ਏੇਸ਼ੇਜ਼ 'ਚ ਮੈਦਾਨ 'ਤੇ ਹਮਲਾਵਰ ਮੁਕਾਬਲੇਬਾਜ਼ੀ ਦੇਖਣਾ ਚਾਹਾਂਗਾ : ਮੈਕਗ੍ਰਾ

Saturday, Dec 25, 2021 - 10:51 AM (IST)

ਏੇਸ਼ੇਜ਼ 'ਚ ਮੈਦਾਨ 'ਤੇ ਹਮਲਾਵਰ ਮੁਕਾਬਲੇਬਾਜ਼ੀ ਦੇਖਣਾ ਚਾਹਾਂਗਾ : ਮੈਕਗ੍ਰਾ

ਸਪੋਰਟਸ ਡੈਸਕ- ਆਸਟ੍ਰੇਲੀਆ ਦੇ ਮਹਾਨ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਨੇ ਮੌਜੂਦਾ ਏੇਸ਼ੇਜ਼ ਸੀਰੀਜ਼ ’ਚ ਇੰਗਲੈਂਡ ਦੇ ਖਿਡਾਰੀਆਂ ’ਚ ਹਮਲਾਵਰ ਰੁਖ਼ ਦੀ ਘਾਟ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਚੰਗੇ ਬਣੇ ਰਹਿਣ ਦੀ ਹੋੜ ਦੀ ਬਜਾਏ ਕਰੀਬੀ ਮੁਕਾਬਲੇਬਾਜ਼ੀ ਦੀ ਖੇਡ ਦੇਣਾ ਚਾਹੁਣਗੇ। ਉਨ੍ਹਾਂ ਕਿਹਾ ਕਿ ਆਈਪੀਐੱਲ ਅਤੇ ਬਿਗ ਬੈਸ਼ ਲੀਗ ਕਾਰਨ ਇੰਗਲੈਂਡ ਅਤੇ ਆਸਟ੍ਰੇਲਆ ਦੇ ਖਿਡਾਰੀਆਂ ਵਿਚ ਜ਼ਿਆਦਾ ਭਾਈਚਾਰੇ ਨਾਲ ਉਹ ਜਨੂੰਨ ਘੱਟ ਹੋ ਗਿਆ ਹੈ, ਜਿਹੜਾ ਦੇਸ਼ ਲਈ ਖੇਡਦੇ ਸਮੇਂ ਚਾਹੀਦਾ ਹੈ।

ਇਹ ਵੀ ਪੜ੍ਹੋ : BCCI ਨੇ ਹਰਭਜਨ ਨੂੰ ਸ਼ਾਨਦਾਰ ਕਰੀਅਰ ਦੇ ਲਈ ਦਿੱਤੀ ਵਧਾਈ

ਉਨ੍ਹਾਂ ਕਿਹਾ, ‘ਕਈ ਵਾਰ ਜ਼ਰੂਰਤ ਤੋਂ ਜ਼ਿਆਦਾ ਚੰਗਿਆਈ ਹੋ ਜਾਂਦੀ ਹੈ। ਸਾਰਿਆਂ ਦੀ ਨਜ਼ਰ ’ਚ ਚੰਗੇ ਬਣਨ ਰਹਿਣ ਦੀ ਹੋੜ। ਅਜਿਹੇ ’ਚ ਲੋਕ ਹਮਲਾਵਰ ਰੁਖ਼ ਨਹੀਂ ਅਪਣਾਉਣਾ ਚਾਹੁੰਦੇ। ਮੈਨੂੰ ਯਾਦ ਹੈ ਕਿ ਜਦੋਂ ਨਾਸਿਰ ਹੁਸੈਨ ਇੱਥੇ ਇੰਗਲੈਂਡ ਟੀਮ ਨਾਲ ਆਏ ਸਨ ਤਾਂ ਉਨ੍ਹਾਂ ਨੂੰ ਸਾਡੇ ਨਾਲ ਗੱਲ ਕਰਨ ਜਾਂ ਗੁੱਡ ਡੇ ਕਹਿਣ ਦੀ ਵੀ ਇਜਾਜ਼ਤ ਨਹੀਂ ਸੀ।’ 

ਇਹ ਵੀ ਪੜ੍ਹੋ : ਕ੍ਰਿਕਟ ਤੋਂ ਸੰਨਿਆਸ ਮਗਰੋਂ ਹਰਭਜਨ ਸਿੰਘ ਦੀ ‘ਸਿਆਸੀ ਪਿੱਚ’ ’ਤੇ ਉਤਰਨ ਦੀ ਚਰਚਾ ਹੋਈ ਤੇਜ਼

ਉਨ੍ਹਾਂ ਕਿਹਾ ਕਿ ਹਰ ਵਾਰ ਆਸਟ੍ਰੇਲੀਆ ਜਾਂ ਇੰਗਲੈਂਡ ਦੇ ਕ੍ਰਿਕਟਰਾਂ ਦੀ ਇੰਟਰਵਿਊ ਹੁੰਦੀ ਹੈ ਤਾਂ ਨਿਕਨੇਮ ਸੁਣਾਈ ਦਿੰਦਾ ਹੈ। ਬ੍ਰਾਡੀ, ਜਿਮੀ, ਕੇਜ। ਮੈਂ ਪੁੱਛਿਆ ਕੇਜ ਕੌਣ ਹੈ ਤਾਂ ਪਤਾ ਲੱਗਾ ਕਿ ਐਲੇਕਸ ਕੈਰੀ। ਉਹ ਇਕ-ਦੂਜੇ ਨੂੰ ਜ਼ਿਆਦਾ ਪਛਾਣਦੇ ਹਨ, ਸਾਡੇ ਸਮੇਂ ’ਚ ਅਜਿਹਾ ਨਹੀਂ ਸੀ। ਮੈਕਗ੍ਰਾ ਨੇ ਕਿਹਾ, ‘ਹਾਵ ਭਾਵ ਦੀ ਗੱਲ ਹੈ। ਇੰਗਲੈਂਡ ਨੂੰ ਇਸ ਬਾਰੇ ਵਿਚ ਸੋਚਣਾ ਹੋਵੇਗਾ। ਤੁਸੀਂ ਦੇਖੋ ਬੱਲੇਬਾਜ਼ ਤੇ ਗੇਂਦਬਾਜ਼ ਇਕ-ਦੂਜੇ ਨਾਲ ਮਜ਼ਾਕ ਕਰਦੇ ਦਿਸਦੇ ਹਨ। ਮੈਂ ਹਮਲਾਵਰ ਮੁਕਾਬਲਾ ਦੇਖਣਾ ਚਾਹੁੰਦਾ ਹਾਂ।’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News