ਪਾਕਿ ਕ੍ਰਿਕਟਰ ਇਮਾਮ ਦੇ ਕਈ ਕੁੜੀਆਂ ਨਾਲ ਸਬੰਧ ਦੇ ਮਾਮਲੇ ''ਚ PCB ਨੇ ਜਾਂਚ ਕੀਤੀ ਸ਼ੁਰੂ

07/28/2019 2:14:14 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਇਮਾਮ-ਉਲ-ਹੱਕ ਦੀ ਕਈ ਕੁੜੀਆਂ ਨਾਲ ਵਟਸਐਪ ਦੀ ਚੈਟ ਲੀਕ ਹੋਣ ਕਾਰਨ ਇਕ ਨਵੇਂ ਵਿਵਾਦ 'ਚ ਫਸ ਗਏ ਹਨ। ਉਨ੍ਹਾਂ 'ਤੇ ਦੋਸ਼ ਹੈ ਕਿ ਉਹ ਇਕੋ ਸਮੇਂ 'ਚ ਕਈ ਕੁੜੀਆਂ ਨਾਲ ਅਫੇਅਰ 'ਚ ਹਨ ਅਤੇ ਉਨ੍ਹਾਂ ਨੂੰ ਧੋਖਾ ਦੇ ਰਹੇ ਹਨ। ਅਜਿਹੇ 'ਚ ਪਾਕਿਸਤਾਨ ਕ੍ਰਿਕਟ ਬੋਰਡ (ਪੀ ਸੀ ਬੀ ) ਨੇ ਇਨ੍ਹਾਂ ਦੋਸ਼ਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।
PunjabKesari
ਪੀ ਸੀ ਬੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੋਰਡ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕਾਰਨ ਦੱਸੋ ਨੋਟਿਸ ਜਾਰੀ ਨਹੀਂ ਕਰੇਗਾ ਕਿਉਂਕਿ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਸੀ, ਪਰ ਦੋਸ਼ਾਂ ਦਾ ਪਤਾ ਲਗਾਉਣ ਲਈ ਅੰਤਰਿਮ ਜਾਂਚ ਸ਼ੁਰੂ ਕੀਤੀ ਗਈ ਹੈ। ਅਧਿਕਾਰੀ ਨੇ ਕਿਹਾ, ''ਅਸੀਂ ਉਸ ਹੋਟਲ ਦੀ ਵੀ ਜਾਂਚ ਕੀਤੀ ਜਿੱਥੇ ਉਹ ਰੁਕੇ ਹੋਏ ਸਨ, ਪਰ ਸਾਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ ਜੋ ਉਨ੍ਹਾਂ ਦੇ ਖਿਲਾਫ ਲਗਾਏ ਗਏ ਦੋਸ਼ਾਂ ਨੂੰ ਸਿੱਧ ਕਰ ਸਕੇ।''
PunjabKesari
ਜ਼ਿਕਰਯੋਗ ਹੈ ਕਿ ਬੀਤੇ 6 ਮਹੀਨਿਆਂ ਦੇ ਦੌਰਾਨ ਇਮਾਮ ਨੇ ਇਕ ਸਮੇਂ 'ਚ 7 ਤੋਂ 8 ਲੜਕੀਆਂ ਨੂੰ ਡੇਟ ਕਰਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ। ਇਮਾਮ 'ਤੇ ਉਪਰੋਕਤ ਦੋਸ਼ ਲਗਾਉਣ ਵਾਲੇ ਅਣਪਛਾਤੇ ਵਿਅਕਤੀ ਨੇ ਕਿਹਾ ਕਿ ਇਹ ਤਾਂ ਕੁਝ ਵੀ ਨਹੀਂ ਹੈ, ਉਨ੍ਹਾਂ ਕੋਲ ਇਮਾਮ ਦੀਆਂ ਹਰਕਤਾਂ ਦੇ ਸਬੂਤ ਵੀਡੀਓ ਅਤੇ ਤਸਵੀਰਾਂ ਦੇ ਰੂਪ 'ਚ ਮੌਜੂਦ ਹਨ ਪਰ ਇਨ੍ਹਾਂ ਨੂੰ ਉਹ ਉਦੋਂ ਹੀ ਪੋਸਟ ਕਰੇਗਾ ਜਦੋਂ ਸਬੰਧਤ ਕੁੜੀਆਂ ਦੀ ਇਸ 'ਤੇ ਰਜ਼ਾਮੰਦੀ ਹੋਵੇਗੀ।


Tarsem Singh

Content Editor

Related News