ਅਫਰੀਕੀਆਂ ਨੇ ਅਫਗਾਨੀਆਂ ਨੂੰ ਸਸਤੇ 'ਚ ਸਮੇਟਿਆ
Sunday, Jun 16, 2019 - 01:02 AM (IST)

ਕਾਰਡਿਫ— ਲੈੱਗ ਸਪਿਨਰ ਇਮਰਾਨ ਤਾਹਿਰ ਦੀਆਂ 4 ਵਿਕਟਾਂ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ ਵਿਸ਼ਵ ਕੱਪ ਦੇ ਮੀਂਹ ਪ੍ਰਭਾਵਿਤ ਮੈਚ ਵਿਚ 125 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਪਹਿਲਾਂ ਬੱਲੇਬਾਜ਼ੀ ਲਈ ਭੇਜੀ ਗਈ ਅਫਗਾਨਿਸਤਾਨ ਟੀਮ ਨੇ 20 ਓਵਰਾਂ ਵਿਚ 2 ਵਿਕਟਾਂ 'ਤੇ 69 ਦੌੜਾਂ ਹੀ ਬਣਾਈਆਂ ਸਨ ਜਦੋਂ ਮੀਂਹ ਕਾਰਨ ਦੂਜੀ ਵਾਰ ਖੇਡ ਰੋਕੀ ਗਈ। ਇਕ ਘੰਟੇ ਬਾਅਦ ਖੇਡ ਸ਼ੁਰੂ ਹੋਣ 'ਤੇ ਉਸ ਨੇ 8 ਦੌੜਾਂ ਦੇ ਅੰਦਰ 4 ਵਿਕਟਾਂ ਗੁਆ ਦਿੱਤੀਆਂ। ਇਕ ਸਮੇਂ ਅਫਗਾਨਿਸਤਾਨ ਦਾ ਸਕੋਰ 7 ਵਿਕਟਾਂ 'ਤੇ 77 ਦੌੜਾਂ ਸੀ। ਪੰਜ ਵਿਕਟਾਂ 4.4 ਓਵਰਾਂ ਦੇ ਅੰਦਰ ਡਿੱਗ ਗਈਆਂ।
ਮੀਂਹ ਕਾਰਨ ਮੈਚ 48 ਓਵਰਾਂ ਦਾ ਕਰ ਦਿੱਤਾ ਗਿਆ ਪਰ ਅਫਗਾਨ ਟੀਮ 34.1 ਓਵਰਾਂ ਵਿਚ ਹੀ ਪੈਵੇਲੀਅਨ ਪਰਤ ਗਈ। ਹੁਣ ਦੱਖਣੀ ਅਫਰੀਕਾ ਨੂੰ ਡਕਵਰਥ ਲੂਈਸ ਨਿਯਮ ਤਹਿਤ 48 ਓਵਰਾਂ ਵਿਚ 127 ਦੌੜਾਂ ਬਣਾਉਣੀਆਂ ਪੈਣਗੀਆਂ। ਕ੍ਰਿਸ ਮੌਰਿਸ ਨੇ 3, ਐਂਡਿਲੇ ਫੇਲਕਵਾਓ ਨੇ 2 ਤੇ ਕੈਗਿਸੋ ਰਬਾਡਾ ਨੇ 1 ਵਿਕਟ ਲਈ।