ICC Pitch Rating: ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ਨੂੰ ਲੈ ਕੇ ਵਿਵਾਦ, ICC ਨੇ ਦਿੱਤੀ ਗੰਦੀ ਰੇਟਿੰਗ

Friday, Nov 08, 2024 - 11:17 PM (IST)

ICC Pitch Rating: ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ਨੂੰ ਲੈ ਕੇ ਵਿਵਾਦ, ICC ਨੇ ਦਿੱਤੀ ਗੰਦੀ ਰੇਟਿੰਗ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਨੂੰ ਹਾਲ ਹੀ 'ਚ ਨਿਊਜ਼ੀਲੈਂਡ ਖਿਲਾਫ ਘਰੇਲੂ ਟੈਸਟ ਸੀਰੀਜ਼ 'ਚ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 24 ਸਾਲ ਬਾਅਦ ਭਾਰਤੀ ਟੀਮ ਦਾ ਘਰੇਲੂ ਮੈਦਾਨ 'ਤੇ ਟੈਸਟ ਸੀਰੀਜ਼ 'ਚ ਸੁਪੜਾ ਸਾਫ ਹੋਇਆ। ਇਸ ਤੋਂ ਪਹਿਲਾਂ ਉਸ ਨੂੰ ਸਾਲ 2000 'ਚ ਦੱਖਣੀ ਅਫਰੀਕਾ ਖਿਲਾਫ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਹਾਰ ਤੋਂ ਬਾਅਦ ਪਿੱਚ 'ਤੇ ਉੱਠੇ ਸਨ ਸਵਾਲ, ਹੁਣ ICC ਨੇ ਦਿੱਤੀ ਰੇਟਿੰਗ

ਨਿਊਜ਼ੀਲੈਂਡ ਖਿਲਾਫ ਮਿਲੀ ਕਰਾਰੀ ਹਾਰ ਤੋਂ ਬਾਅਦ ਪਿੱਚ 'ਤੇ ਵੀ ਸਵਾਲ ਖੜ੍ਹੇ ਹੋਏ ਸਨ। ਹਰਭਜਨ ਸਮੇਤ ਕੁਝ ਦਿੱਗਜਾਂ ਨੇ ਟੀਮ ਇੰਡੀਆ ਦੀ ਹਾਰ ਦਾ ਠਿਕਰਾ ਪਿੱਚ 'ਤੇ ਭੱਨਿਆ ਸੀ। ਤੁਹਾਨੂੰ ਦੱਸ ਦੇਈਏ ਕਿ ਬੈਂਗਲੁਰੂ ਵਿੱਚ ਖੇਡੀ ਗਈ ਟੈਸਟ ਸੀਰੀਜ਼ ਦਾ ਪਹਿਲਾ ਮੈਚ ਹੀ ਪੰਜਵੇਂ ਦਿਨ ਤਕ ਖੇਡਿਆ ਗਿਆ ਸੀ, ਉਹ ਵੀ ਮੀਂਹ ਕਾਰਨ। ਜਦੋਂ ਕਿ ਨਿਊਜ਼ੀਲੈਂਡ ਨੇ ਪੁਣੇ ਅਤੇ ਵਾਨਖੇੜੇ ਟੈਸਟ ਮੈਚ ਤਿੰਨ ਦਿਨਾਂ ਦੇ ਅੰਦਰ ਹੀ ਜਿੱਤ ਲਏ ਸਨ।

ਹੁਣ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ 'ਚ ਵਰਤੀਆਂ ਗਈਆਂ ਪਿੱਚਾਂ ਦੀ ਰੇਟਿੰਗ ਜਾਰੀ ਕਰ ਦਿੱਤੀ ਹੈ। ਆਈ.ਸੀ.ਸੀ. ਨੇ ਬੰਗਲਾਦੇਸ਼ ਦੇ ਖਿਲਾਫ ਵਰਤੀ ਗਈ ਚੇਨਈ ਦੇ ਐੱਮ.ਏ. ਚਿਦੰਬਰਮ ਸਟੇਡੀਅਮ ਦੀ ਪਿੱਚ ਨੂੰ 'ਬਹੁਤ ਵਧੀਆ' ਮੰਨਿਆ ਹੈ। ਜਦੋਂ ਕਿ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ਦੇ ਆਉਟਫੀਲਡ ਨੂੰ ਆਈ.ਸੀ.ਸੀ. ਮੈਚ ਰੈਫਰੀ ਜੈਫ ਕ੍ਰੋ ਨੇ ਅਸੰਤੁਸ਼ਟੀਜਨਕ ਰੇਟਿੰਗ ਦਿੱਤੀ ਹੈ।

