾਲ ਹਰਾਉਣ ਤੋਂ ਬਾਅਦ ਹੁਣ ਭਾਰਤ ਆਪਣੇ ਅਗਲੇ ਮਿਸ਼ਨ ਨਿਊਜ਼ੀਲੈਂਡ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਟੀ-20 ਸੀਰੀਜ਼ ਦੀ ਸ਼ੁਰੂਆਤ 24 ਜਨਵਰੀ ਤੋਂ ਹੋ ਰਹੀ ਹੈ। ਦੋਵਾਂ ਟੀਮਾਂ ਵਿਚਾਲੇ 5 ਮੈਚਾਂ ਦੀ ਸੀਰੀਜ਼ ਹੋਣ ਵਾਲੀ ਹੈ। ਭਾਰਤ ਨੇ ਹੁਣ ਤਕ ਨਿਊਜ਼ੀਲੈਂਡ 'ਚ ਕੋਈ ਟੀ-20 ਸੀਰੀਜ਼ ਨਹੀਂ ਜਿੱਤੀ ਹੈ। ਇਸ ਵਜ੍ਹਾ ਨਾਲ ਇਹ ਦੌਰਾ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸਦੇ ਨਾਲ ਹੀ ਇਸ ਸੀਰੀਜ਼ ਦਾ ਟੀ-20 ਟੀਮ ਰੈਂਕਿੰਗ 'ਤੇ ਵੀ ਕਾਫ਼ੀ ਅਸਰ ਪੈ ਸਕਦਾ ਹੈ।PunjabKesari

ਰੈਂਕਿੰਗ 'ਚ 5ਵੇਂ ਸਥਾਨ 'ਤੇ ਕਾਬਜ਼ ਹੈ ਟੀਮ ਇੰਡੀਆ
ਭਾਰਤ ਆਈ. ਸੀ. ਸੀ. ਟੀ-20 ਰੈਂਕਿੰਗ 'ਚ 260 ਅੰਕਾਂ ਦੇ ਨਾਲ 5ਵੇਂ ਸਥਾਨ 'ਤੇ ਹੈ। ਉਥੇ ਹੀ ਨਿਊਜ਼ੀਲੈਂਡ ਦੇ 252 ਅੰਕ ਹਨ ਅਤੇ ਉਹ 6ਵੇਂ ਸਥਾਨ 'ਤੇ ਸਥਿਤ ਹੈ। ਟੀਮ ਇੰਡੀਆ ਜੇਕਰ ਇਸ ਸੀਰੀਜ਼ ਨੂੰ 5-0 ਨਾਲ ਆਪਣੇ ਨਾਂ ਕਰਦਾ ਹੈ ਤਾਂ ਉਸ ਨੂੰ 4 ਅੰਕਾਂ ਦਾ ਫਾਇਦਾ ਹੋਵੇਗਾ ਅਤੇ ਉਹ ਅੰਕਾਂ ਦੀ ਸੂਚੀ 'ਚ 264 ਅੰਕਾਂ ਦੇ ਨਾਲ ਨੰਬਰ 4 'ਤੇ ਪਹੁੰਚ ਜਾਵੇਗਾ। ਜੇਕਰ ਟੀਮ ਇੰਡੀਆ ਨੂੰ 4 ਮੈਚਾਂ 'ਚ ਜਿੱਤ ਅਤੇ ਇਕ ਮੈਚ 'ਚ ਹਾਰ ਮਿਲਦੀ ਹੈ ਤਾਂ ਟੀਮ ਨੂੰ ਸਿਰਫ 2 ਅੰਕਾਂ ਦਾ ਫਾਇਦਾ ਹੋਵੇਗਾ। ਉਥੇ ਹੀ ਟੀਮ ਇੰਡੀਆ ਜੇਕਰ 3-2 ਨਾਲ ਸੀਰੀਜ਼ ਆਪਣੇ ਨਾਂ ਕਰਦੀ ਹੈ ਤਾਂ ਰੈਂਕਿੰਗ 'ਚ ਕੋਈ ਫਾਇਦਾ ਜਾਂ ਨੁਕਸਾਨ ਨਹੀਂ ਹੋਣ ਵਾਲਾ ਹੈ।PunjabKesari 
