ਟੀਮ ਦੇ ਸਾਥੀ ਖਿਡਾਰੀਆਂ ਨੂੰ ਯਾਦ ਕਰ ਰਿਹਾ ਹਾਂ : ਰੋਹਿਤ

5/24/2020 6:46:11 PM

ਮੁੰਬਈ– ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਾ ਕਹਿਣਾ ਹੈ ਕਿ ਲਾਕਡਾਊਨ ਦੌਰਾਨ ਉਹ ਆਪਣੇ ਟੀਮ ਦੇ ਸਾਥੀ ਖਿਡਾਰੀਆਂ ਨੂੰ ਯਾਦ ਕਰ ਰਿਹਾ ਹੈ। ਲਾਕਡਾਊਨ ਕਾਰਣ ਖਿਡਾਰੀ ਮੈਦਾਨ ਤੋਂ ਦੂਰ ਆਪਣੇ ਘਰਾਂ ਵਿਚ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ ਪਰ ਰੋਹਿਤ ਦਾ ਕਹਿਣਾ ਹੈ ਕਿ ਉਹ ਟੀਮ ਦੇ ਸਾਥੀ ਖਿਡਾਰੀਆਂ ਨੂੰ ਬਹੁਤ ਹੀ ਯਾਦ ਕਰ ਰਿਹਾ ਹੈ ਤੇ ਉਨ੍ਹਾਂ ਨਾਲ ਟ੍ਰੇਨਿੰਗ ਕਰਨ ਨੂੰ ਬੇਤਾਬ ਹੈ।

PunjabKesari

ਰੋਹਿਤ ਨੇ ਕਿਹਾ,‘‘ਮੈਂ ਉਨ੍ਹਾਂ ਨਾਲ (ਸਾਥੀ ਖਿਡਾਰੀਆਂ ਨਾਲ) ਕਾਫੀ ਸਮਾਂ ਬਤੀਤ ਕਰਦਾ ਸੀ। ਇਸ ਦੌਰਾਨ ਹਾਲਾਂਕਿ ਅਸੀਂ ਸਾਰੇ ਵੀਡੀਓ ਕਾਲ ਦੇ ਰਾਹੀਂ ਇਕ-ਦੂਜੇ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰਦੇ ਹਾਂ। ਉਸ ਨੇ ਕਿਹਾ,‘‘ਜਦੋਂ ਤੁਸੀਂ ਤਕਰੀਬਨ ਸਾਲ ਦੇ 365 ਦਿਨ ਇਕੱਠੇ ਖੇਡਦੇ ਹੋ ਤੇ 300 ਦਿਨਾਂ ਤਕ ਇਕੱਠੇ ਰਹਿੰਦੇ ਹੋ ਤਾਂ ਇਹ ਪਰਿਵਾਰ ਵਰਗਾ ਹੋ ਜਾਂਦਾ ਹੈ। ਮੈਂ ਇਨ੍ਹਾਂ ਲੋਕਾਂ ਨੂੰ ਯਾਦ ਕਰ ਰਿਹਾ ਹਾਂ ਤੇ ਚਾਹੁੰਦਾ ਹਾਂ ਕਿ ਆਪਣੇ ਸਾਥੀ ਖਿਡਾਰੀਆਂ ਨਾਲ ਮਿਲਾਂ ਤੇ ਜਲਦ ਤੋਂ ਜਲਦ ਕੁਝ ਵੱਡੇ ਸ਼ਾਟ ਖੇਡਾਂ।’’


 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Ranjit

Content Editor Ranjit