ਤੁਹਾਨੂੰ ਦੱਸ ਦਈਏ ਕਿ ਗ੍ਰੀਨ ਪਾਰਕ ਸਟੇਡੀਅਮ ਦੀ ਖਰਾਬ ਨਿਕਾਸੀ ਵਿਵਸਥਾ ਕਾਰਨ ਬੰਗਲਾਦੇਸ਼ ਖਿਲਾਫ ਕੁੱਲ ਮਿਲਾ ਕੇ ਦਿਨ ਦਾ ਮੈਚ ਖੇਡਿਆ ਜਾ ਸਕਿਆ ਸੀ। ਹਾਲਾਂਕਿ ਭਾਰਤੀ ਟੀਮ ਉਸ ਮੈਚ ਨੂੰ ਜਿੱਤਣ 'ਚ ਸਫਲ ਰਹੀ ਸੀ। ਜਦੋਂ ਕਿ ਨਿਊਜ਼ੀਲੈਂਡ ਦੇ ਖਿਲਾਫ ਵਰਤੇ ਗਏ ਤਿੰਨੋਂ ਟੈਸਟ ਸਥਾਨਾਂ - ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ, ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ (ਐੱਮ.ਸੀ.ਏ.) ਸਟੇਡੀਅਮ ਅਤੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਨੂੰ ਆਈ.ਸੀ.ਸੀ. ਮੈਚ ਰੈਫਰੀ ਤੋਂ 'ਤਸੱਲੀਬਖਸ਼' ਰੇਟਿੰਗ ਮਿਲੀ।

ਬੰਗਲਾਦੇਸ਼ ਖਿਲਾਫ ਟੀ20 ਸੀਰੀਜ਼ ਦੀਆਂ ਪਿੱਚਾਂ ਨੂੰ ਗ੍ਰੀਨ ਸਿਗਨਲ

ਬੰਗਲਾਦੇਸ਼ ਦੇ ਖਿਲਾਫ ਟੀ-20 ਅੰਤਰਰਾਸ਼ਟਰੀ ਮੈਚਾਂ ਲਈ ਵਰਤੀਆਂ ਗਈਆਂ ਗਵਾਲੀਅਰ, ਦਿੱਲੀ ਅਤੇ ਹੈਦਰਾਬਾਦ ਦੀਆਂ ਉੱਚ ਸਕੋਰ ਵਾਲੀਆਂ ਪਿੱਚਾਂ ਨੂੰ ਬਹੁਤ ਚੰਗੀ ਰੇਟਿੰਗ ਮਿਲੀ ਕਿਉਂਕਿ ਉਹ ਟੀ-20 ਫਾਰਮੈਟ ਦੀਆਂ ਲੋੜਾਂ ਦੇ ਅਨੁਕੂਲ ਸਨ। ਹਾਲਾਂਕਿ, ਭਾਰਤੀ ਟੀਮ ਪ੍ਰਬੰਧਨ, ਬੀ.ਸੀ.ਸੀ.ਆਈ. ਅਤੇ ਸਥਾਨਕ ਕਿਊਰੇਟਰ ਇਹ ਜਾਣ ਕੇ ਬਹੁਤ ਖੁਸ਼ ਨਹੀਂ ਹੋਣਗੇ ਕਿ ਆਸਟਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਡੇਵਿਡ ਬੂਨ ਨੇ ਨਿਊਜ਼ੀਲੈਂਡ ਵਿਰੁੱਧ ਵਰਤੀ ਗਈ ਟੈਸਟ ਮੈਚ ਪਿੱਚ ਨੂੰ 'ਤਸੱਲੀਬਖਸ਼' ਤੋਂ ਬਿਹਤਰ ਰੇਟਿੰਗ ਨਹੀਂ ਦਿੱਤੀ।


author

Rakesh

Content Editor

Related News