ਸੀਰੀਜ਼ ਹਾਰਨ ਨਾਲ ਭਾਰਤ ਨੂੰ ਹੋਵੇਗਾ ਵੱਡਾ ਨੁਕਸਾਨ
ਨਿਊਜ਼ੀਲੈਂਡ ਟੀਮ ਜੇਕਰ ਇਸ ਸੀਰੀਜ਼ ਨੂੰ 5-0 ਨਾਲ ਆਪਣੇ ਨਾਂ ਕਰਦੀ ਹੈ ਤਾਂ ਭਾਰਤੀ ਟੀਮ ਨੂੰ ਰੈਕਿੰਗ 'ਚ ਵੱਡਾ ਨੁਕਸਾਨ ਹੋਣ ਵਾਲਾ ਹੈ। ਭਾਰਤ ਨੂੰ 6 ਅੰਕਾਂ ਦਾ ਨੁਕਸਾਨ ਹੋਵੇਗਾ ਅਤੇ ਟੀਮ 254 ਅੰਕਾਂ ਦੇ ਨਾਲ 6ਵੇਂ ਸਥਾਨ 'ਤੇ ਆ ਜਾਵੇਗੀ। ਉਥੇ ਹੀ ਨਿਊਜ਼ੀਲੈਂਡ ਨੂੰ 8 ਅੰਕਾਂ ਦਾ ਫਾਇਦਾ ਹੋਵੇਗਾ ਅਤੇ ਉਹ 5ਵੇਂ ਸਥਾਨ 'ਤੇ ਪਹੁੰਚ ਜਾਣਗੇ। ਇਸ ਦੌਰਾਨ ਭਾਰਤ 4-1 ਨਾਲ ਸੀਰੀਜ਼ ਹਾਰਦਾ ਹੈ ਤਾਂ ਵੀ ਟੀਮ  ਦੇ 256 ਅੰਕ ਅਤੇ ਨਿਊਜ਼ੀਲੈਂਡ ਦੇ 259 ਅੰਕ ਹੋ ਜਾਣਗੇ। ਕੀਵੀ ਟੀਮ ਸੀਰੀਜ਼ ਨੂੰ 3-2 ਨਾਲ ਆਪਣੇ ਨਾਂ ਕਰਦੀ ਹੈ ਤਾਂ ਰੈਂਕਿਗ ਟੇਬਲ 'ਚ ਕੋਈ ਫਰਕ ਨਹੀਂ ਪਵੇਗਾ। ਭਾਰਤ ਦੇ 258 ਅੰਕ ਹੋਣਗੇ ਪਰ ਉਹ 5ਵੇਂ ਸਥਾਨ 'ਤੇ ਹੀ ਰਹੇਗੀ।PunjabKesari
ਟੀ-20 'ਚ ਸ਼ਾਨਦਾਰ ਰਿਹਾ ਹੈ ਭਾਰਤ ਦਾ ਪ੍ਰਦਰਸ਼ਨ
ਭਾਰਤੀ ਟੀਮ 5 ਟੀ-20 ਮੈਚਾਂ ਦੀ ਸੀਰੀਜ਼ ਲਈ ਨਿਊਜ਼ੀਲੈਂਡ ਪਹੁੰਚ ਚੁੱਕੀ ਹੈ। ਹੁਣ ਤਕ ਵਨ ਡੇ ਅਤੇ ਟੈਸਟ ਟੀਮ ਦਾ ਐਲਾਨ ਨਹੀਂ ਹੋਇਆ ਹੈ। ਭਾਰਤ ਦਾ ਟੀ-20 'ਚ ਹਾਲ ਹੀ ਦਾ ਪ੍ਰਦਰਸ਼ਨ ਸ਼ਾਨਦਾਰ  ਰਿਹਾ ਹੈ। ਦੱਖਣੀ ਅਫਰੀਕਾ, ਬੰਗਲਾਦੇਸ਼ ਅਤੇ ਵੈਸਟਇੰਡੀਜ਼ ਖਿਲਾਫ ਘਰੇਲੂ ਸੀਰੀਜ਼ 'ਚ ਭਾਰਤ ਨੂੰ 1-1 ਮੈਚ 'ਚ ਹਾਰ ਮਿਲੀ ਸੀ। ਸ਼੍ਰੀਲੰਕਾ ਖਿਲਾਫ ਟੀਮ 3 'ਚੋਂ 2 ਮੈਚ ਜਿੱਤਣ 'ਚ ਸਫਲ ਰਹੀ ਸੀ ਉਥੇ ਹੀ ਇਕ ਮੈਚ ਮੀਂਹ ਕਾਰਨ ਰੱਦ ਰਿਹਾ ਸੀ।


Related News