ਮੈਂ ਵਿਸ਼ਵ ਕੱਪ ਜਿੱਤਣਾ ਚਾਹੁੰਦਾ ਹਾਂ : ਰੋਹਿਤ

Monday, Apr 27, 2020 - 01:44 AM (IST)

ਮੈਂ ਵਿਸ਼ਵ ਕੱਪ ਜਿੱਤਣਾ ਚਾਹੁੰਦਾ ਹਾਂ : ਰੋਹਿਤ

ਮੁੰਬਈ— ਭਾਰਤੀ ਕ੍ਰਿਕਟ ਟੀਮ ਦੇ ਸੀਮਿਤ ਓਵਰਾਂ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਵਿਸ਼ਵ ਕੱਪ ਉਸ ਦੇ ਲਈ ਟੀਚਾ ਹੈ ਤੇ ਉਹ ਉਸ ਨੂੰ ਜਿੱਤਣਾ ਚਾਹੁੰਦਾ ਹੈ। ਸਲਾਮੀ ਬੱਲੇਬਾਜ਼ ਰੋਹਿਤ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਮੁੰਬਈ ਇੰਡੀਅਨਸ ਦੇ ਲਈ ਕਪਤਾਨੀ ਕਰਦੇ ਹਨ ਤੇ ਉਹ ਮੁੰਬਈ ਨੂੰ ਚਾਰ ਵਾਰ ਆਈ. ਪੀ. ਐੱਲ. ਚੈਂਪੀਅਨ ਬਣਾ ਚੁੱਕੇ ਹਨ। ਰੋਹਿਤ 2015 ਤੇ 2019 ਵਿਸ਼ਵ ਕੱਪ 'ਚ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕਿਆ ਹੈ ਤੇ ਦੋਵੇਂ ਵਾਰ ਟੀਮ ਨੂੰ ਸੈਮੀਫਾਈਨਲ 'ਚ ਕ੍ਰਮਵਾਰ ਆਸਟਰੇਲੀਆ ਤੇ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰੋਹਿਤ ਨੇ ਮੁੰਬਈ ਇੰਡੀਅਨਸ ਦੇ ਟਵਿੱਟਰ 'ਤੇ ਇਕ ਸੰਦੇਸ਼ 'ਚ ਕਿਹਾ ਕਿ ਹਰ ਵਾਰ ਤੁਸੀਂ ਮੈਦਾਨ 'ਚ ਜਿੱਤੇ ਹੋ ਤੇ ਹਰ ਵਾਰ ਜਿੱਤਣਾ ਚਾਹੁੰਦੇ ਹਾਂ ਪਰ ਵਿਸ਼ਵ ਕੱਪ ਹਰ ਕਿਸੇ ਦਾ ਇਕ ਟੀਚਾ ਹੈ। ਮੈਂ ਵਿਸ਼ਵ ਕੱਪ ਜਿੱਤਣਾ ਚਾਹੁੰਦਾ ਹਾਂ।


ਰੋਹਿਤ ਨੇ ਹਾਲ 'ਚ ਹਰਭਜਨ ਸਿੰਘ ਦੇ ਨਾਲ ਇੰਸਟਾਗ੍ਰਾਮ 'ਤੇ ਕਿਹਾ ਸੀ ਕਿ ਉਸਦਾ ਟੀਚਾ ਭਾਰਤੀ ਟੀਮ ਨੂੰ ਅਗਲੇ ਤਿੰਨ ਵਿਸ਼ਵ ਕੱਪ 'ਚ 2 ਵਿਸ਼ਵ ਕੱਪ ਜਿਤਾਉਣ 'ਚ ਮਦਦ ਕਰਨਾ ਹੈ। ਭਾਰਤ ਨੂੰ ਇਸ ਸਾਲ ਅਕਤੂਬਰ-ਨਵੰਬਰ 'ਚ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਹਿੱਸਾ ਲੈਣਾ ਹੈ ਤੇ ਫਿਰ ਅਗਲੇ ਸਾਲ ਉਸ ਨੂੰ ਇਕ ਹੋਰ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨੀ ਹੈ। ਇਸ ਤੋਂ ਬਾਅਦ ਉਸ ਨੂੰ 2023 'ਚ 50 ਓਵਰਾਂ ਦੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨੀ ਹੈ।


author

Gurdeep Singh

Content Editor

Related News