ਚੈਂਪੀਅਨਜ਼ ਟਰਾਫੀ ਦੇ ਇਸ ਮਹੱਤਵਪੂਰਨ ਫੈਸਲੇ ਲਈ 29 ਨੂੰ ਮੀਟਿੰਗ ਕਰੇਗਾ ICC
Wednesday, Nov 27, 2024 - 02:07 PM (IST)
ਦੁਬਈ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦਾ ਬੋਰਡ ਅਗਲੇ ਸਾਲ ਫਰਵਰੀ-ਮਾਰਚ ਵਿਚ ਪਾਕਿਸਤਾਨ ਵਿਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਦੇ ਪ੍ਰੋਗਰਾਮ ਨੂੰ ਆਖਰੀ ਰੂਪ ਦੇਣ ਲਈ 29 ਨਵੰਬਰ ਨੂੰ ਵਰਚੁਅਲ (ਆਨਲਾਈਨ) ਮੀਟਿੰਗ ਕਰੇਗਾ। ਟੂਰਨਾਮੈਂਟ ਦਾ ਪ੍ਰੋਗਰਾਮ ਐਲਾਨ ਕਰਨ ਵਿਚ ਕਾਫੀ ਦੇਰ ਹੋ ਚੁੱਕੀ ਹੈ। ਦੇਰੀ ਦਾ ਕਾਰਨ ਭਾਰਤ ਵੱਲੋਂ ਦੋਵੇਂ ਦੇਸ਼ਾਂ ਵਿਚਾਲੇ ਤਣਾਅਪੂਰਨ ਸਬੰਧਾਂ ਨੂੰ ਦੇਖਦੇ ਹੋਏ ਪਾਕਿਸਤਾਨ ਵਿਚ ਖੇਡਣ ਤੋਂ ਇਨਕਾਰ ਕਰਨਾ ਹੈ। ਭਾਰਤ ਨੇ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਤੋਂ ਬਾਅਦ ਤੋਂ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਚਾਹੁੰਦਾ ਹੈ ਕਿ ਟੂਰਨਾਮੈਂਟ ਹਾਈਬ੍ਰਿਡ ਮਾਡਲ ਵਿਚ ਖੇਡਿਆ ਜਾਵੇ, ਜਿਸ ਵਿਚ ਭਾਰਤ ਦੇ ਮੁਕਾਬਲੇ ਕਿਸੇ ਤੀਜੇ ਦੇਸ਼ ਵਿਚ ਆਯੋਜਿਤ ਕੀਤੇ ਜਾਣ। ਇਸ ’ਤੇ ਅਜੇ ਤੱਕ ਪਾਕਿਸਤਾਨ ਕ੍ਰਿਕਟ ਬੋਰਡ ਨੇ ਸਹਿਮਤੀ ਨਹੀਂ ਜਤਾਈ ਹੈ।